ਪੀਟੀਆਈ, ਨਵੀਂ ਦਿੱਲੀ : ਹੈਦਰਾਬਾਦ ਨੂੰ ਦੁਨੀਆ ਦੇ ਸਭ ਤੋਂ ਡਾਇਨਾਮਿਕ ਭਾਵ ਗਤੀਸ਼ੀਲ ਸ਼ਹਿਰਾਂ ਦੀ ਲਿਸਟ ਵਿਚ ਪਹਿਲਾ ਸਥਾਨ ਮਿਲਿਆ ਹੈ। ਹੈਦਰਾਬਾਦ ਨੂੰ ਸਮਾਜਿਕ ਆਰਥਕ ਅਤੇ ਕਾਮਰਸ਼ੀਅਲ ਰੀਅਲ ਅਸਟੇਟ ਵਰਗੇ ਕਈ ਮਾਪਦੰਡਾਂ 'ਤੇ ਦੁਨੀਆ ਦੇ ਕਿਸੇ ਵੀ ਹੋਰ ਸ਼ਹਿਰਾਂ ਦੇ ਮੁਕਾਬਲੇ ਬਿਹਤਰ ਅੰਕ ਮਿਲੇ ਹਨ। ਗਲੋਬਲ ਪ੍ਰਾਪਰਟੀ ਕੰਸਲਟੈਂਟ ਜੇਐਲਐਲ ਇੰਡੀਆ ਦੀ ਇਸ ਲਿਸਟ ਵਿਚ ਬੈਂਗਲੁਰੂ ਦਾ ਨਾਂ ਦੂਸਰੇ ਸਥਾਨ 'ਤੇ ਹੈ। ਜੇਐਲਐਲ ਮੁਤਾਬਕ ਆਰਥਕ ਸੁਸਤੀ ਦੇ ਬਾਵਜੂਦ ਦੁਨੀਆ ਦੇ 20 ਡਾਇਨਾਮਿਕ ਸ਼ਹਿਰਾਂ ਦੀ ਲਿਸਟ ਵਿਚ ਭਾਰਤ ਦੇ ਸੱਤ ਸ਼ਹਿਰਾਂ ਨੂੰ ਥਾਂ ਮਿਲੀ ਹੈ। ਰਾਸ਼ਟਰੀ ਰਾਜਧਾਨੀ ਇਸ ਲਿਸਟ ਵਿਚ ਛੇਵੇਂ ਨੰਬਰ 'ਤੇ ਹੈ। ਉਥੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਪੰਜਵੇਂ ਸਥਾਨ 'ਤੇ ਹੈ।

JLL 'City Momentum Indexਮੁਤਾਬਕ ਪੂਣੇ 12ਵੇਂ, ਕੋਲਕਾਤਾ 16ਵੇਂ ਅਤੇ ਮੁੰਬਈ 20ਵੇਂ ਨੰਬਰ 'ਤੇ ਹੈ। ਜੇਐਲਐਲ ਨੇ ਇਹ ਸੂਚੀ ਦੱਸਦੇ ਹੋਏ ਦੁਨੀਆ ਭਰ ਦੇ ਸ਼ਹਿਰਾਂ ਦੇ ਸਮਾਜਿਕ ਆਰਥਕ ਅਤੇ ਕਮਰਸ਼ੀਅਲ ਅਤੇ ਰੀਅਲ ਅਸਟੇਟ ਮਾਰਕਿਟ ਨੂੰ ਧਿਆਨ ਵਿਚ ਰੱਖਿਆ ਹੈ।

ਜੇਐਲਐਨ ਦੀ ਇਕ ਰਿਪੋਰਟ ਵਿਚ ਕਿਹਾ ਹੈ,' 130 ਸ਼ਹਿਰਾਂ ਦੀ ਲਿਸਟ ਵਿਚ ਹੈਦਰਾਬਾਦ ਨੂੰ ਵਿਸ਼ਵ ਦਾ ਸਭ ਤੋਂ ਗਤੀਸ਼ੀਲ ਸ਼ਹਿਰ ਦੱਸਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੈਦਰਾਬਾਦ ਨੂੰ ਜੀਡੀਪੀ ਗ੍ਰੋਥ, ਖੁਦਰਾ ਵਿਕਰੀ ਅਤੇ ਹਵਾਈ ਯਾਤਰੀਆਂ ਦੇ ਵਾਧੇ ਵਰਗੇ ਮੁੱਖ ਆਰਥਕ ਸੰਕੇਤਾਂ 'ਤੇ ਦੁਨੀਆਭਰ ਵਿਚ ਸਭ ਤੋਂ ਵੱਧ ਅੰਕ ਮਿਲੇ ਹਨ।

ਪਿਛਲੇ ਸਾਲ ਹੈਦਰਾਬਾਦ ਦੂਜੇ ਨੰਬਰ ਅਤੇ ਬੈਂਗਲੁਰੂ ਪਹਿਲੇ ਨੰਬਰ 'ਤੇ ਸੀ।

Posted By: Tejinder Thind