ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਸਿਰਫ਼ 210 ਰੁਪਏ ਮਹੀਨਾ ਬਚਾਉਂਦੇ ਹੋ ਤਾਂ 60 ਸਾਲ ਬਾਅਦ ਪੈਨਸ਼ਨ ਪਾਉਣ ਦੇ ਹੱਕਦਾਰ ਬਣ ਸਕਦੇ ਹੋ। ਇਸ ਦੇ ਲਈ ਤੁਹਾਨੂੰ Atal Pension Yojana 'ਚ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਲਾਂਚ ਤੋੰਬਾਅਦ ਹੀ ਇਹ Pension Yojana ਕਾਫੀ ਮਸ਼ਹੂਰ ਹੋ ਰਹੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (PFRDA) ਨੇ ਕਿਹਾ ਹੈ ਕਿ ਸਤੰਬਰ 2021 ਦੇ ਅਖੀਰ ਤਕ ਵੱਖ-ਵੱਖ ਪੈਨਸ਼ਨ ਯੋਜਨਾਵਾਂ ਦੇ ਗਾਹਕਾਂ ਦੀ ਗਿਣਤੀ 24 ਫ਼ੀਸਦ ਵਧ ਕੇ 4.63 ਕਰੋੜ ਹੋ ਗਈ। ਪੈਨਸ਼ਨ ਰੈਗੂਲੇਟਰੀ ਦੇ ਇਕ ਬਿਆਨ 'ਚ ਕਿਹਾ ਕਿ 1 ਸਾਲ ਪਹਿਲਾਂ ਇਸੇ ਮਹੀਨੇ ਪੀਐੱਫਆਰਡੀਏ ਵੱਲੋਂ ਰੈਗੂਲੇਟਰੀ ਪੈਨਸ਼ਨ ਯੋਜਨਾਵਾਂ 'ਚ ਗਾਹਕਾਂ ਦੀ ਕੁੱਲ ਗਿਣਤੀ 3.74 ਕਰੋੜ ਸੀ।

Atal Pension Yojana ਨੂੰ ਕੇਂਦਰ ਸਰਕਾਰ ਨੇ 2015 'ਚ ਸ਼ੁਰੂ ਕੀਤਾ ਸੀ। ਇਸ ਵਿਚ ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲਿਆਂ ਨੂੰ ਪੈਨਸ਼ਨ ਯੋਜਨਾ ਦਾ ਫਾਇਦਾ ਮਿਲ ਰਿਹਾ ਹੈ। ਇਸ ਵਿਚ 18 ਤੋਂ 40 ਸਾਲ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਯੋਜਨਾ ਦਾ ਫਾਇਦਾ ਲੈਣ ਲਈ ਭਾਰਤੀ ਨਾਗਰਿਕ ਹੋਣਾ, ਬੈਂਕ ਜਾਂ ਪੋਸਟ ਆਫਿਸ 'ਚ ਖਾਤਾ ਹੋਣਾ, Aadhaar Card ਤੇ ਮੋਬਾਈਲ ਕੁਨੈਕਸ਼ਨ ਜ਼ਰੂਰੀ ਹੈ।

ਪ੍ਰੀਮੀਅਮ ਦੀ ਕੈਲਕੂਲੇਸ਼ਨ

APY 'ਚ ਪੈਨਸ਼ਨ 1000 ਰੁਪਏ ਤੋਂ ਲੈ ਕੇ 5000 ਰੁਪਏ ਮਹੀਨਾ ਤਕ ਪੈਨਸ਼ਨ ਮਿਲਦੀ ਹੈ। ਜੇਕਰ ਤੁਸੀਂ ਹਰ ਮਹੀਨੇ 210 ਰੁਪਏ ਪ੍ਰੀਮੀਅਮ ਜਮ੍ਹਾਂ ਕਰਦੇ ਹੋ ਤਾਂ ਇਸਰਕਮ 'ਤੇ 5000 ਰੁਪਏ ਪੈਨਸ਼ਨ ਮਿਲੇਗੀ। ਜਦਕਿ 42 ਰੁਪਏ ਮਹੀਨਾ ਜਮ੍ਹਾਂ ਕਰਦੇ ਹੋ ਤਾਂ 60 ਸਾਲ ਬਾਅਦ 1000 ਰੁਪਏ ਪੈਨਸ਼ਨ ਮਿਲੇਗੀ। 84 ਰੁਪਏ ਮਹੀਨਾ ਜਮ੍ਹਾਂ ਕਰਦੇ ਹੋ ਤਾਂ 60 ਸਾਲ ਬਾਅਦ 3000 ਰੁਪਏ ਪੈਨਸ਼ਨ ਦੇ ਹੱਕਦਾਰ ਹੋਵੇਗੇ।

PFRDA ਮੁਤਾਬਕ 30 ਸਤੰਬਰ ਤਕ ਦੀ ਸਥਿਤੀ ਅਨੁਸਾਰ ਅਥਾਰਟੀ ਵੱਲੋਂ ਵੱਖ-ਵੱਖ ਪੈਨਸ਼ਨ ਯੋਜਨਾਵਾਂ 'ਚ ਪ੍ਰਬੰਧਨ ਅਧੀਨ ਜਾਇਦਾਦ (AUM) 34.84 ਫ਼ੀਸਦ ਵਧ ਕੇ 6,67,379 ਕਰੋੜ ਰੁਪਏ ਹੋ ਗਈ, ਜੋ ਸਤੰਬਰ 2020 ਦੇ ਅਖੀਰ 'ਚ 4,94,930 ਕਰੋੜ ਰੁਪਏ ਸੀ।

Posted By: Seema Anand