ਜੇਐੱਨਐੱਨ, ਨਵੀਂ ਦਿੱਲੀ : ਇਨਕਮ ਟੈਕਸ ਰਿਟਰਨ ਹਾਸਿਲ ਕਰਨ ਲਈ ਜ਼ਰੂਰੀ ਹੈ ਕਿ ਤੁਹਾਡਾ ਬੈਂਕ ਖਾਤਾ ਤੁਹਾਡੇ ਪੈਨ ਕਾਰਡ ਨਾਲ ਲਿੰਕ ਹੋਵੇ। ਇਸ ਤੋਂ ਇਲਾਵਾ ਜੇਕਰ ਤੁਸੀਂ 50,000 ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਕਰਦੇ ਹੋ ਤਾਂ ਵੀ ਦੋਵਾਂ ਦਾ ਇਕੱਠੇ ਲਿੰਕ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਖਾਤੇ ਨੂੰ ਪੈਨ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਆਨਲਾਈਨ ਕੁਝ ਕੰਮ ਕਰਨਾ ਪਵੇਗਾ। ਤੁਹਾਨੂੰ ਬੈਂਕ ਬ੍ਰਾਂਚ ਜਾਣ ਦੀ ਜ਼ਰੂਰਤ ਨਹੀਂ ਹੈ।

ਇਸ ਸਹੂਲਤ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੰਟਰਨੈੱਟ ਬੈਂਕਿੰਗ ਲਈ ਰਜਿਸਟਰ ਕਰਨਾ ਪਵੇਗਾ। ਇਸ ਤੋਂ ਇਲਾਵਾ ਤੁਹਾਡੇ ਕੋਲ ਚਾਲੂ ਹਾਲਤ ਦਾ ਏਟੀਐੱਮ ਕਾਰਡ ਹੋਣਾ ਚਾਹੀਦਾ ਅਤੇ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਰਜਿਸਟਰਡ ਹੋਣਾ ਚਾਹੀਦਾ।

SBI ਨੈੱਟ ਬੈਂਕਿੰਗ ਲਈ ਆਨਲਾਈਨ ਰਜਿਸਟ੍ਰੇਸ਼ਨ ਕਿਵੇਂ ਕਰੀਏ, ਜਾਣੋ ਪ੍ਰੋਸੈੱਸ

ਸਟੈੱਪ-1 : ਐੱਸਬੀਆਈ ਦੀ ਵੈੱਬਸਾਈਟ www.onlinesbi.com 'ਤੇ ਜਾਓ ਤੇ ਆਪਣਾ ਅਕਾਊਂਟ ਖੋਲ੍ਹੋ।

ਸਟੈੱਪ-2 : 'ਮੇਰੇ ਖਾਤੇ ਤੇ ਪ੍ਰੋਫਾਈਲ' ਟੈਬ ਤਹਿਤ 'ਪ੍ਰੋਫਾਈਲ' ਆਪਸ਼ਨ 'ਤੇ ਕਲਿੱਕ ਕਰੋ।

ਸਟੈੱਪ-3 : ਪ੍ਰੋਫਾਈਲ ਸੈਕਸ਼ਨ 'ਚ ਜਾਣ ਤੋਂ ਬਾਅਦ 'ਪੈਨ ਰਜਿਸਟ੍ਰੇਸ਼ਨ' ਆਪਸ਼ਨ 'ਤੇ ਕਲਿੱਕ ਕਰੋ।

ਸਟੈੱਪ-4 : ਹੁਣ ਤੁਹਾਡੀ ਸਕ੍ਰੀਨ 'ਤੇ ਇਕ ਨਵਾਂ ਵੈੱਬਪੇਜ ਨਜ਼ਰ ਆਵੇਗਾ। ਤੁਹਾਨੂੰ ਆਪਣਾ ਪ੍ਰੋਫਾਈਲ ਪਾਸਪਰਡ ਭਰਨਾ ਪਵੇਗਾ। ਯਾਦ ਰੱਖੋ ਤੁਹਾਡਾ ਆਪਣਾ ਪ੍ਰੋਫਾਈਲ ਪਾਸਵਰਡ ਤੁਹਾਡੇ ਲਾਗਇਨ ਪਾਸਵਰਡ ਤੋਂ ਅਲੱਗ ਹੋਣਾ ਚਾਹੀਦਾ।

