ਜੇਐੱਨਐੱਨ, ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ICICI ਬੈਂਕ ਦੇ ਗਾਹਕਾਂ ਲਈ ਇਕ ਬੁਰੀ ਖ਼ਬਰ ਹੈ। ICICI ਬੈਂਕ ਨੇ ਬੁੱਧਵਾਰ ਨੂੰ ਬਚਤ ਖ਼ਾਤੇ 'ਚ ਦੋ ਕਰੋੜ ਰੁਪਏ ਤਕ ਦੀ ਰਾਸ਼ੀ ਲਈ ਬਿਆਜ ਦਰ 'ਚ 0.25 ਫੀਸਦੀ ਦੀ ਕਟੌਤੀ ਕੀਤੀ। ਆਈਸੀਆਈਸੀਆਈ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਨਵੀਆਂ ਦਰਾਂ 8 ਅਪ੍ਰੈਲ ਤੋਂ ਪ੍ਰਭਾਵੀ ਹੋਣਗੀਆਂ। ਬਚਤ ਖਾਤੇ 'ਚ 50 ਲੱਖ ਰੁਪਏ ਤਕ ਜਮ੍ਹਾਂ 'ਤੇ ਹੁਣ 3.5 ਫੀਸਦੀ ਬਜਾਇ 3.25 ਫੀਸਦੀ ਵਿਆਜ ਮਿਲੇਗਾ। 50 ਲੱਖ ਤੋਂ ਜ਼ਿਆਦਾ ਪਰ 2 ਕਰੋੜ ਰੁਪਏ ਤੋਂ ਘੱਟ ਜਮ੍ਹਾਂ 'ਤੇ ਵਿਆਜ ਹੁਣ 3.75 ਫੀਸਦੀ ਮਿਲੇਗੀ ਜੋ ਪਹਿਲਾਂ 4 ਫੀਸਦੀ ਸੀ।

ICIC Bank ਨੇ ਹਾਲ ਹੀ 'ਚ ਮੈਸੇਜਿੰਗ ਐਪ Whatsapp ਰਾਹੀਂ ਬੈਕਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਬੈਂਕ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਦੇ ਸਮੇਂ ਲੋਕਾਂ ਨੂੰ ਘਰ ਜ਼ਰੂਰੀ ਬੈਕਿੰਗ ਸੇਵਾਵਾਂ ਉਪਲਬੱਧ ਕਰਾਉਣ ਲਈ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਗਾਹਕ ਆਪਣੇ Whatsapp ਨੰਬਰ ਰਾਹੀਂ ਆਪਣੇ ਸੇਵਿੰਗ ਅਕਾਊਂਟ ਦਾ ਬੈਲੇਂਸ ਚੈੱਕ ਕਰ ਸਕਦੇ ਹਨ।

ਗਾਹਕ ਪਿਛਲੇ ਤਿੰਨ ਟ੍ਰਾਂਜੈਕਸ਼ਨ, ਕ੍ਰੇਡਿਟ ਕਾਰਡ ਲਿਮਿਟ, ਪ੍ਰੀ-ਐਮਪੁਰਵਡ ਇੰਸਟੈਂਟ ਲੋਨ ਆਫਰਾਂ ਦੇ ਬਾਰੇ 'ਚ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ICICI Whatsapp Banking Services ਰਾਹੀਂ ਗਾਹਕ ਆਪਣੇ ਡੇਬਿਟ ਕਾਰਡ ਤੇ ਕ੍ਰੇਡਿਟ ਕਾਰਡ ਨੂੰ ਬਲਾਕ ਜਾਂ ਅਨਬਲਾਕ ਕਰਵਾ ਸਕਦੇ ਹੋ। ਨਾਲ ਹੀ ਲੋਕਾਂ ਨੂੰ ਏਟੀਐੱਮ ਤੇ ਬੈਂਕ ਦੀ ਸ਼ਾਖਾ ਦੀ ਜਾਣਕਾਰੀ ਵੀ ਮਿਲ ਸਕਦੀ ਹੈ।

ICICI Bank ਦੇ ਸੇਵਿੰਗ ਅਕਾਊਂਟ ਹੋਲਡਰ ਆਪਣੇ ਰਜਿਸਟਰਡ ਨੰਬਰ ਤੋਂ ਜੇ Whatsapp ਯੂਜ਼ ਕਰਦੇ ਹੋ ਤਾਂ ਨਵੀਆਂ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹੋ। ਉੱਥੇ, ਜਿਨ੍ਹਾਂ ਲੋਕਾਂ ਕੋਲ ਕ੍ਰੇਡਿਟ ਕਾਰਡ ਹੈ, ਤਾਂ ਉਹ ਆਪਣੇ ਕਾਰਡ ਨੂੰ ਬਲਾਕ ਜਾਂ ਅਨਬਲਾਕ ਕਰਵਾ ਸਕਦੇ ਹੋ। ਉੱਥੇ ਜੋ ਲੋਕ ICICI Bank ਦੇ ਕਸਟਮਰ ਨਹੀਂ ਹੈ, ਉਹ ਬੈਂਕ ਦੇ ਬ੍ਰਾਂਚ ਜਾਂ ਏਟੀਐੱਮ ਨੂੰ ਲੋਕੇਟ ਕਰਵਾ ਸਕਦੇ ਹੋ।

Posted By: Amita Verma