ਨਵੀਂ ਦਿੱਲੀ, ਜੇਐੱਨਐੱਨ: ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਕਡਾਊਨ ਦਾ ਐਲਾਨ ਹੋ ਚੁੱਕਾ ਹੈ। ਲੋਕ ਘਰਾਂ 'ਚ ਰਹਿਣ ਲਈ ਮਜਬੂਰ ਹਨ। ਲੋਕਾਂ ਨੂੰ ਏਟੀਐੱਮ 'ਚੋਂ ਪੈਸੇ ਕਢਵਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ 'ਚ ਹੁਣ ਬੈਂਕ ਏਟੀਐੱਮ ਤਕ ਗਾਹਕਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ, ਬਲਕਿ ਬੈਂਕ ਖ਼ੁਦ ਤੁਹਾਡੇ ਘਰ ਆਵੇਗੀ। ਦਰਅਸਲ SBI, ICICI Bank, HDFC Bank, Axis Bank ਤੇ Kotak Bank ਬੈਂਕ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਘਰ ਤਕ ਕੈਸ਼ ਸੁਵਿਧਾ ਦੇਵੇਗੀ। ਮੀਡੀਆ ਰਿਪੋਰਟਸ ਅਨੁਸਾਰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਬੈਂਕਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਐੱਸਬੀਆਈ ਦੇ ਰਹੀ ਇਹ ਸੇਵਾ

ਦੇਸ਼ ਦੀ ਜਨਤਕ ਖੇਤਰ ਦੀ ਸਭ ਤੋਂ ਵੱਡੀ ਬੈਂਕ ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਉਨ•ਾਂ ਦੇ ਘਰ ਤਕ ਕੈਸ਼ ਪਹੁੰਚਾਉਣ ਦੀ ਸੁਵਿਧਾ ਦਿੱਤੀ ਹੈ। ਬੈਂਕ ਵੱਲੋਂ 'Doorstep Delivery' ਦੀ ਸੇਵਾ ਦਿੱਤੀ ਜਾ ਰਹੀ ਹੈ। ਫਿਲਹਾਲ ਇਹ ਸੇਵਾ ਸੀਨੀਅਰ ਸਿਟੀਜ਼ਨ ਤੇ ਦਿਵਆਂਗ ਲੋਕਾਂ ਲਈ ਹੈ। ਹਾਲਾਂਕਿ ਮੈਡੀਕਲ ਐਮਰਜੈਂਸੀ ਦੀ ਸੂਰਤ 'ਚ ਹੋਰ ਗਾਹਕ ਵੀ 100 ਰੁਪਏ ਦਾ ਵਾਧੂ ਚਾਰਜ ਦੇ ਕੇ ਇਸ ਦਾ ਲਾਭ ਲੈ ਸਕਦੇ ਹਨ।

ਐੱਚਡੀਐੱਫਸੀ ਦੇ ਰਹੀ ਇਹ ਸੁਵਿਧਾ

ਭਾਰਤ 'ਚ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਬੈਂਕ ਐੱਚਡੀਐੱਫਸੀ ਨੇ ਆਪਣੇ ਗਾਹਕਾਂ ਲਈ ਘਰ ਤਕ ਕੈਸ਼ ਪਹੁੰਚਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਬੈਂਕ ਵੱਲੋਂ 5 ਹਜ਼ਾਰ ਤੋਂ ਲੈ ਕੇ 25 ਹਜ਼ਾਰ ਤਕ ਦੀ ਰਾਸ਼ੀ ਦੀ ਹੱਦ ਤੈਅ ਕੀਤੀ ਗਈ ਹੈ । ਇਸ ਦੇ ਲਈ ਬੈਂਕ ਤੁਹਾਡੇ ਕੋਲੋਂ 100 ਰੁਪਏ ਤੋਂ ਲੈ ਕੇ 200 ਰੁਬਪਏ ਤਕ ਚਾਰਜ ਕਰ ਸਕਦਾ ਹੈ।

ਆਈਸੀਆਈਸੀਆਈ ਬੈਂਕ ਨੇ ਕੀਤਾ ਅਜਿਹਾ ਕੰਮ

ਆਈਸੀਆਈਸੀਆਈ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਘਰ ਤਕ ਕੈਸ਼ ਪਹੁੰਚਾਉਣ ਲਈ ਸੁਵਿਧਾ ਦੇ ਰਹੀ ਹੈ। ਇਹ ਸੁਵਿਧਾ ਲੈਣ ਲਈ ਬੈਂਕ 'ਚ ਵਿਜ਼ਿਟ ਕਰ @homeservice ਸੇਵਾ ਐਕਟਿਵ ਕਰਨੀ ਹੋਵੇਗੀ ਜਾਂ ਫਿਰ ਕਸਟਮ ਕੇਅਰ ਸਰਵਿਸ 'ਤੇ ਕੈਸ਼ ਘਰ ਪਹੁੰਚਾਉਣ ਦਾ ਆਰਡਰ ਦੇਣਾ ਹੋਵੇਗਾ। ਆਈਸੀਆਈਸੀਆਈ ਬੈਂਕ ਨੇ 2 ਹਜ਼ਾਰ ਤੋਂ ਲੈ ਕੇ 2 ਲੱਖ ਤਕ ਘਰ 'ਚ ਪਹੁੰਚਾਉਣ ਦੀ ਲਿਟਿਮ ਤੈਅ ਕੀਤੀ ਹੈ। ਇਸ ਦੇ ਲਈ ਲਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਆਰਡਰ ਦੇਣਾ ਹੋਵੇਗਾ। ਬੈਂਕ ਕੁਝ ਘੰਟਿਆਂ ਅੰਦਰ ਤੁਹਾਨੂੰ ਕੈਂਸ਼ ਪਹੁੰਚਾਏਗੀ। ਇਸ ਦੇ ਲਈ ਬੈਂਕ 50 ਰੁਪਏ ਤੋਂ ਲੈ ਕੇ ਰਾਸ਼ੀ ਦਾ 18 ਫ਼ੀਸਦੀ ਤਕ ਚਾਰਜ ਕਰੇਗੀ।

ਦੱਸ ਦੇਈਏ ਕਿ ਕੌਟਕ ਬੈਂਕ ਤੇ ਐੱਕਸਿਸ ਬੈਂਕ ਵੀ ਆਪਣੇ ਗਾਹਕਾਂ ਨੂੰ ਇਸੇ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬੈਂਕ ਹੋਰ ਬੈਂਕਾਂ ਦੇ ਏਟੀਐੱਮ ਤੋਂ ਕੈਸ਼ ਕਢਵਾਉਣ 'ਤੇ ਕੋਈ ਵੀ ਫੀਸ ਨਹੀਂ ਲੈਣਗੀਆਂ।

Posted By: Amita Verma