ਸਟੈੱਪ-5 : ਪ੍ਰੋਫਾਈਲ ਪਾਸਵਰਡ ਭਰਨ ਤੋਂ ਬਾਅਦ ਸਬਮਿੱਟ ਬਟਨ 'ਤੇ ਕਲਿੱਕ ਕਰੋ। ਜੇਕਰ ਪੈਨ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਪਹਿਲਾਂ ਹੀ ਲਿੰਕ ਹੈ ਤਾਂ ਇਹ ਸਕ੍ਰੀਨ 'ਤੇ ਨਜ਼ਰ ਆਵੇਗਾ।

ਸਟੈੱਪ-6 : ਜੇਕਰ ਤੁਹਾਡਾ ਖਾਤਾ ਪੈਨ ਨਾਲ ਲਿੰਕ ਨਹੀਂ ਹੈ ਤਾਂ ਤੁਹਾਡੇ ਕੋਲੋਂ ਉਹ ਖਾਤਾ ਨੰਬਰ ਮੰਗਿਆ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਪੈਨ ਕਾਰਡ ਨਾਲ ਲਿੰਕ ਕਰਵਾਉਣਾ ਚਾਹੁੰਦੇ ਹੋ।

ਤੁਹਾਡੇ ਬੈਂਕ ਖਾਤੇ ਨਾਲ ਤੁਹਾਡਾ ਪੈਨ ਲਿੰਕ ਕਰਨ ਦੀ ਰਿਕਵੈਸਟ ਤੁਹਾਡੇ ਬੈਂਕ ਦੀ ਬ੍ਰਾਂਚ ਨੂੰ ਭੇਜੀ ਜਾਵੇਗੀ। ਬ੍ਰਾਂਚ ਤੁਹਾਡੀ ਰਿਕਵੈਸਟ ਨੂੰ 7 ਦਿਨਾਂ ਦੇ ਅੰਦਰ ਪ੍ਰੋਸੈੱਸ ਕਰੇਗਾ। ਜਦੋਂ ਤੁਹਾਡਾ ਖਾਤਾ ਪੈਨ ਨਾਲ ਲਿੰਕ ਹੋ ਜਾਵੇਗਾ ਤਾਂ ਇਸ ਬਾਰੇ ਤੁਹਾਨੂੰ ਮੈਸੇਜ ਭੇਜ ਕੇ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਕਿਸੇ ਕਾਰਨ ਤੁਹਾਡਾ ਖਾਤਾ ਪੈਨ ਨਾਲ ਲਿੰਕ ਨਹੀਂ ਹੋ ਸਕਿਆ ਫਿਰ ਤੁਹਾਨੂੰ ਬੈਂਕ ਦੀ ਬ੍ਰਾਂਚ 'ਚ ਜਾ ਕੇ ਇਸ ਨੂੰ ਲਿੰਕ ਕਰਵਾਉਣਾ ਪਵੇਗਾ।

ਆਪਣੇ ਐੱਸਬੀਆਈ ਬੈਂਕ ਖਾਤੇ ਨਾਲ ਆਪਣੇ ਪੈਨ ਨੂੰ ਲਿੰਕ ਕਰਨ ਲਈ ਤੁਹਾਨੂੰ ਪੈਨ ਕਾਰਡ ਦੀ ਇਕ ਫੋਟੋ ਕਾਪੀ ਨਾਲ ਬੈਂਕ ਬ੍ਰਾਂਚ 'ਚ ਜਾਣਾ ਪਵੇਗਾ। ਬੈਂਕ ਬ੍ਰਾਂਚ 'ਚ ਜਾ ਕੇ ਰਿਕਵੈਸਟ ਫਾਰਮ ਭਰਨਾ ਪਵੇਗਾ ਤੇ ਇਸ ਨੂੰ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਸਮੇਤ ਜਮ੍ਹਾਂ ਕਰਵਾ ਪਵੇਗਾ। ਤੁਸੀਂ ਆਪਣੇ ਨਾਲ ਆਪਣਾ ਓਰਿਜਨਲ ਦਸਤਾਵੇਜ਼ ਜਿਵੇਂ ਪੈਨ ਤੇ ਬੈਂਕ ਪਾਸਬੁੱਕ ਲੈ ਜਾਓ।

-----

Posted By: Seema Anand