ਨਵੀਂ ਦਿੱਲੀ, ਜੇਐੱਨਐੱਨ। ਇਸ ਸਮੇਂ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਜਾਰੀ ਹੈ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਬੈਂਕਾਂ ਨੇ ਆਪਣੇ ਸਟਾਫ ਨੂੰ ਸੀਮਿਤ ਕਰ ਦਿੱਤਾ ਹੈ ਤੇ ਕੰਮ ਕਰਨ ਦਾ ਸਮਾਂ ਕਾਫ਼ੀ ਘਟਾ ਦਿੱਤਾ ਹੈ। ਆਪਣੇ ਬੈਂਕਿੰਗ ਕੰਮਾਂ ਨੂੰ ਪੂਰਾ ਕਰਨ ਲਈ ਬ੍ਰਾਂਚ ਖੁੱਲ੍ਹਣ ਦਾ ਸਮਾਂ ਪਤਾ ਕਰ ਕੇ ਉੱਥੇ ਜਾ ਸਕਦੇ ਹੋ, ਪਰ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਦੇਖਦੇ ਹੋਏ ਜੇਕਰ ਤੁਸੀਂ ਆਪਣੇ ਬੈਂਕਿੰਗ ਕੰਮ ਘਰ ਬੈਠੇ ਹੀ ਪੂਰੇ ਕਰ ਲਓ, ਤਾਂ ਇਸ ਤੋਂ ਬਿਹਤਰ ਕੁਝ ਨਹੀਂ ਹੈ।

ਲਾਕਡਾਊਨ ਦੌਰਾਨ ਗ੍ਰਾਹਕਾਂ ਦੀ ਸੁਵਿਧਾ ਲਈ ਬੈਂਕ ਵੱਟਸਐਪ ਬੈਂਕਿੰਗ ਸੇਵਾਵਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ ਆਦਿ ਕਈ ਬੈਂਕਾਂ ਆਪਣੇ ਗਾਹਕਾਂ ਨੂੰ ਵੱਟਸਐਪ ਬੈਂਕਿੰਗ ਸੇਵਾਵਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਭਾਰਤ 'ਚ ਲੋਕਾਂ ਦਰਮਿਆਨ ਵੱਟਸਐਪ ਕਾਫ਼ੀ ਹਰਮਨ ਪਿਆਰਾ ਐਪ ਹੈ। ਇਸ ਐਪ ਨਾਲ ਲੋਕ ਮੈਸੇਜਿੰਗ ਤੋਂ ਇਲਾਵਾ ਫੋਟੋਜ਼, ਵੀਡੀਓਜ਼ ਤੇ ਵਾਇਸ ਨੋਟਸ ਆਦਿ ਵੀ ਲੋਕਾਂ 'ਚ ਸ਼ੇਅਰ ਕਰਦੇ ਹਨ।

ਹੁਣ ਤੁਸੀਂ ਇਸ ਐਪ ਦੇ ਮਾਧਿਅਮ ਨਾਲ ਮਿਨੀ ਸਟੈਟਮੈਂਟ, ਬੈਲੇਂਸ ਦੀ ਜਾਣਕਾਰੀ ਤੇ ਚੈੱਕਬੁੱਕ ਰਿਕਵੈਸਟ ਵਰਗੀਆਂ ਬੇਸਿਕ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹੀ ਨਹੀਂ, ਤੁਸੀਂ ਵੱਟਸਐਪ ਜ਼ਰੀਏ ਕ੍ਰੇਡਿਟ ਕਾਰਡ ਜਾਂ ਡੇਬਿਟ ਕਾਰਡ ਨੂੰ ਤੁਰੰਤ ਬਲਾਕ/ਅਨਬਲਾਕ ਕਰਵਾ ਸਕਦੇ ਹੋ। ਕ੍ਰੇਡਿਟ ਲਿਮਿਟ ਬਾਰੇ ਜਾਣਕਾਰੀ ਲੈ ਸਕਦੇ ਹੋ, ਨਾਲ ਹੀ ਹੋਰ ਵੀ ਕਈ ਸੇਵਾਵਾਂ ਦਾ ਲਾਭ ਵੱਟਸਐਪ ਜ਼ਰੀਏ ਉੱਠਾ ਸਕਦੇ ਹੋ। ਆਓ ਜਾਣਦੇ ਹਾਂ ਵੱਖ-ਵੱਖ ਬੈਂਕਾਂ 'ਚ ਵੱਟਸਐਪ ਬੈਂਕਿੰਗ ਦਾ ਲਾਭ ਕਿਸ ਤਰ੍ਹਾਂ ਚੁੱਕਿਆ ਜਾ ਸਕਦਾ ਹੈ।


