ਜੇਐੱਨਐੱਨ, ਨਵੀਂ ਦਿੱਲੀ : ਅਜੋਕੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੈਂਕਿੰਗ ਨਾਲ ਜੁੜਿਆ ਕੰਮ ਕਰਨ ਜਾਓ ਜਾਂ ਨਵੀਂ ਨੌਕਰੀ ਜੁਆਇਨ ਕਰੋ, ਤੁਹਾਨੂੰ ਪੈਨ ਕਾਰਡ ਦੀ ਡਿਟੇਲ ਦੇਣ ਨੂੰ ਕਿਹਾ ਜਾਂਦਾ ਹੈ। ਫਿਰ ਚਾਹੇ ਤੁਸੀਂ ਨਵਾਂ ਬੈਂਕ ਖਾਤਾ ਖੁਲ੍ਹਵਾਉਣ ਜਾਓ ਜਾਂ ਡਿਮੈਟ ਅਕਾਊਂਟ, ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਜਾਓ ਜਾਂ ਕਿਸੇ ਤਰ੍ਹਾਂ ਦਾ ਵਿੱਤੀ ਲੈਣ-ਦੇਣ ਕਰੋ, ਤੁਹਾਨੂੰ ਪੈਨ ਕਾਰਡ ਦੀ ਡਿਟੇਲ ਦੇਣ ਲਈ ਕਿਹਾ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਬੈਂਕ ਜਾਂ ਕੰਪਨੀਆਂ ਨੂੰ ਤੁਹਾਡੇ ਪੈਨ ਕਾਰਡ ਦੀ ਡਿਟੇਲ ਕਿਉਂ ਚਾਹੀਦੀ ਹੁੰਦੀ ਹੈ ਤੇ ਉਸ ਨੂੰ ਕਿਵੇਂ ਵੈਰੀਫਾਈ ਕੀਤਾ ਜਾਂਦਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਤੁਹਾਡੇ ਪੈਨ ਕਾਰਡ ਨੂੰ ਸਿਰਫ਼ ਦੋ ਮਿੰਟ 'ਚ ਮਹਿਜ਼ ਕੁਝ ਕਲਿੱਕਸ ਜ਼ਰੀਏ ਆਨਲਾਈਨ ਕਿਵੇਂ ਵੈਰੀਫਾਈ ਕੀਤਾ ਜਾ ਸਕਦਾ ਹੈ।

ਲੈਣ-ਦੇਣ ਨਾਲ ਜੁੜਿਆ ਪਛਾਣ ਪੱਤਰ ਹੁੰਦਾ ਹੈ ਪੈਨ ਕਾਰਡ

ਆਮਦਨ ਕਰ ਵਿਭਾਗ ਐੱਨਐੱਸਡੀਐੱਲ ਜਾਂ ਯੂਟੀਆਈ ਜ਼ਰੀਏ ਪੈਨ ਨੰਬਰ ਜਾਰੀ ਕਰਦਾ ਹੈ। ਪੈਨ ਦਸ ਡਿਜੀਟ ਦਾ ਅਲਫਾਨਿਊਮੈਰਿਕ ਆਈ ਕਾਰਡ ਹੁੰਦਾ ਹੈ। ਹਰ ਅਸੈੱਸੀ ਦਾ ਪੈਨ ਨੰਬਰ ਅਲੱਗ ਹੁੰਦਾ ਹੈ। ਇਨਕਮ ਟੈਕਸ ਰਿਟਰਨ ਤੇ ਕੁਝ ਖਾਸ ਤਰ੍ਹਾਂ ਦੇ ਲੈਣ-ਦੇਣ ਲਈ ਪੈਨ ਕਾਰਡ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਨੰਬਰ ਕਾਲਾਧਨ, ਭ੍ਰਿਸ਼ਟਾਚਾਰ ਤੇ ਟੈਸਕ ਚੋਰੀ ਰੋਕਣ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਹੁੰਦਾ ਹੈ।

