ਜੇਐੱਨਐੱਨ, ਨਵੀਂ ਦਿੱਲੀ : ਕੀ ਤੁਸੀਂ SBI ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹਨ। ਕੀ ਤੁਸੀਂ SBI ਕ੍ਰੈਡਿਟ ਕਾਰਡ ਦਾ ਪੇਮੈਂਟ SBI ਏਟੀਐੱਮ ਤੋਂ ਕਰਨਾ ਚਾਹੁੰਦੇ ਹੋ। SBI ਕ੍ਰੈਡਿਟ ਕਾਰਡ ਦੀ ਪੇਮੈਂਟ SBI ਏਟੀਐੱਮ ਰਾਹੀਂ ਬਹੁਤ ਆਸਾਨ ਹੈ। ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਕ੍ਰੈਡਿਟ ਕਾਰਡ ਦੀ ਪੇਮੈਂਟ SBI ਏਟੀਐੱਮ ਰਾਹੀਂ ਕਰ ਸਕਦੇ ਹੋ।

ਪੜ੍ਹੋ ਕਿਵੇਂ ਕਰੀਏ ਕ੍ਰੈਡਿਟ ਕਾਰਡ ਦੀ ਪੇਮੈਂਟ

ਇਸ ਪੇਮੈਂਟ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਪ੍ਰੋਸੈੱਸ ਪੂਰਾ ਕਰਨਾ ਪਵੇਗਾ। ਜਾਣੋ ਕਿਵੇਂ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਸਕਦੇ ਹਾਂ।

ਸਟੈੱਪ-1 : ਸਭ ਤੋਂ ਪਹਿਲਾਂ ਆਪਣਾ ਕਾਰਡ ਏਟੀਐੱਮ 'ਚ ਪਾਓ।

ਸਟੈੱਪ-2 : ਇਸ ਤੋਂ ਬਾਅਦ ਸਰਵਿਸ ਵਾਲੀ ਆਪਸ਼ਨ ਚੁਣੋ।

ਸਟੈੱਪ-3 : ਹੁਣ ਤੁਸੀਂ ਬਿੱਲ ਪੇ ਦਾ ਬਦਲ ਚੁਣੋ।

ਸਟੈੱਪ-4 : SBI Credit Cards ਦਾ ਬਦਲ ਚੁਣੋ।

ਸਟੈੱਪ-5 : ਤੁਹਾਨੂੰ ਕ੍ਰੈਡਿਟ ਕਾਰਡ ਰਜਿਸਟ੍ਰੇਸ਼ਨ ਦਾ ਬਦਲ ਚੁਣਨਾ ਪਵੇਗਾ।

ਸਟੈੱਪ 6 : ਇਸ ਪ੍ਰੋਸੈੱਸ ਜ਼ਰੀਏ ਤੁਹਾਡਾ ਐੱਸਬੀਆਈ ਕ੍ਰੈਡਿਟ ਕਾਰਡ ਰਜਿਸਟ੍ਰੇਸ਼ਨ ਰਿਕਵੈਸਟ ਪ੍ਰੋਸੈੱਸ ਲਈ ਭੇਜਿਆ ਜਾਵੇਗਾ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਪੇਮੈਂਟ ਲਈ ਇਕ ਦਿਨ ਜਾਂ 24 ਘੰਟੇ ਦਾ ਇੰਤਜ਼ਾਰ ਕਰਨਾ ਪਵੇਗਾ।

ਹੁਣ ਤੁਸੀਂ SBI ਕਾਰਡ ਰਾਹੀਂ ਪੇਮੈਂਟ ਕਰ ਸਕਦੇ ਹੋ। ਜਾਣੋ ਇਸ ਦਾ ਪ੍ਰੋਸੈੱਸ

ਸਟੈੱਪ 1 : ਸਭ ਤੋਂ ਪਹਿਲਾਂ ਆਪਣਾ ਕਾਰਡ ਏਟੀਐੱਮ 'ਚ ਪਾਓ।

ਸਟੈੱਪ-2 : ਇਸ ਤੋਂ ਬਾਅਦ ਸਰਵਿਸ ਦਾ ਬਦਲ ਚੁਣੋ।

ਸਟੈੱਪ-3 : ਹੁਣ ਤੁਸੀਂ ਬਿੱਲ ਪੇ ਦੇ ਬਦਲ ਦੀ ਚੋਣ ਕਰੋ।

ਸਟੈੱਪ-4 ; ਤੁਹਾਨੂੰ SBI ਕ੍ਰੈਡਿਟ ਕਾਰਡ ਦੇ ਬਦਲ ਦੀ ਚੋਣ ਕਰਨੀ ਪਵੇਗੀ।

ਸਟੈੱਪ-5 : ਹੁਣ SBI Credit Payment ਦੇ ਬਦਲ ਦੀ ਚੋਣ ਕਰੋ।

ਸਟੈੱਪ-6 : SBI ਕ੍ਰੈਡਿਟ ਕਾਰਡ ਮੈਨਿਊ ਤਕ ਪਹੁੰਚਣ 'ਤੇ ਤੁਹਾਨੂੰ SBI ਕ੍ਰੈਡਿਟ ਕਾਰਡ ਦੀ ਚੋਣ ਕਰਨੀ ਪਵੇਗੀ ਜਿਸ ਦਾ ਤੁਸੀਂ ਭੁਗਤਾਨ ਕਰਨਾ ਚਾਹੁੰਦੇ ਹੋ। ਇਸ ਪ੍ਰੋਸੈੱਸ ਜ਼ਰੀਏ ਤੁਸੀਂ ਸਫ਼ਲਤਾਪੂਰਵਕ SBI ਦੇ ਰਜਿਸਟਰਡ ਕ੍ਰੈਡਿਟ ਕਾਰਡ ਦੇ ਆਖਰੀ 7 ਅੰਕ ਦੇਖ ਸਕੋਗੇ।

ਤੁਹਾਨੂੰ ਪੇਮੈਂਟ ਕਰਨ ਵਾਲੀ ਰਕਮ ਦਰਜ ਕਰਨੀ ਪਵੇਗੀ। ਸਿਰਫ਼ ਰਾਊਂਡ ਫਿਗਰ 'ਚ ਰਾਸ਼ੀ ਦਰਜ ਕਰੋ।

Posted By: Seema Anand