ਜੇਐੱਨਐੱਨ, ਨਵੀਂ ਦਿੱਲੀ : ਰੈਕਰਿੰਗ ਡਿਪਾਜ਼ਿਟ (RD) ਇਕ ਹਰਮਨਪਿਆਰੀ ਸੇਵਿੰਗ ਸਕੀਮ ਹੈ। ਸਰਕਾਰ ਨੇ ਆਵਰਤੀ ਜਮ੍ਹਾਂ ਯੋਜਨਾ (Recurring Deposite Scheme) ਸਮੇਤ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਨੂੰ ਜਨਵਰੀ ਤੋਂ ਮਾਰਚ ਤਿਮਾਹੀ ਲਈ ਬਿਨਾਂ ਬਦਲਾਅ ਜਾਰੀ ਰੱਖਿਆ ਹੈ। ਹਰ ਤਿਮਾਹੀ ਛੋਟੀ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਸੋਧ ਕੀਤਾ ਜਾਂਦਾ ਹੈ। ਤੁਸੀਂ ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਐਪ ਜ਼ਰੀਏ ਡਾਕਘਰ ਆਰਡੀ 'ਚ ਆਨਲਾਈਨ ਪੈਸਾ ਜਮ੍ਹਾਂ ਕਰ ਸਕਦੇ ਹੋ। ਆਰਡੀ ਰਕਮ ਦੀ ਮਾਸਿਕ ਕਿਸ਼ਤ ਨੂੰ ਐਪ ਜ਼ਰੀਏ ਆਨਲਾਈ ਆਪਣੇ ਆਰਡੀ ਖਾਤੇ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ।

IPPB ਜ਼ਰੀਏ ਪੋਸਟ ਆਫਿਸ ਆਰਡੀ ਖਾਤੇ 'ਚ ਪਾਸੇ ਟਰਾਂਸਫਰ ਕਰਨ ਦਾ ਤਰੀਕਾ

  1. ਆਪਣੇ ਬੈਂਕ ਖਾਤੇ ਰਾਹੀਂ ਆਈਪੀਪੀਬ ਖਾਤੇ 'ਚ ਪੈਸੇ ਜੋੜੋ।
  2. ਡੀਓਪੀ ਪ੍ਰੋਡਕਟ 'ਤੇ ਜਾਓ, ਉੱਥੋਂ ਰੈਕਰਿੰਗ ਡਿਪਾਜ਼ਿਟ ਜਮ੍ਹਾਂ ਚੁਣੋ।
  3. ਆਪਣਾ ਆਰਡੀ ਅਕਾਊਂਡ ਨੰਬਰ ਤੇ ਫਿਰ ਡੀਓਪੀ ਗਾਹਕ ਆਈਡੀ ਲਿਖੋ।
  4. ਕਿਸ਼ਤ ਦੀ ਮਿਆਦ ਤੇ ਰਕਮ ਚੁਣੋ।
  5. IPPB ਤੁਹਾਨੂੰ ਇਸ ਦੇ ਮੋਬਾਈਲ ਐਪਲੀਕੇਸ਼ਨ ਜ਼ਰੀਏ ਪੇਮੈਂਟ ਟਰਾਂਸਫਰ ਲਈ ਸੂਚਿਤ ਕਰੇਗਾ।
  6. ਤੁਸੀਂ ਇੰਡੀਆ ਪੋਸਟ ਵੱਲੋਂ ਦਿੱਤੇ ਗਏ ਵੱਖ-ਵੱਖ ਪੋਸਟ ਆਫਿਸ ਨਿਵੇਸ਼ ