ਨਵੀਂ ਦਿੱਲੀ : ਲੋਨ ਲੈਂਦੇ ਸਮੇਂ ਤੁਹਾਡਾ ਕ੍ਰੈਡਿਟ ਸਕੋਰ ਕਾਫ਼ੀ ਮਾਅਨੇ ਰੱਖਦਾ ਹੈ। ਜਦੋਂ ਤੁਸੀਂ ਪਰਸਨਲ ਲੋਨ ਲੈਂਦੇ ਹੋ ਤਾਂ ਬੈਂਕ ਤੇ ਐੱਨਬੀਐੱਫਸੀ ਤੁਹਾਡੀ ਲੋਨ ਐਪਲੀਕੇਸ਼ਨ ਨੂੰ ਦੇਖਦੇ ਸਮੇਂ ਇਕ ਨਜ਼ਰ ਤੁਹਾਡੇ ਕ੍ਰੈਡਿਟ ਸਕੋਰ 'ਤੇ ਵੀ ਰੱਖਦੇ ਹਨ। ਜਿਨ੍ਹਾਂ ਲੋਕਾਂ ਦਾ ਕ੍ਰੈਡਿਟ ਸਕੋਰ ਜ਼ਰੂਰੀ ਲੈਵਲ ਤੋਂ ਘੱਟ ਹੁੰਦਾ ਹੈ, ਉਨ੍ਹਾਂ ਨੂੰ ਲੋਨ ਦੇਣ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਈਐੱਮਆਈ ਭਰਨ 'ਚ ਡਿਫਾਲਟਰ ਹੋ ਤਾਂ ਵੀ ਤੁਹਾਨੂੰ ਪਰਸਨਲ ਲੋਨ ਲੈਣ 'ਚ ਪਰੇਸ਼ਾਨੀ ਹੋ ਸਕਦੀ ਹੈ, ਉੱਥੇ ਹੀ ਜਿਨ੍ਹਾਂ ਲੋਕਾਂ ਦੀ ਤਨਖ਼ਾਹ 25,000 ਤੋਂ ਘਟ ਹੈ, ਉਨ੍ਹਾਂ ਨੂੰ ਅਕਸਰ ਲੋਨ ਲੈਣ 'ਚ ਪਰੇਸ਼ਾਨੀ ਹੁੰਦੀ ਹੈ।

ਜਦੋਂ ਘੱਟ ਕ੍ਰੈਡਿਟ ਸਕੋਰ ਕਾਰਨ ਲੋਨ ਨਾ ਮਿਲੇ ਅਤੇ ਰੁਪਿਆਂ ਦੀ ਐਮਰਜੈਂਸੀ ਹੋਵੇ ਤਾਂ ਕੁਝ ਅਜਿਹੇ ਉਪਾਅ ਹਨ ਜਿਹੜੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਫਿਨਟੈੱਕ ਕੰਪਨੀਆਂ ਵੀ ਇਨ੍ਹਾਂ ਵਿਚੋਂ ਇਕ ਹਨ। ਜਿਨ੍ਹਾਂ ਲੋਕਾਂ ਦਾ ਕ੍ਰੈਡਿਟ ਸਕੋਰ ਘੱਟ ਹੈ ਉਹ ਫਿਨਟੈੱਕ ਕੰਪਨੀਆਂ ਤੋਂ ਲੋਨ ਲੈ ਸਕਦੇ ਹਨ। ਜਦੋਂ ਤੁਹਾਡਾ ਲੋਨ ਅਪਰੂਵ ਹੋ ਜਾਂਦਾ ਹੈ ਤਾਂ ਕੁਝ ਹੀ ਮਿੰਟਾਂ 'ਚ ਮਿਲ ਵੀ ਜਾਂਦਾ ਹੈ।

