ICICI Bank Insta Flexicash: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਰ ਕਿਸੇ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਰਮਚਾਰੀਆਂ ਦੀ ਤਨਖਾਹ ਨੂੰ ਵੀ ਘਟਾਇਆ ਗਿਆ ਹੈ। ਇਸ ਸਥਿਤੀ 'ਚ ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਤੁਹਾਡਾ ਆਈਸੀਆਈਸੀਆਈ ਬੈਂਕ 'ਚ ਸੈਲਰੀ ਅਕਾਊਂਟ ਹੈ ਤਾਂ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ। ਆਈਸੀਆਈਸੀਆਈ ਬੈਂਕ Insta Flexicash ਸਕੀਮ ਦੇ ਤਹਿਤ ਅਜਿਹੇ ਵਿਅਕਤੀ ਨੂੰ ਤੁਰੰਤ ਤਨਖਾਹ ਦੀ ਤਿੰਨ ਗੁਣਾ ਰਾਸ਼ੀ Overdraft ਦੇ ਰੂਪ 'ਚ ਮਿਲ ਜਾਵੇਗੀ। ਤੁਸੀਂ ਘਰ ਬੈਠੇ 48 ਘੰਟਿਆਂ 'ਚ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।

ਆਈਸੀਆਈਸੀ ਬੈਂਕ ਦੀ ਇਸ ਸੁਵਿਧਾ ਲਈ ਗਾਹਕਾਂ ਨੂੰ ਬੈਂਕ ਸ਼ਾਖਾ 'ਚ ਜਾਣਾ ਨਹੀਂ ਪਵੇਗਾ ਤੇ ਉਹ ਘਰ ਬੈਠੇ ਆਨਲਾਈਨ Overdraft ਲਈ ਅਪਲਾਈ ਕਰ ਸਕਦੇ ਹਨ। ਇਸ ਬੈਂਕ 'ਚ ਸੈਲਰੀ ਅਕਾਊਂਟ ਵਾਲਾ ਗਾਹਕ ਆਪਣੀ ਤਨਖਾਹ ਦੇ ਤਿੰਨ ਗੁਣਾ ਰਾਸ਼ੀ ਤਕ ਦਾ Overdraft ਲੈ ਸਕਦੇ ਹਨ।


ਆਈਸੀਆਈਸੀਆਈ ਬੈਂਕ ਦੇ ਹੈਡ (Unsecured Assets) Sudipta Roy ਨੇ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ 'ਚ ਇਸ ਸੁਵਿਧਾ ਨਾਲ ਸਾਡੇ Salary account holders ਨੂੰ Liquidity ਦੀ ਦਿੱਕਤ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਇਹ ਆਸਾਨ ਪ੍ਰਕਿਰਿਆ ਹੈ।


ICICI Bank Insta Flexicash ਦੀਆਂ ਵਿਸ਼ੇਸ਼ਤਾਵਾਂ


1. ਗਾਹਕ ਨੂੰ ਬਿਨਾਂ ਕਿਸੇ ਦਸਤਾਵੇਜ ਦੇ ਇਹ ਸੁਵਿਧਾ ਮਿਲੇਗੀ।


2. ਗਾਹਕ ਨੂੰ ਆਪਣੀ ਤਨਖਾਹ ਦੇ ਤਿੰਨ ਗੁਣਾ Overdraft ਦੀ ਸੁਵਿਧਾ ਮਿਲੇਗੀ।


3. ਗਾਹਕ ਨੂੰ ਵਿਆਜ ਸਿਰਫ ਉਸੇ ਰਾਸ਼ੀ 'ਤੇ ਦੇਣਾ ਹੋਵੇਗਾ, ਜਿੰਨੀ ਰਾਸ਼ੀ ਦਾ ਉਸ ਨੇ ਉਪਯੋਗ ਕੀਤਾ ਹੈ।


4. Flexicash 'ਚ ਵਿਆਜ ਦੀ ਫਿਕਸ ਦਰ ਹੁੰਦੀ ਹੈ ਜਿਸ ਦੀ ਰੋਜ਼ ਘੱਟਦੇ ਬੈਲੇਂਸ ਦੇ ਆਧਾਰ 'ਤੇ ਗਣਨਾ ਕੀਤੀ ਜਾਂਦੀ ਹੈ। ਤੁਸੀਂ ਜਿੰਨੇ ਪੈਸੇ ਦਾ ਉਪਯੋਗ ਕਰਦੇ ਹੋ, ਵਿਆਜ ਸਿਰਫ ਉਨੇ ਹੀ ਪੈਸਿਆਂ 'ਤੇ ਲੱਗੇਗਾ। ਜੇਕਰ ਤੁਸੀ ਪੈਸਿਆਂ ਦਾ ਉਪਯੋਗ ਨਹੀਂ ਕੀਤਾ ਤਾਂ ਕੋਈ ਵਿਆਜ ਨਹੀਂ ਲੱਗੇਗਾ।


5. ਗਾਹਕ ਆਪਣੀ ਸਹੂਲਤ ਅਨੁਸਾਰ ਕਦੇ ਵੀ ਬਕਾਇਆ Limit clear ਕਰ ਸਕਦਾ ਹੈ।


6. ਗਾਹਕਾਂ ਤੋਂ ਕੋਈ Foreclosure charge ਨਹੀਂ ਲਿਆ ਜਾਵੇਗਾ।


7. ਗਾਹਕਾਂ ਨੂੰ 12 ਮਹੀਨੇ 'ਚ ਆਟੋ Renewal ਦੀ ਸੁਵਿਧਾ ਮਿਲਦੀ ਹੈ।

Posted By: Rajnish Kaur