ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ICIC ਬੈਂਕ ਦੀ ਨੈੱਟਬੈਕਿੰਗ, ਡੇਬਿਟ ਕਾਰਡ ਲੈਣ-ਦੇਣ 'ਤੇ UPI ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਕਈ ਪ੍ਰਭਾਵਿਤ ਗਾਹਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਸ਼ਿਕਾਇਤ ਕੀਤੀ ਹੈ। ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਲੈਣ-ਦੇਣ ਲਈ ਓਟੀਪੀ ਨਹੀਂ ਮਿਲ ਰਿਹਾ ਹੈ। ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਈ-ਕਾਮਰਸ ਵਿਕਰੀ 'ਚ ਜ਼ਿਆਦਾਤਰ ਡਿਮਾਂਡ ਕਾਰਨ ਅਜਿਹਾ ਹੋ ਸਕਦਾ ਹੈ, ਜਾਂ ਇਹ ਕੁਝ ਹੋਰ ਹੀ ਮਾਮਲਾ ਹੋ ਸਕਦਾ ਹੈ। ਡਾਊਨਟਾਈਮ ਟ੍ਰੈਕਿੰਗ ਵੈੱਬਸਾਈਟ DownDetector.in 'ਤੇ ਉਪਲਬੱਧ ਡਿਟੇਲ ਮੁਤਾਬਿਕ ਦਿਨ 'ਚ ਲਗਪਗ 1.30 ਵਜੇ ਸ਼ਿਕਾਇਤ ਸਭ ਤੋਂ ਜ਼ਿਆਦਾ ਮਿਲੀ।

ਕਈ ਪ੍ਰਭਾਵਿਤ ਗਾਹਕਾਂ ਨੇ ICIC ਬੈਂਕ ਦੀ ਵੈੱਬਸਾਈਟ 'ਤੇ ਟਵਿੱਟਰ 'ਤੇ ਬੈਂਕ ਨੂੰ ਇਸ ਦੀ ਸੂਚਨਾ ਦਿੱਤੀ ਹੈ। UPI ਤੇ IMPS ਟ੍ਰਾਂਸਫਰ ਦੇ ਮਾਮਲੇ 'ਚ ਵੀ ਅਜਿਹਾ ਹੋਇਆ ਹੈ। ਕੁਝ ਯੂਜ਼ਰਜ਼ ਨੇ ਇਹ ਵੀ ਦੱਸਿਆ ਹੈ ਕਿ ICIC ਬੈਂਕ ਦੇ ਸਰਵਰ ਵੀਰਵਾਰ ਸ਼ਾਮ ਤੋਂ ਡਾਊਨ ਸਨ।

ਗੌਰਤਲਬ ਹੈ ਕਿ ICIC Bank ਨੇ ਹਾਲ ਹੀ ਮੈਸੇਜ਼ਿੰਗ ਐਪ Whatsapp ਰਾਹੀਂ ਦਿੱਤੀ ਜਾਣ ਵਾਲੀ ਸੇਵਾਵਾਂ ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਕਿ ਹੁਣ ਗਾਹਕ ਵ੍ਹਟਸਐਪ ਰਾਹੀਂ ਫਿਕਸਡ ਡਿਪੋਜ਼ਿਟ ਕਰਵਾ ਸਕਦੇ ਹਨ ਯੂਟੀਲਿਟੀ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਤੇ ਟਰੇਡ ਫਾਈਨੈਂਸ ਦੇ ਵਿਵਰਨ ਤਤਕਾਲ ਐਕਸੈਸ ਕਰ ਸਕਦੇ ਹਨ।

ICIC Bank ਨੇ ਇਹ ਦਾਅਵਾ ਕੀਤਾ ਹੈ ਕਿ ਉਹ ਵ੍ਹਟਸਐਪ ਰਾਹੀਂ ਇਹ ਸੇਵਾਵਾਂ ਉਪਲਬੱਧ ਕਰਵਾਉਣ ਵਾਲਾ ਇੰਡਸਟਰੀ ਦਾ ਪਹਿਲਾਂ ਬੈਂਕ ਬਣ ਗਿਆ ਹੈ। ਬੈਂਕ ਨੇ ਦੱਸਿਆ ਹੈ ਕਿ ਇਨ੍ਹਾਂ ਨਵੀਂ ਸੇਵਾਵਾਂ ਨਾਲ Whatsapp ਰਾਹੀਂ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਬੈਕਿੰਗ ਸਰਵਿਸੇਜ਼ ਦੀ ਗਿਣਤੀ 25 ਤਕ ਪਹੁੰਚ ਗਈ ਹੈ।

ਇਸ ਸੇਵਾ ਰਾਹੀਂ ਗਾਹਕ ਵ੍ਹਟਸਐਪ 'ਤੇ ਤੁਰੰਤ Fixed Deposit ਕਰਾ ਸਕਣਗੇ। ਇਸ ਲਈ ਤੁਹਾਨੂੰ ਟਾਈਪ ਕਰਨਾ ਹੋਵੇਗਾ ਤੇ ਇਸ ਤੋਂ ਬਾਅਦ 10,000 ਰੁਪਏ ਤੋਂ ਲੈ ਕੇ ਇਕ ਕਰੋੜ ਰੁਪਏ ਤਕ ਦੀ ਐੱਫਡੀ ਰਕਮ ਚੁਣੀ ਜਾ ਸਕਦੀ ਹੈ। ਇਸ ਨਾਲ ਹੀ ਤੁਹਾਨੂੰ ਮਿਆਦ ਚੁਣਨੀ ਹੋਵੇਗੀ। ਸਿਸਟਮ ਵੱਖ-ਵੱਖ ਮਿਆਦ ਲਈ ਵਿਆਜ ਦਰ ਤੇ ਮੈਚਿਓਰਟੀ ਦੇ ਸਮੇਂ ਮਿਲਣ ਵਾਲੀ ਰਕਮ ਨੂੰ ਦਰਸਾਉਂਦਾ ਹੈ।

Posted By: Amita Verma