ICICI Bank

ਸਭ ਤੋਂ ਪਹਿਲਾਂ ਤੁਹਾਨੂੰ 9324953001 ਨੰਬਰ ਨੂੰ ਆਪਣੇ ਕਾਨਟੇਕਟ ਲਿਸਟ 'ਚ ਸੇਵ ਕਰਨਾ ਹੋਵੇਗਾ। ਹੁਣ ਵ੍ਹਟਸਐਪ ਖੋਲ੍ਹ ਕੇ ਇਸ ਨੰਬਰ 'ਤੇ Hi ਲਿਖ ਕੇ ਭੇਜੋ। ਹੁਣ ਤੁਹਾਨੂੰ ਮੋਬਾਈਲ ਸਕ੍ਰੀਨ 'ਤੇ ਇਕ ਮੈਨਯੂ ਦਿਖਾਈ ਦੇਵੇਗਾ। ਇਸ 'ਚ ਸੇਵਾਵਾਂ ਦੀ ਇਕ ਲਿਸਟ ਹੋਵੇਗੀ। ਤੁਹਾਨੂੰ ਜੋ ਸਰਵਿਸ ਚਾਹੀਦੀ ਉਸ ਦੇ ਲਈ ਨਿਰਧਾਰਤ ਕੀਵਰਡ ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸ ਸਰਵਿਸ ਦੀ ਵਿੰਡੋ ਤੁਹਾਡੇ ਮੋਬਾਈਲ ਸਕਰੀਨ 'ਤੇ ਖੁੱਲ੍ਹ ਜਾਵੇਗੀ।


HDFC Bank

ਇਸ ਬੈਂਕ ਦੀ ਵ੍ਹਟਸਐਪ ਸੇਵਾ ਹਾਸਲ ਕਰਨ ਲਈ ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 7065970659 ਨੰਬਰ 'ਤੇ SUB ਮੈਸੇਜ ਲਿਖ ਕੇ ਭੇਜਣਾ ਹੋਵੇਗਾ। ਤੁਸੀਂ ਇਸ ਨੰਬਰ 'ਤੇ ਮਿਸ ਕਾਲ ਦੇ ਕੇ ਵੀ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਬੈਂਕ ਵ੍ਹਟਸਐਪ ਲਈ 24 ਘੰਟੇ ਉਪਲਬਧ ਰਹਿੰਦਾ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਉਕਤ ਨੰਬਰ ਸੇਵ ਕਰ ਕੇ ਹਾਏ ਲਿਖ ਕੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਕੁਝ ਨਿਰਦੇਸ਼ ਦਿੱਤੇ ਜਾਣਗੇ, ਜਿਨ੍ਹਾਂ ਦਾ ਪਾਲਣ ਕਰ ਕੇ ਤੁਸੀਂ ਬੈਂਕਿੰਗ ਸੇਵਾਵਾਂ ਦਾ ਲਾਭ ਚੁੱਕ ਸਕਦੇ ਹੋ। ਜੇਕਰ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਰੱਦ ਕਰਨਾ ਹੋਵੇ ਤਾਂ ਆਪਣੇ ਮੋਬਾਈਲ ਨੰਬਰ ਤੋਂ ਇਸੇ ਨੰਬਰ 'ਤੇ UNSUB ਮੈਸੇਜ ਲਿਖ ਕੇ ਭੇਜਣਾ ਹੋਵੇਗਾ।


ਕੋਟਕ ਮਹਿੰਦਰਾ ਬੈਂਕ

ਕੋਟਕ ਮਹਿੰਦਰਾ ਬੈਂਕ ਦੇ ਗਾਹਕਾਂ ਨੂੰ ਵ੍ਹਟਸਐਪ ਬੈਂਕਿੰਗ ਦੀ ਸੁਵਿਧਾ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 9718566655 'ਤੇ ਮਿਸ ਕਾਲ ਕਰਨੀ ਹੋਵੇਗੀ। ਹੁਣ 02266006022 ਨੂੰ ਆਪਣੇ ਮੋਬਾਈਲ 'ਚ ਸੇਵ ਕਰਨਾ ਹੋਵੇਗਾ। ਹੁਣ ਤੁਹਾਨੂੰ ਉਪਲਬਧ ਸੇਵਾਵਾਂ ਦੀ ਲਿਸਟ ਮਿਲ ਜਾਵੇਗੀ ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰ ਕੇ ਵ੍ਹਟਸਐਪ ਬੈਂਕਿੰਗ ਸਰਵਿਸ ਦਾ ਲਾਭ ਚੁੱਕ ਸਕਦੇ ਹੋ।

Posted By: Seema Anand