Driving License-Aadhaar Card Link : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਆਧਾਰ ਨੂੰ ਆਨਲਾਈਨ ਡਰਾਈਵਿੰਗ ਲਾਇਸੈਂਸ (Driving License) ਨਾਲ ਲਿੰਕ ਕਰਨਾ ਚਾਹੁੰਦੇ ਹੋ? ਰੋਡ ਐਕਸੀਡੈਂਟਸ 'ਚ ਫ਼ਰਾਰ ਹੋਣ ਵਾਲੇ ਵਾਹਨ ਚਾਲਕਾਂ ਦੀ ਪਛਾਣ ਅਤੇ ਫਰਜ਼ੀਵਾੜੇ ਨੂੰ ਰੋਕਣ ਲਈ ਡਰਾਈਵਿੰਗ ਲਾਇਸੈਂਸ ਨਾਲ ਵੀ ਆਧਾਰ ਦਾ ਲਿੰਕ ਹੋਣਾ ਜ਼ਰੂਰੀ ਹੈ। ਇਸ ਦੇ ਜ਼ਰੀਏ ਚਾਲਕ ਦੀ ਪੂਰੀ ਜਾਣਕਾਰੀ ਆਨਲਾਈਨ ਉਪਲਬਧ ਰਹੇਗੀ। ਸੜਕ ਆਵਾਜਾਈ ਮੰਤਰਾਲੇ ਵੱਲੋਂ ਹੁਕਮ ਦੇ ਇਕ ਖਰੜੇ ਅਨੁਸਾਰ ਪੋਰਟਲ ਜ਼ਰੀਏ ਜਿਹੜੇ ਲੋਕ ਸੰਪਰਕ ਰਹਿਤ ਸੇਵਾਵਾਂ ਦਾ ਲਾਭ ਉਠਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਆਧਾਰ ਵੈਰੀਫਿਕੇਸ਼ਨ 'ਚੋਂ ਗੁਜ਼ਰਨਾ ਪਵੇਗਾ।

ਡਰਾਈਵਿੰਗ ਲਾਇਸੈਂਸ ਨੂੰ ਆਧਾਰ ਨਾਲ ਲਿੰਕ ਕਰਨ ਲਈ ਸੂਬਾ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ। ਡੀਐੱਲ ਨੂੰ ਆਧਾਰ ਨਾਲ ਲਿੰਕ ਕਰਵਾਉਣ ਤੋਂ ਇਲਾਵਾ ਟਰਾਂਸਪੋਰਟ ਮੰਤਰਾਲੇ ਨੇ ਕੁਝ ਹੋਰ ਨਿਯਮਾਂ 'ਚ ਵੀ ਸਖ਼ਤੀ ਵਰਤੀ ਹੈ ਜਿਸ ਤਹਿਤ ਹੁਣ ਵਾਹਨ ਚਾਲਕਾਂ ਐੱਚਐੱਸਆਰਪੀ ਨੰਬਰ ਪਲੇਟ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਸ ਹਾਈ ਸਕਿਓਰਟੀ ਨੰਬਰ ਪਲੇਟ ਜ਼ਰੀਏ ਗੱਡੀਆਂ ਦੀ ਚੋਰੀ ਤੇ ਫਰਜ਼ੀਵਾੜੇ 'ਤੇ ਲਗਾਮ ਲਗਾਈ ਜਾ ਸਕੇਗੀ। ਜਿਨ੍ਹਾਂ ਵਾਹਨਾਂ ਦੀ ਨੰਬਰ ਪਲੇਟ ਦੇ ਆਖ਼ਿਰ 'ਚ 0 ਜਾਂ 1 ਹੈ ਉਨ੍ਹਾਂ 'ਤੇ 15 ਜੁਲਾਈ 2021 ਤਕ ਇਸ ਨੂੰ ਲਗਵਾਉਣਾ ਜ਼ਰੂਰੀ ਹੋਵੇਗਾ। ਦੋਪਹੀਆ ਤੇ ਕਾਰ-ਮਾਲਕਾਂ ਨੂੰ ਇਸ ਦੇ ਲਈ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਵਿਜ਼ਿਟ ਕਰਨਾ ਪਵੇਗਾ। ਦੋਵਾਂ ਨੂੰ ਜੋੜਨ ਦੀ ਪ੍ਰਕਿਰਿਆ ਅਲੱਗ-ਅਲੱਗ ਹੁੰਦੀ ਹੈ। ਹਾਲਾਂਕਿ, ਬੁਨਿਆਦੀ ਪ੍ਰਕਿਰਿਆ ਲਗਪਗ ਹਰ ਸੂਬੇ ਲਈ ਸਾਮਾਨ ਹੈ।

