PAN ਕਾਰਡ ਇਕ ਬੇਹੱਦ ਮਹੱਤਵਪੂਰਨ ਦਸਤਾਵੇਜ਼ ਹੈ ਜੋ 10 ਅੰਕਾਂ ਦੇ ਅਲਫਾ ਨਿਊਮੈਰੀਕਲ PAN ਨੰਬਰ ਨਾਲ ਆਉਂਦਾ ਹੈ। ਇਸ ਦੀ ਵਰਤੋਂ ਵੱਡੇ ਲੈਣ-ਦੇਣ ਅਤੇ ਕਈ ਹੋਰ ਮਹੱਤਵਪੂਰਨ ਕਾਰਜਾਂ ਨੂੰ ਕਰਨ ਵਿਚ ਕੀਤੀ ਜਾਂਦੀ ਹੈ। ਇਹ ਦੇਖਦੇ ਹੋਏ ਕਿ ਇਹ ਏਨਾ ਮਹੱਤਵਪੂਰਨ ਦਸਤਾਵੇਜ਼ ਹੈ, ਯੂਜ਼ਰਜ ਹੁਣ ਬਿਨਾਂ ਕੀਮਤ ਚੁਕਾਏ ਪੈਨ ਕਾਰਡ ਹਾਸਲ ਕਰ ਸਕਦੇ ਹਨ। ਪਰ ਉਦੋਂ ਪ੍ਰਾਪਤ ਕਰ ਸਕਦੇ ਹਨ ਜਦੋਂ ਉਨ੍ਹਾਂ ਕੋਲ ਆਧਾਰ ਕਾਰਡ ਹੋਵੇ। ਤੁਰੰਤ ਪੈਨ ਜਾਰੀ ਕਰਨ ਵਿਚ ਆਧਾਰ ਆਧਾਰਤ eKYC ਨੂੰ ਸ਼ਾਮਲ ਕੀਤਾ ਗਿਆ ਹੈ।

Aadhaar e-KYC ਦੇ ਬਿਨਾਂ ਮੁਫ਼ਤ ਤੇ ਤੁਰੰਤ ਪੈਨ ਲਈ ਅਪਲਾਈ ਕਰਨ ਦਾ ਤਰੀਕਾ ਇੱਥੇ ਦਿੱਤਾ ਗਿਆ ਹੈ। ਨਵੇਂ ਇਨਕਮ ਟੈਕਸ ਪੋਰਟਲ 'ਤੇ ਜਾਓ ਅਤੇ ਫਿਰ ਇੰਸਟੈਂਟ PAN 'ਚ ਜਾਓ। ਇਹ ਸਹੂਲਤ ਕਰੀਬ ਐਕਚੁਅਲ ਟਾਈਮ ਦੇ ਆਧਾਰ 'ਤੇ e-PAN ਮੁਹੱਈਆ ਕਰਵਾਉਂਦੀ ਹੈ ਤੇ ਇਹ ਪੀਡੀਐੱਫ ਰੂਪ 'ਚ ਆਉਂਦੀ ਹੈ।

Get New e-PAN 'ਤੇ ਕਲਿੱਕ ਕਰੋ

ਆਧਾਰ ਕਾਰਡ ਦੀ ਡਿਟੇਲ ਐਂਟਰ ਕਰੋ ਤੇ ਚੈੱਕ ਬਾਕਸ 'ਚ ਚੈੱਕ ਕਰੋ ਜੋ ਕਹਿੰਦਾ ਹੈ ਕਿ ਮੈਂ ਇਸ ਦੀ ਪੁਸ਼ਟੀ ਕਰਦਾ ਹਾਂ। ਫਿਰ ਆਮਦਨ ਕਰ ਵਿਭਾਗ ਕੁਝ ਬਿੰਦੂਆਂ 'ਤੇ ਤੁਹਾਡੀ ਪੁਸ਼ਟੀ ਚਾਹੁੰਦਾ ਹੈ।

1. ਮੈਨੂੰ ਕਦੀ ਵੀ PAN ਅਲਾਟ ਨਹੀਂ ਕੀਤਾ ਗਿਆ ਹੈ।

2. ਮੇਰੇ ਜਨਮ ਦੀ ਪੂਰੀ ਡਿਟੇਲ Aadhaar 'ਤੇ ਉਪਲਬਧ ਹੈ।

3. ਮੇਰਾ ਐਕਟਿਵ ਮੋਬਾਈਲ ਨੰਬਰ aadhaar ਨਾਲ ਜੁੜਿਆ ਹੈ।

4. ਸਥਾਈ ਖਾਤਾ ਨੰਬਰ (Permanent Account Number) ਦੀ ਅਰਜ਼ੀ ਦੀ ਤਰੀਕ ਅਨੁਸਾਰ ਮੈਂ ਨਾਬਾਲਗ ਨਹੀਂ ਹਾਂ। ਫਿਰ ਤੁਹਾਨੂੰ ਇਕ OTP ਪ੍ਰਾਪਤ ਹੋਵੇਗਾ ਜਿਸ ਨੂੰ ਰਜਿਸਟਰਡ ਨੰਬਰ 'ਤੇ ਭੇਜਿਆ ਜਾ ਸਕਦਾ ਹੈ। 15 ਅੰਕਾਂ ਦਾ ਨੰਬਰ ਜਨਰੇਟ ਹੋਵੇਗਾ। PAN ਦੀ ਇਕ ਕਾਪੀ ਉਸ ਦੇ ਜਨਰੇਟ ਹੋਣ ਤੋਂ ਬਾਅਦ ਆਧਾਰ ਨਾਲ ਜੁੜੀ ਈ-ਮੇਲ ਆਈਟੀ 'ਤੇ ਭੇਜੀ ਜਾਵੇਗੀ।

ਤਤਕਾਲ PAN ਅਪਲਾਈ ਕਰਨ ਦੀ ਸਥਿਤੀ ਦੀ ਜਾਂਚ ਕਿਵੇਂ ਕਰੀਏ

ਤੁਹਾਡੇ PAN ਅਪੀਲ ਦੇ ਸਟੇਟਸ ਨੂੰ ਟ੍ਰੈਕ ਕਰਨ ਲਈ ਇਕ ਨੰਬਰ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। 'Instant PAN through Aadhaar' ਲਿੰਕ 'ਤੇ ਕਲਿੱਕ ਕਰੋ, ਤੇ 'Check Status of PAN' ਲਿੰਕ 'ਤੇ ਕਲਿੱਕ ਕਰੋ। ਉਸ ਤੋਂ ਬਾਅਦ ਦੱਸੀ ਗਈ ਜਗ੍ਹਾ 'ਤੇ ਆਧਾਰ ਨੰਬਰ ਭਰ ਕੇ ਸਬਮਿਟ ਕਰੋ ਤੇ ਆਧਾਰ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜੇ ਗੇ OTP ਨੂੰ ਸਬਮਿਟ ਕਰੋ। ਅਖੀਰ 'ਚ ਪੈਨ ਅਪਾਲਈ ਦਾ ਸਟੇਟਸ ਪਤਾ ਕਰੋ।

Posted By: Seema Anand