ਅਜਿਹੀਆਂ ਕਈ ਫਿਨਟੈੱਕ ਕੰਪਨੀਆਂ ਹਨ ਜਿਹੜੀਆਂ ਘੱਟ ਕ੍ਰੈਡਿਟ ਸਕੋਰ ਵਾਲਿਆਂ ਨੂੰ ਲੋਅ ਟਿਕਟ ਪਰਸਨਲ ਲੋਨ ਮੁਹੱਈਆ ਕਰਵਾਉਂਦੀਆਂ ਹਨ। ਇਹ ਕੰਪਨੀਆਂ ਲੋਨ ਦੇਣ ਲਈ ਬਿਨੈਕਾਰ ਦੇ ਕ੍ਰੈਡਿਟ ਸਕੋਰ 'ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੁੰਦੀਆਂ। ਇਹ ਕੰਪਨੀਆਂ ਕਿਸੇ ਬਿਨੈਕਾਰ ਦੀ ਕ੍ਰੈਡਿਟ ਪ੍ਰੋਫਾਈਲ ਦੀ ਗਣਨਾ ਲਈ ਰਿਸਕ ਆਧਾਰਿਤ ਮੁਲਾਂਕਣ ਕਰਦੀਆਂ ਹਨ। ਇਹ ਕੰਪਨੀਆਂ ਤੁਹਾਡੀ ਆਮਦਨ, ਮੌਜੂਦਾ ਕੰਪਨੀ ਅਤੇ ਤੁਹਾਡੀ ਉਮਰ ਆਦਿ ਨੂੰ ਧਿਆਨ 'ਚ ਰੱਖ ਕੇ ਲੋਨ ਦਿੰਦੀਆਂ ਹਨ। ਇਹ ਨਵੇਂ ਲੈਂਡਰਜ਼ ਤਕਨੀਕ ਨਾਲ ਲੈਸ ਹੁੰਦੇ ਹਨ। ਜਿਨ੍ਹਾਂ ਲੋਕਾਂ ਦੀਆਂ ਘੱਟ ਕ੍ਰੈਡਿਟ ਸਕੋਰ ਕਾਰਨ ਬੈਂਕ ਲੋਨ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ, ਉਹ ਇੱਥੇ ਆ ਕੇ ਇਕ ਵੱਖਰੇ ਮਾਡਲ 'ਤੇ ਲੋਨ ਹਾਸਿਲ ਕਰ ਸਕਦੇ ਹਨ।

ਜਿਨ੍ਹਾਂ ਲੋਕਾਂ ਦੀ ਤਨਖ਼ਾਹ ਜਾਂ ਕ੍ਰੈਡਿਟ ਸਕੋਰ ਘੱਟ ਹੈ, ਉਹ ਇਨ੍ਹਾਂ ਫਿਨਟੈੱਕ ਕੰਪਨੀਆਂ ਤੋਂ ਲੋਨ ਲੈ ਸਕਦੇ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦੀ ਤਨਖ਼ਾਹ 25,000 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ, ਉਨ੍ਹਾਂ ਨੂੰ ਜ਼ਿਆਦਾਤਰ ਬੈਂਕ ਲੋਨ ਨਹੀਂ ਦਿੰਦੇ। ਉੱਥੇ, ਫਿਨਟੈੱਕ ਕੰਪਨੀਆਂ ਤੋਂ ਲੋਨ ਲੈ ਕੇ ਤੁਸੀਂ ਆਪਣੀ ਕ੍ਰੈਡਿਟ ਪ੍ਰੋਫਾਈਲ ਵੀ ਵਧਾਈ ਕਰ ਸਕਦੇ ਹੋ। ਜਦੋਂ ਘੱਟ ਆਮਦਨ ਵਾਲੇ ਵਿਅਕਤੀ ਦਾ ਰਿਪੇਮੈਂਟ ਰਿਕਾਰਡ ਵਧੀਆ ਹੁੰਦਾ ਹੈ ਤਾਂ ਉਸ ਦਾ ਕ੍ਰੈਡਿਟ ਸਕੋਰ ਵੀ ਵਧੀਆ ਹੋ ਜਾਂਦਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਭਵਿੱਖ ਵਿਚ ਆਸਾਨੀ ਨਾਲ ਬੈਂਕਾਂ ਤੋਂ ਕਾਰ ਜਾਂ ਹੋਮ ਲੋਨ ਆਦਿ ਲੈ ਸਕਦੇ ਹੋ।

Posted By: Seema Anand