ਕਿਸ ਦੇ ਕੋਲ ਹੁੰਦੀ ਹੈ ਪੈਨ ਕਾਰਡ ਦੀ ਪੂਰੀ ਡਿਟੇਲ

ਇਨਕਮ ਟੈਕਸ ਡਿਪਾਰਟਮੈਂਟ ਕੋਲ ਸਾਰੇ ਟੈਕਸਪੇਅਰਜ਼ ਤੇ ਪੈਨ ਕਾਰਡ ਹੋਲਡਰ ਦਾ ਪੂਰਾ ਡੈਟਾਬੇਸ ਹੁੰਦਾ ਹੈ। ਵਿਭਾਗ ਸਾਰੇ ਵਿਅਕਤੀਆਂ, ਕੰਪਨੀਆਂ, ਏਜੰਟਾਂ, ਬੈਂਕਾਂ ਵਰਗੀਆਂ ਸੰਸਥਾਵਾਂ ਨੂੰ ਇਹ ਸਹੂਲਤ ਦਿੰਦਾ ਹੈ ਕਿ ਉਹ ਕਿਸੇ ਵੀ ਟੈਕਸਪੇਅਰ ਦੇ ਪੈਨ ਕਾਰਡ ਦੀ ਡਿਟੇਲ ਨੂੰ ਵੈਰੀਫਾਈ ਕਰ ਸਕਦੇ ਹਨ ਕਿ ਉਹ ਸਹੀ ਹੈ ਜਾਂ ਨਹੀਂ। ਨਾਲ ਹੀ ਇਹ ਵੀ ਚੈੱਕ ਕੀਤਾ ਜਾ ਸਕਦਾ ਹੈ। ਕਿ ਕੋਈ ਵੀ ਪੈਨ ਕਾਰਡ ਐਕਟਿਵ ਹੈ ਜਾਂ ਨਹੀਂ। ਇਸ ਤੋਂ ਇਹ ਫਾਇਦਾ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਗ਼ਲਤ ਪੈਨ ਨੰਬਰ ਦੇ ਕੇ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕਰ ਸਕਦਾ।

ਇੰਝ ਚੈੱਕ ਕਰ ਸਕਦੇ ਹੋ ਪੈਨ ਕਾਰਡ ਦਾ ਵੇਰਵਾ

1. ਜੇਕਰ ਤੁਸੀਂ ਇਹ ਚੈੱਕ ਕਰਨਾ ਚਾਹੁੰਦੇ ਹੋ ਕਿ ਦਿੱਤਾ ਗਿਆ ਪੈਨ ਕਾਰਡ ਨੰਬਰ ਸਹੀ ਜਾਂ ਨਹੀਂ ਤਾਂ ਤੁਸੀਂ ਮਹਿਜ਼ ਦੋ ਮਿੰਟ 'ਚ ਅਜਿਹਾ ਕਰ ਸਕਦੇ ਹੋ।

2. ਸਭ ਤੋਂ ਪਹਿਲਾਂ ਤੁਸੀਂ ਆਮਦਨ ਕਰ ਵਿਭਾਗ ਦੇ ਈ-ਫਾਈਲਿੰਗ ਪੋਰਟਲ 'ਤੇ ਜਾਓ।

3. ਪੋਰਟਲ 'ਤੇ ਸੱਜੇ ਪਾਸੇ ਦੇਖੋ 'ਵੈਰੀਫਾਈ ਯੂਅਰ ਪੈਨ ਡਿਟੇਲਜ਼' ਦਾ ਬਦਲ ਆਵੇਗਾ।

4. ਇਸ ਤੋਂ ਬਾਅਦ ਤੁਹਾਨੂੰ ਪੈਨ ਕਾਰਡ ਨੰਬਰ, ਪੈਨ ਕਾਰਡ ਹੋਲਡਰ ਦਾ ਪੂਰਾ ਨਾਂ, ਜਨਮ ਤਰੀਕ ਤੇ ਸਟੇਟਸ (ਇੰਡਵਿਜ਼ੁਅਲ, ਐੱਚਯੂਐੱਫ, ਕੰਪਨੀ, ਐਸੋਸੀਏਸ਼ਨ ਆਫ ਪਰਸਨਜ਼, ਬਾਡੀ ਆਫ ਇੰਡਵਿਜ਼ੁਅਲਜ਼, ਗਵਰਨਮੈਂਟ, ਆਰਟੀਫਿਸ਼ੀਅਲ ਜੂਡੀਸ਼ੀਅਲ ਪਰਸਨ, ਲੋਕਲ ਅਥਾਰਟੀ, ਫਰਮ ਜਾਂ ਟਰੱਸਟ 'ਚੋਂ ਕੋਈ ਇਕ) ਪਾਉਣਾ ਪਵੇਗਾ।

5. ਇਸ ਤੋਂ ਬਾਅਦ ਪੋਰਟਲ ਤੁਹਾਨੂੰ ਇਕ ਮੈਸੇਜ ਦਿਖਾਏਗਾ ਕਿ ਤੁਹਾਡੇ ਵਲੋਂ ਦਿੱਤਾ ਗਿਆ ਵੇਰਵਾ ਵਿਭਾਗ ਦੇ ਡੈਟਾਬੇਸ ਨਾਲ ਮੈਚ ਕਰਦਾ ਹੈ ਜਾਂ ਨਹੀਂ। ਜੇਕਰ ਤੁਹਾਡੀ ਡਿਟੇਲ ਮੈਚ ਕਰੀਗੇ ਤਾਂ ਤੁਹਾਨੂੰ ਇਹ ਮੈਸੇਜ ਦੇਖਣ ਨੂੰ ਮਿਲੇਗਾ।

Posted By: Seema Anand