EPFO ਨੇ ਹਰੇਕ ਕਰਮਚਾਰੀ ਲਈ 30 ਨਵੰਬਰ, 2021 ਤਕ ਯੂਨੀਵਰਸਲ ਅਕਾਊਂਟ ਨੰਬਰ (UAN ) ਨੂੰ ਕਰਮਚਾਰੀ ਦੇ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ, ਜਿਸਦਾ PF ਕੱਟਿਆ ਗਿਆ ਹੈ। ਜੇਕਰ PF ਖਾਤੇ ਦਾ UAN ਆਧਾਰ ਨਾਲ ਲਿੰਕ ਨਹੀਂ ਹੈ ਤਾਂ ਕਰਮਚਾਰੀ ਦਾ ਯੋਗਦਾਨ ਵੀ ਜਮ੍ਹਾਂ ਨਹੀਂ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਉਹ ਵਿਅਕਤੀ ਆਪਣਾ PF ਵੀ ਨਹੀਂ ਕਢਵਾ ਸਕੇਗਾ। ਪਰਸਨਲ ਫਾਇਨਾਂਸ ਐਕਸਪਰਟ ਤੇ ਸੀਏ ਮਨੀਸ਼ ਕੁਮਾਰ ਗੁਪਤਾ ਅਨੁਸਾਰ ਇਸ ਮਾਮਲੇ ਵਿੱਚ ਕਰਮਚਾਰੀ ਦਾ ਪੀਐਫ ਤਾਂ ਕੱਟਿਆ ਜਾਵੇਗਾ ਪਰ ਮਾਲਕ ਦਾ ਯੋਗਦਾਨ ਨਹੀਂ ਆਵੇਗਾ। ਇਸ ਨਾਲ ਕਰਮਚਾਰੀ ਦਾ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਭਾਵ EDLI ਪ੍ਰੀਮੀਅਮ ਵੀ ਜਮ੍ਹਾ ਨਹੀਂ ਕੀਤਾ ਜਾਵੇਗਾ। ਉਸਦਾ ਬੀਮਾ ਕਵਰ ਵੀ ਖਤਮ ਹੋ ਜਾਵੇਗਾ।

ਕਿਵੇਂ Aadhaar ਨਾਲ UAN ਕਰੀਏ ਲਿੰਕ, ਜਾਣੋ ਇਸ ਦਾ ਆਨਲਾਈਨ ਪ੍ਰੋਸੈੱਸ

 • https://unifiedportal-mem.epfindia.gov.in/memberinterface/ 'ਤੇ ਜਾਓ।
 • ਯੂਏਐੱਨ ਤੇ ਪਾਸਵਰਡ ਭਰ ਕੇ ਅਕਾਊਂਟ ਲਾਗਇਨ ਕਰੋ।
 • ਇਸ ਤੋਂ ਬਾਅਦ ਮੈਨੇਜ ਟੈਬ 'ਚ KYC ਆਪਸ਼ਨ 'ਤੇ ਕਲਿੱਕ ਕਰੋ।
 • ਜੇਕਰ ਤੁਸੀਂ ਆਧਾਰ ਨੰਬਰ ਨਹੀਂ ਭਰਨਾ ਚਾਹੁੰਦੇ ਤਾਂ ਵਰਚੂਅਲ ਆਈਡੀ ਨੰਬਰ ਭਰ ਸਕਦੇ ਹੋ।
 • ਫਿਰ ਆਧਾਰ ਬੇਸਡ ਅਥੈਂਟੀਕੇਸ਼ਨ ਲਈ ਅਪਰੂਵਲ ਦੇਣਾ ਪਵੇਗਾ। ਇਸ ਤੋਂ ਬਾਅਦ 'ਸੇਵ' ਬਟਨ 'ਤੇ ਕਲਿੱਕ ਕਰਨਾ ਪਵੇਗਾ।
 • ਹੁਣ ਤੁਹਾਡੀ ਰਿਕਵੈਸਟ ਪੈਂਡਿੰਗ ਕੇਵਾਈਸੀ' 'ਚ ਦਿਸੇਗੀ ਤੇ ਤੁਹਾਡੇ ਇੰਪਲਾਇਰ ਨੂੰ ਆਪਣਾ ਅਪਰੂਵਲ ਦੇਣਾ ਪਵੇਗਾ ਤਾਂ ਜੋ ਯੂਏਐੱਨ, ਆਧਾਰ ਨਾਲ ਲਿੰਕ ਹੋ ਸਕੇ।
 • ਅਪਰੂਵ ਕੀਤੇ ਜਾਣ ਤੋਂ ਬਾਅਦ ਉਪਲਬਧ ਕਰਵਾਏ ਗਏ ਡਾਟਾ ਨੂੰ ਯੂਆਈਡੀਏਆਈ ਦੇ ਡਾਟਾ ਨਾਲ ਵੈਰੀਫਾਈ ਕੀਤਾ ਜਾਵੇਗਾ।
 • ਈਪੀਐੱਫਓ ਤੋਂ ਅਪਰੂਵਲ ਮਿਲ ਜਾਣ ਤੋਂ ਬਾਅਦ ਆਧਾਰ ਤੁਹਾਡੇ ਪੀਐੱਫ ਖਾਤੇ ਨਾਲ ਜੁੜ ਜਾਵੇਗਾ ਤੇ ਤੁਹਾਨੂੰ ਆਪਣੀ ਆਧਾਰ ਜਾਣਕਾਰੀ ਸਾਹਮਣੇ Verify ਲਿਖਿਆ ਮਿਲੇਗਾ।

ਆਧਾਰ ਨੂੰ ਯੂਏਐੱਨ ਰਾਹੀਂ ਕਿਵੇਂ Umang ਐਪ ਨਾਲ ਕਿਵੇਂ ਕਰੀਏ ਲਿੰਕ

 • Google Play Store ਜਾਂ Apple iOS ਰਾਹੀਂ UMANG ਐਪ ਨੂੰ ਡਾਊਨਲੋਡ ਕਰੋ।
 • EPFO ਲਿੰਕ 'ਤੇ ਕਲਿੱਕ ਕਰੋ।
 • 'EKYC ਸੇਵਾਵਾਂ' 'ਤੇ ਟੈਪ ਕਰੋ।
 • 'ਆਧਾਰ ਸੀਡਿੰਗ' ਵਿਕਲਪ ਦੀ ਚੋਣ ਕਰੋ ਅਤੇ ਆਪਣਾ UAN ਤਿਆਰ ਰੱਖੋ।
 • UAN ਨੰਬਰ ਦਰਜ ਕਰੋ ਅਤੇ OTP ਤੁਹਾਡੇ ਫ਼ੋਨ ਨੰਬਰ 'ਤੇ ਭੇਜਿਆ ਜਾਵੇਗਾ।
 • ਤੁਸੀਂ ਸਾਰੇ ਵੇਰਵੇ ਦਰਜ ਕਰੋ।
 • ਤੁਹਾਡਾ ਆਧਾਰ ਤੁਹਾਡੇ UAN ਨੰਬਰ ਨਾਲ ਲਿੰਕ ਹੋ ਜਾਵੇਗਾ।

Posted By: Seema Anand