ਬਿਜਨੈਸ ਡੈਸਕ, ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਨੇ ਸ਼ੁੱਕਰਵਾਰ ਨੂੰ ਮਹਾ ਲੋਨ ਧਮਾਕਾ ਦੀ ਸ਼ੁਰੂਆਤ ਕੀਤੀ ਹੈ। ਇਸ ਤਰ੍ਹਾਂ ਅਰਧ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਅਤੇ ਵੱਡੇ ਕਾਰਪੋਰੇਟ ਕੈਂਪਸਾਂ ਵਿਚ ਆਨ-ਦ-ਸਪਾਟ ਲੋਨ ਮਨਜ਼ੂਰ ਕੀਤਾ ਜਾਵੇਗਾ ਅਤੇ ਹੰਡੂਈ ਮੋਟਰਜ਼ ਲਿਮਟਿਡ ਸਹਿਤ ਹੋਰ ਕੰਪਨੀਆਂ ਵੱਲੋਂ ਕਰਜ਼ ਸਬੰਧੀ ਆਫ਼ਰ ਦਿੱਤਾ ਜਾਵੇਗਾ। ਇਹ ਆਫਰਾਂ ਉਨਾਂ੍ਹ ਲੋਕਾਂ ਲਈ ਹੋਣਗੀਆਂ ਜੋ ਬੈਂਕ ਦੇ ਗਾਹਕ ਨਹੀਂ ਹੈ। ਬੈਂਕ ਮਾਰਚ 2020 ਦੇ ਅੰਤ ਤਕ ਦੇਸ਼ ਭਰ ਵਿਚ ਅਜਿਹਾ 2000 ਮਹਾ ਕਰਜ਼ ਕੈਂਪ ਲਗਵਾਏ ਜਾਣਗੇ। ਹਰ ਕੈਂਪ ਦੋ ਦਿਨ ਦਾ ਹੋਵੇਗਾ, ਜਿਥੇ ਲੋਕ ਲੋੜ ਮੁਤਾਬਕ ਦਸਤਾਵੇਜ਼ਾਂ ਦੇ ਨਾਲ ਜਾ ਕੇ ਆਪਣੇ ਉਤਪਾਦਾਂ ਨੂੰ ਖ਼ਰੀਦਣ ਲਈ ਮੌਕੇ 'ਤੇ ਹੀ ਅਪਰੂਵਲ ਪਾ ਸਕਦੇ ਹਨ। ਬੈਂਕ ਨੇ ਗੁਜਰਾਤ ਦੇ ਬਨਾਸਕਾਂਠਾ ਤੋਂ ਅੱਜ ਮਹਾ ਲੋਨ ਧਮਾਕਾ ਲਾਂਚ ਕੀਤਾ।

ਬੈਂਕ ਮਹਾ ਲੋਨ ਧਮਾਕਾ ਤਹਿਤ ਦੋ ਅਤੇ ਚਾਰ ਪਹੀਆ ਵਾਹਨਾਂ ਟਰੱਕਾਂ, ਖੇਤੀ ਸੰਦਾਂ ਅਤੇ ਨਿੱਜੀ ਕਰਜ਼, ਗੋਲਡ ਲੋਨ ਅਤੇ ਕਿਸਾਨ ਕ੍ਰੈਡਿਟ 'ਤੇ ਆਫਰਾਂ ਅਤੇ ਵਿਸ਼ੇਸ਼ ਪੈਕੇਜ ਦੀ ਇਕ ਵਿਸਤ੍ਰਿਤ ਸੀਰੀਜ਼ ਦੇ ਰਿਹਾ ਹੈ। ਆਲੇ ਦੁਆਲੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਮਹਾ ਲੋਨ ਕੈਂਪ ਵਿਚ ਇਕ ਹੀ ਥਾਂ 'ਤੇ ਬੈਂਕ ਦੇ ਸਾਰੇ ਪ੍ਰੋਡਕਟਾਂ ਅਤੇ ਸੇਵਾਵਾਂ ਦੀ ਪੂਰੀ ਸੀਰੀਜ਼ ਬਾਰੇ ਵੀ ਜਾÎਣਕਾਰੀ ਹਾਸਲ ਕਰ ਸਕਣਗੇ। ਵੱਡੇ ਕਾਰਪੋਰੇਟ ਸੈਕਟਰਾਂ ਵਿਚ ਲਗਾਏ ਗਏ ਅਜਿਹੇ ਕੈਂਪਾਂ ਵਿਚ ਬੈਂਕ ਹੋਮ ਲੋਨ, ਨਿੱਜੀ ਲੋਨ, ਵਹੀਕਲ ਲੋਨ ਅਤੇ ਕ੍ਰੈਡਿਟ ਕਾਰਡ ਲਈ ਤਤਕਾਲ ਮਨਜ਼ੂਰੀ ਦੇਵੇਗਾ।

ਮਹਾ ਲੋਨ ਧਮਾਕਾ ਦੀ ਮੁੱਖ ਗੱਲਾਂ

ਕੋਈ ਪ੍ਰੋਸੈਸਿੰਗ ਫੀਸ ਨਹੀਂ

ਆਸਾਨ ਈਐੱਮਆਈ

ਦੋਪਹੀਆ ਵਾਹਨ ਦੀ ਆਨ ਰੋਡ ਕੀਮਤ 'ਤੇ 100 ਫੀਸਦ ਤਕ ਲੋਨ, ਟਰੱਕ ਦੀ ਕੀਮਤ 'ਤੇ 95 ਫੀਸਦ ਤਕ ਲੋਨ।

ਦੋ ਲੱਖ ਰੁਪਏ ਤੋਂ ਉਪਰ ਦੇ ਗੋਲਡ ਲੋਨ ਲਈ ਪ੍ਰੋਸੈਸਿੰਗ ਫੀਸ ਵਿਚ 50 ਫੀਸਦ ਦੀ ਕਮੀ।

ਹੰਡੂਈ ਮੋਟਰਜ਼ ਇੰਡੀਆ ਲਿਮਟਿਡ ਸਮੇਤ ਵਾਹਨ ਨਿਰਮਾਤਾ ਵੱਲੋਂ ਚੋਣਵੇਂ ਚਾਰ ਪਹੀਆ ਮਾਡਲ 'ਤੇ ਖਾਸ ਆਫਰ

ਗਾਨਾ ਡਾਟ ਕਾਮ ਅਤੇ ਸੋਨੀ ਲਾਈਵ ਦੀ ਇਕ ਸਾਲ ਦੀ ਮੈਂਬਰਸ਼ਿਪ

ਪ੍ਰੋਸੈਸਿੰਗ ਫੀਸ ਵਿਚ 50 ਕਮੀ ਅਤੇ ਤਕਨੀਕੀ ਅਤੇ ਕਾਨੂੰਨੀ ਕਾਰਵਾਈ 'ਤੇ ਕੋਈ ਫੀਸ ਨਹੀਂ।

ਪੰਜ ਸਾਲਾਂ ਲਈ ਕੇਸੀਸੀ ਓਵਰਡ੍ਰਾਫਟ ਸਹੂਲਤ, ਸਲਾਨਾ ਸਮੀਖਿਆ ਅਧੀਨ।

Posted By: Tejinder Thind