ਨਵੀਂ ਦਿੱਲੀ, ਬਿਜਨੈੱਸ ਡੈਸਕ : ਜੇਕਰ ਤੁਸੀਂ ਹਾਲੇ ਸੰਗਠਿਤ ਜਾਂ ਅਸੰਗਠਿਤ ਖੇਤਰ 'ਚ ਕੰਮ ਕਰਦੇ ਹਨ ਤਾਂ ਤੁਹਾਡੇ ਦਿਮਾਗ਼ 'ਚ ਸੁਭਾਵਿਕ ਤੌਰ 'ਤੇ ਇਹ ਸਵਾਲ ਆਉਂਦਾ ਹੋਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਪੈਸਿਆਂ ਦੀ ਜ਼ਰੂਰਤ ਕਿਵੇਂ ਪੂਰੀ ਹੋਵੇਗੀ। ਸੁਭਾਵਿਕ ਤੌਰ 'ਤੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਵਿੱਤੀ ਆਜ਼ਾਦੀ ਚਾਹੁੰਦੇ ਹੋਣਗੇ ਪਰ ਇਸ ਲਈ ਸ਼ੁਰੂਆਤ ਤੋਂ ਹੀ ਰਿਟਾਇਰਮੈਂਟ ਫੰਡ ਬਣਾਉਣ ਲਈ ਨਿਵੇਸ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਨੇ ਰਿਟਾਇਰਮੈਂਟ ਤੋਂ ਬਾਅਦ ਤੇ ਖਾਸ ਕਰ ਕੇ ਅਸੰਗਠਿਤ ਖੇਤਰ 'ਚ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਟਲ ਪੈਂਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 18 ਸਾਲ ਤੋਂ 40 ਸਾਲ 'ਚ ਹੈ ਉਹ ਇਸ ਸਕੀਮ 'ਚ ਨਿਵੇਸ਼ ਕਰ ਸਕਦਾ ਹੈ।

ਟੈਕਸ ਐਂਡ ਇਵੈਸਟਮੈਂਟ ਐਡਵਾਈਜਰ ਬਲਵੰਤ ਜੈਨ ਨੇ ਦੱਸਿਆ ਕਿ ਇਸ ਪੈਂਨਸ਼ਨ ਸਕੀਮ ਦਾ ਸੰਚਾਲਨ ਪੈਂਨਸ਼ਨ ਫੰਡ ਰੈਗੂਲੇਟਰੀ ਅਥਾਰਟੀ PFRDA ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਨਿਵੇਸ਼ ਕਰਨ 'ਤੇ 60 ਸਾਲ ਦੀ ਉਮਰ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਇਕ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਦੀ ਗਾਰਟਿੰਡ ਮਾਸਕ ਪੈਂਨਸ਼ਨ ਪ੍ਰਾਪਤ ਕਰ ਸਕਦਾ ਹੈ। ਇਸ ਸਕੀਮ 'ਚ ਨਿਊਨਤਮ 20 ਸਾਲ ਨਿਵੇਸ਼ ਕਰਨਾ ਹੁੰਦਾ ਹੈ।

APY Scheme 'ਚ ਕੌਣ ਕਰ ਸਕਦਾ ਹੈ ਨਿਵੇਸ਼

1. ਸਬਸਕ੍ਰਾਈਬਰ ਦੀ ਉਮਰ 18-40 'ਚ ਹੋਣੀ ਚਾਹੀਦੀ ਹੈ।

2. ਉਸ ਦਾ ਸੈਵਿੰਗ ਬੈਂਕ ਅਕਾਊਂਟ ਜਾਂ ਪੋਸਟ ਆਫਸ ਸੇਵਿੰਗ ਬੈਂਕ ਅਕਾਊਂਟ ਹੋਣਾ ਚਾਹੀਦਾ ਹੈ।

3. ਅਪਲਾਈਕਰਤਾ ਨੂੰ APY ਰਜਿਸਟ੍ਰੇਸ਼ਨ ਦੇ ਸਮੇਂ ਬੈਂਕ ਨੂੰ ਆਧਾਰ ਨੰਬਰ ਤੇ ਮੋਬਾਈਲ ਨੰਬਰ ਦੇਣਾ ਪੈ ਸਕਦਾ ਹੈ। ਇਸ ਨਾਲ ਸਮੇਂ-ਸਮੇਂ 'ਤੇ ਉਸ ਨੂੰ ਅਕਾਊਂਟ ਨਾਲ ਜੁੜਿਆ ਅਪਡੇਟ ਮਿਲਦਾ ਰਹੇਗਾ। ਹਾਲਾਂਕਿ ਰਜਿਸਟ੍ਰੇਸ਼ਨ ਲਈ Aadhaar ਜ਼ਰੂਰੀ ਨਹੀਂ ਹੁੰਦਾ ਹੈ।

APY ਤਹਿਤ ਕਿੰਨੀ ਪੈਂਨਸ਼ਨ ਮਿਲ ਸਕਦੀ ਹੈ?

ਸਬਸਕ੍ਰਾਈਬਰ ਦੇ ਅੰਸ਼ਦਾਨ ਦੇ ਹਿਸਾਬ ਨਾਲ ਉਨ੍ਹਾਂ ਨੂੰ ਅਟਲ ਪੈਂਨਸ਼ਨ ਯੋਜਨਾ ਤਹਿਤ 1,000 ਜਾਂ 2000 ਜਾਂ 3,000 ਜਾਂ 4000 ਰੁਪਏ ਤਕ ਦੀ ਪੈਂਨਸ਼ਨ ਮਿਲ ਸਕਦੀ ਹੈ।

ਕਿਸ ਤਰ੍ਹਾਂ ਖੁੱਲਵਾ ਸਕਦੇ ਹਨ APY Account?

1. ਤੁਹਾਡਾ ਸੇਵਿੰਗ ਬੈਂਕ ਅਕਾਊਂਟ ਜਿਸ ਬੈਂਕ ਬ੍ਰਾਂਚ 'ਚ ਹੈ ਉੱਥੇ ਸੰਪਰਕ ਕਰੋ।

2. APY ਰਜਿਸਟ੍ਰੇਸ਼ਨ ਫਾਰਮ ਭਰੋ।

3. Aadhaar ਮੋਬਾਈਲ ਨੰਬਰ ਉਪਲਬਧ ਕਰਨਾ ਪਵੇਗਾ।

4. ਮਹੀਨਾਵਾਰ ਯੋਗਦਾਨ ਲਈ ਆਪਣੇ ਸੇਵਿੰਗ ਬੈਂਕ ਅਕਾਊਂਟ 'ਚ ਜ਼ਰੂਰੀ ਰਾਸ਼ੀ ਰੱਖੋ।

Posted By: Ravneet Kaur