Systematic Investment Plan : ਜੇਐੱਨਐੱਨ, ਨਵੀਂ ਦਿੱਲੀ : SIP ਜ਼ਰੀਏ ਨਿਵੇਸ਼ਕ ਮਿਊਚਲ ਫੰਡ ਯੋਜਨਾਵਾਂ 'ਚ ਨਿਯਮਤ ਰੂਪ 'ਚ ਇਕ ਮਿੱਥੀ ਹੋਈ ਰਕਮ ਨਿਵੇਸ਼ ਕਰ ਸਕਦੇ ਹਨ। ਐੱਸਆਈਪੀ ਤਹਿਤ ਨਿਵੇਸ਼ਕਾਂ ਵੱਲੋਂ ਚੁਣੇ ਗਏ ਮਿਊਚਲ ਫੰਡ ਲਈ ਬਚਤ ਖਾਤੇ 'ਚੋਂ ਹਰ ਮਹੀਨੇ ਇਕ ਪੱਕੀ ਰਕਮ ਕੱਟੀ ਜਾਂਦੀ ਹੈ। ਪਰਸਨਲ ਫਾਈਨਾਂਸ ਐਕਸਪਰਟ ਅਨੁਸਾਰ, SIP ਜ਼ਰੀਏ ਨਿਵੇਸ਼ ਕਰਨਾ ਮਾਸਿਕ ਤਨਖਾਹਦਾਰਾਂ ਲਈ ਮਿਊਚਲ ਫੰਡ 'ਚ ਪੈਸਾ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਇਹ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਕੋਲ ਵੱਡੀ ਰਕਮ ਨਹੀਂ ਹੈ। ਕਈ ਅਜਿਹੀਆਂ ਵੱਖ-ਵੱਖ ਯੋਜਨਾਵਾਂ ਹਨ ਜਿਹੜੀਆਂ ਨਿਵੇਸ਼ਕ ਨੂੰ 500 ਰੁਪਏ ਦੀ ਰਕਮ ਦੇ ਨਾਲ SIP ਸ਼ੁਰੂ ਕਰਨ ਦੀ ਇਜਾਜ਼ਤ ਹੁੰਦੀ ਹੈ।

ਕਿਵੇਂ ਸ਼ੁਰੂ ਕਰੀਏ ਆਨਲਾਈਨ SIP

  • SIP ਸ਼ੁਰੂ ਕਰਨ ਲਈ ਪੈਨ ਕਾਰਡ, ਇਕ ਐਡਰੈੱਸ ਪਰੂਫ, ਇਕ ਪਾਸਪੋਰਟ ਸਾਈਜ਼ ਫੋਟੋ ਤੇ ਇਕ ਚੈੱਕ ਬੁੱਕ ਦੀ ਜ਼ਰੂਰਤ ਹੁੰਦੀ ਹੈ।
  • ਮਿਊਚਲ ਫੰਡ 'ਚ ਨਿਵੇਸ਼ ਲਈ ਆਪਣੇ ਗਾਹਕ ਨੂੰ ਜਾਣੋ (KYC) ਜ਼ਰੂਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
  • ਕੇਵਾਈਸੀ ਪੂਰਾ ਹੋਣ ਤੋਂ ਬਾਅਦ ਤੁਸੀਂ ਫੰਡ ਹਾਊਸ ਦੀ ਵੈੱਬਸਾਈਟ 'ਤੇ ਜਾ ਕੇ ਆਪਣੀ ਪਸੰਦ ਦਾ SIP ਚੁਣ ਸਕਦੇ ਹੋ।
  • ਨਵਾਂ ਖਾਤਾ ਰਜਿਸਟਰਡ ਕਰਨ ਲਈ 'ਹੁਣ ਰਜਿਸਟਰ ਕਰੋ' ਲਿੰਕ ਦੀ ਜਾਂਚ ਕਰੋ।
    • ਫਾਰਮ ਜਮ੍ਹਾਂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਨਿੱਜੀ ਡਿਟੇਲ ਤੇ ਸੰਪਰਕ ਜਾਣਕਾਰੀ ਭਰਨੀ ਪਵੇਗੀ।
    • ਆਨਲਾਈਨ ਲੈਣ-ਦੇਣ ਲਈ ਇਕ ਯੂਜ਼ਰ ਨੇਮ ਤੇ ਪਾਸਵਰਡ ਚੁਣਨਾ ਪਵੇਗਾ।
    • ਬੈਂਕ ਖਾਤੇ ਦੀ ਡਿਟੇਲ ਦੇਣੀ ਪਵੇਗੀ ਜਿਸ ਨਾਲ SIP ਦਾ ਪੈਸਾ ਡੈਬਿਟ ਹੋ ਜਾਵੇਗਾ।
    • ਆਪਣੇ ਯੂਜ਼ਰਨੇਮ ਦੇ ਨਾਲ ਲੌਗਇਨ ਕਰਨ ਤੋਂ ਬਾਅਦ ਤੁਸੀਂ ਜਿਸ ਸਕੀਮ 'ਚ ਨਿਵੇਸ਼ ਕਰਨਾ ਚਾਹੁੰਦੇ ਹੋ, ਉਸ ਨੂੰ ਚੁਣੋ।
    • ਇਕ ਵਾਰ ਰਜਿਸਟ੍ਰੇਸ਼ਨ ਪੂਰੀ ਹੋ ਜਾਣ 'ਤੇ ਤੁਹਾਨੂੰ ਇਸ ਦੀ ਪੁਸ਼ਟੀ ਦਾ ਮੈਸੇਜ ਮਿਲ ਜਾਵੇਗਾ।
    • SIP ਆਮਤੌਰ 'ਤੇ 35-40 ਦਿਨਾਂ ਦੇ ਵਕਫ਼ੇ ਤੋਂ ਬਾਅਦ ਸ਼ੁਰੂ ਹੁੰਦਾ ਹੈ।

Posted By: Seema Anand