ਆਧਾਰ ਨੂੰ ਡਰਾਈਵਿੰਗ ਲਾਇਸੈਂਸ ਨਾਲ ਲਿੰਕ ਕਰਨ ਦੇ ਕੀ ਹਨ ਤਰੀਕੇ, ਜਾਣੋ

ਸਟੈੱਪ-1 : ਸੂਬਾ ਸੜਕ ਆਵਾਜਾਈ ਵਿਭਾਗ ਦੀ ਵੈੱਬਸਾਈਟ 'ਤੇ ਜਾਓ।

ਸਟੈੱਪ-2 : ਹੁਣ 'ਲਿੰਕ ਆਧਾਰ' ਆਪਸ਼ਨ 'ਤੇ ਕਲਿੱਕ ਕਰੋ।

ਸਟੈੱਪ-3 : ਡਰਾਪ ਡਾਊਨ ਮੈਨਿਊ 'ਚੋਂ 'ਡਰਾਈਵਿੰਗ ਲਾਇਸੈਂਸ' ਚੁਣੋ।

ਸਟੈੱਪ-4 : ਡਰਾਈਵਿੰਗ ਲਾਇਸੈਂਸ ਨੰਬਰ ਦਰਜ ਕਰੋ ਤੇ 'ਡਿਟੇਲ ਪ੍ਰਾਪਤ ਕਰੋ' 'ਤੇ ਕਲਿੱਕ ਕਰੋ।

ਸਟੈੱਪ-5 : 12 ਅੰਕਾਂ ਦੇ ਆਧਾਰ ਨੰਬਰ ਤੇ ਮੋਬਾਈਲ ਨੰਬਰ ਭਰੋ।

ਸਟੈੱਪ- 6 : ਪ੍ਰਕਿਰਿਆ ਨੂੰ ਪੂਰਾ ਕਰਨ ਲਈ Click ਸਬਮਿਟ 'ਬਟਨ' 'ਤੇ ਕਲਿੱਕ ਕਰੋ।

ਸਟੈੱਪ-7 : ਰਜਿਸਟਰਡ ਮੋਬਾਈਲ 'ਤੇ ਇਕ ਓਟੀਪੀ ਮਿਲੇਗਾ। OTP ਭਰੋ।

ਹੁਣ ਲਾਇਸੈਂਸ ਵੈਰੀਫਿਕੇਸ਼ਨ 'ਚ ਵੀ ਆਧਾਰ ਕਾਰਡ ਜ਼ਰੂਰੀ

ਭਾਰਤ ਸਰਕਾਰ ਨੇ ਹੁਣ ਡਰਾਈਵਿੰਗ ਲਾਇਸੈਂਸ ਦੀ ਪੁਸ਼ਟੀ ਲਈ ਵੀ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ। ਇਸ ਦੇ ਲਈ ਆਪਣੇ ਨਜ਼ਦੀਕੀ ਆਰਟੀਓ ਆਫਿਸ 'ਚ ਜਾ ਕੇ ਗੱਲ ਕਰ ਸਕਦੇ ਹਨ। ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਨ ਕਈ ਦਿਨਾਂ ਤੋਂ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਸਾਰੇ ਕੰਮ ਬੰਦ ਸਨ। ਹੁਣ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਕਈ ਸੂਬਿਆਂ 'ਚ ਮੁੜ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਕੰਮ ਸ਼ੁਰੂ ਹੋਏ ਹਨ।

Posted By: Seema Anand