ਨਈ ਦੁਨੀਆ, ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਦਿਨੀਂ Work From Home ਨੂੰ ਕਾਫ਼ੀ ਹੱਲਾਸ਼ੇਰੀ ਮਿਲ ਰਹੀ ਹੈ। ਜ਼ਿਆਦਾਤਰ ਨੌਜਵਾਨ ਘਰਾਂ ਤੋਂ ਹੀ ਕੰਪਿਊਟਰ/ਲੈਪਟਾਪ 'ਤੇ ਕੰਮ ਕਰ ਰਹੇ ਹਨ, ਇਸ ਕਾਰਨ ਅੱਜਕਲ੍ਹ ਸਾਈਬਰ ਧੋਖਾਧੜੀ ਦੇ ਮਾਮਲਿਆਂ 'ਚ ਵੀ ਇਜ਼ਾਫ਼ਾ ਹੋਇਆ ਹੈ। ਇਸ ਦੇ ਮੱਦੇਨਜ਼ਰ ICIC Lombard ਨੇ ਸਾਈਬਰ ਇੰਸ਼ੋਰੈਂਸ ਕਵਰ ਲਾਂਚ ਕੀਤਾ ਹੈ।

ਕੰਪਨੀ ਦੀ ਇਹ ਪਾਲਿਸੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਈ ਤਰ੍ਹਾਂ ਦੇ ਸਾਈਬਰ ਅਪਰਾਧ ਦੇ ਖ਼ਤਰਿਆਂ ਤੋਂ ਬਚਾਉਂਦੀ ਹੈ। ਇਸ ਬੀਮਾ ਕਵਰੇਜ 'ਚ ਆਈਡੈਂਟਿਟੀ ਦੀ ਚੋਰੀ, ਸਾਈਬਰ ਧਮਕੀ, ਸਾਈਬਰ ਵਸੂਲੀ, ਬੈਂਕ ਖਾਤਾ, ਕ੍ਰੈਡਿਟ ਕਾਰਡ ਤੇ ਮੋਬਾਈਲ ਵਾਲੇਟ ਦੇ ਧੋਖਾਧੜੀ ਲਈ ਹੋਣ ਵਾਲੇ ਇਸਤੇਮਾਲ ਆਦਿ ਨਾਲ ਹੋਣ ਵਾਲਾ ਨੁਕਸਾਨ ਸ਼ਾਮਲ ਹੋਵੇਗਾ।

ਭਾਰਤ 'ਚ ਪਿਛਲੇ ਇਕ ਸਾਲ 'ਚ ਸਾਈਬਰ ਕ੍ਰਾਈਮ ਕਾਰਨ 1.24 ਖਰਬ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ 13 ਕਰੋੜ ਤੋਂ ਜ਼ਿਆਦਾ ਲੋਕ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋਏ ਹਨ, ਜਿਨ੍ਹਾਂ 'ਚ 63.2 ਫੀਸਦੀ ਲੋਕਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪਿਆ।

ਇਸ ਪਾਲਿਸੀ ਨੂੰ ਆਨਲਾਈਨ ਖਰੀਦਿਆ ਜਾ ਸਕਦਾ ਹੈ। ਇਸ ਦਾ ਪ੍ਰੀਮੀਅਮ 6.5 ਰੁਪਏ ਪ੍ਰਤੀਦਿਨ ਤੋਂ ਲੈ ਕੇ 65 ਰੁਪਏ ਪ੍ਰਤੀਦਿਨ ਹੈ। ਇਸ 'ਚ ਪਾਲਿਸੀਧਾਰਕ ਨੂੰ 50,000 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਕਵਰ ਮਿਲੇਗਾ। ਇਸ ਪਾਲਿਸੀ 'ਚ ਤੁਹਾਨੂੰ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਇਕ ਸਾਲ ਲਈ ਕਵਰੇਜ ਮਿਲੇਗਾ। ਐੱਫਬੀਆਈ ਦੀ ਇੰਟਰਨੈੱਟ ਕ੍ਰਾਈਮ ਕੰਪਲੇਟ ਸੈਂਟਰ ਦੀ ਰਿਪੋਰਟ ਮੁਤਾਬਿਕ ਸਾਈਬਰ ਕ੍ਰਾਈਮ ਤੋਂ ਪੀੜਤ ਦੁਨੀਆ ਦੇ ਟਾਪ 20 ਦੇਸ਼ਾਂ 'ਚ ਭਾਰਤ ਤੀਜੇ ਸਥਾਨ 'ਤੇ ਹੈ।

Posted By: Amita Verma