ਨਵੀਂ ਦਿੱਲੀ: Hyundai ਵੱਲੋਂ Grand i10, Xcent, Elite i20, i20 Active, Verna, Elantra ਅਤੇ Tucson ਜਿਹੀਆਂ ਕਾਰਾਂ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਨ੍ਹਾਂ 'ਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਨੂੰ ਲੈ ਕੇ ਕਾਰਪੋਰੇਟ ਡਿਸਕਾਊਂਟ ਸ਼ਾਮਿਲ ਹਨ। ਤੁਸੀਂ ਵੀ ਦੇਖੋ Hyundai ਵੱਲੋਂ ਇਨ੍ਹਾਂ ਕਾਰਾਂ 'ਤੇ ਗਾਹਕਾਂ ਨੂੰ ਕਿੰਨੀ ਛੋਟ ਦਿੱਤੀ ਜਾ ਰਹੀ ਹੈ।

Hyundai Grand i10- Grand i10 'ਤੇ ਗਾਹਕਾਂ ਨੂੰ ਕੁਲ 80,000 ਰੁਪਏ ਤਕ ਦਾ ਆਫਰ ਮਿਲ ਰਿਹਾ ਹੈ। 2019 ਪੈਟਰੋਲ ਵੇਰਿਅੰਟ 'ਤੇ 25,000 ਰੁਪਏ ਦਾ ਸਿੱਧ ਕੈਸ਼ਬੈਕ ਮਿਲ ਰਿਹਾ ਹੈ। ਉੱਥੇ ਹੀ 2019 ਡੀਜ਼ਲ ਵੇਰਿਅੰਟ 'ਤੇ 20,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। 2019 ਪੈਟਰੋਲ ਵੇਰਿਅੰਟ 'ਤੇ ਕੰਪਨੀ ਵੱਲੋਂ 30,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਉੱਥੀ ਹੀ 2019 ਡੀਜ਼ਲ ਵੇਰਿਅੰਟ 'ਤੇ ਗਾਹਕਾਂ ਨੂੰ 20,000 ਰੁਪਏ ਦਾ ਐਕਸਚੇਂਜ ਬੋਨਸ ਮਿਲੇਗਾ।

ਇਸ ਕਾਰ ਦੇ ਪੁਰਾਣੇ ਵਰਜਨ 'ਤੇ ਹੋਰ ਵੀ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ। 2018 ਪੈਟਰੋਲ ਵੇਰਿਅੰਟ 'ਤੇ 50,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇੱਥੇ ਹੀ 2018 ਡੀਜ਼ਲ ਵੇਰਿਅੰਟ 'ਤੇ ਗਾਹਕਾਂ ਨੂੰ 60,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

Hyundai Xcent- Xcent 'ਤੇ ਗਾਹਕਾਂ ਨੂੰ ਕੁੱਲ 85,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ 2019 ਮਾਡਲ 'ਤੇ 20,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 30,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਉੱਥੇ ਹੀ 2018 ਮਾਡਲ 'ਤੇ 40,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 45,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

Hyundai Elite i20- Elite i20 'ਤੇ ਕੁੱਲ 50,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ 2019 ਮਾਡਲ 'ਤੇ 20,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ। ਉੱਥੇ ਹੀ 2018 ਮਾਡਲ 'ਤੇ 20,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 30,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।

Hyundai i20 Active- i20 1ctive- 'ਤੇ ਕੁੱਲ 50,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ 2019 ਮਾਡਲ 'ਤੇ 20,000 ਰੁਪਏ ਦਾ ਐਕਸਚੇਂਜ ਮਿਲ ਰਿਹਾ ਹੈ। ਉੱਥੇ ਹੀ 2018 ਮਾਡਲ 'ਤੇ 20,000 ਰੁਪਏ ਦਾ ਕੈਸ਼ਬੈਕ ਅਤੇ 30,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।


Hyundai Verna- Verna 'ਤੇ ਕੁੱਲ 50,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ 2019 ਮਾਡਲ 'ਤੇ 20,000 ਰੁਪਏ ਦਾ ਐਕਸਚੇਂਜ ਬੋਨਸ ਅਤੇ 2018 ਮਾਡਲ 'ਤੇ 20,00 ਰੁਪਏ ਦਾ ਕੈਸ਼ਬੈਕ ਤੇ 30,00 ਰੁਪਏ ਾਦ ਐਕਸਚੇਂਜ ਬੋਨਸ ਮਿਲ ਰਿਹਾ ਹੈ।

2018 Hyundai Elantra- Elantra 'ਤੇ ਗਾਹਕਾਂ ਨੂੰ ਕੁੱਲ 1.30 ਰੁਪਏ ਦਾ ਡਿਸਾਊਂਟ ਮਿਲ ਰਿਹਾ ਹੈ। ਇਸ 'ਚ ਕੈਸ਼ਬੈਕ, ਐਕਸਚੇਂਜ ਬੋਨਸ ਅਤੇ ਕਾਪਰੇਟਿਵ ਡਿਸਕਾਊਂਟ ਸ਼ਾਮਿਲ ਹੈ।

Hyundai Tucson- Tucson 'ਤੇ ਗਾਹਕਾਂ ਨੂੰ ਕੁੱਲ 1.30 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ 'ਚ ਕੁੱਲ ਕੈਸ਼ਬੈਕ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਡਿਸਕਾਊਂਟ ਸ਼ਾਮਿਲ ਹਨ।

Posted By: Susheel Khanna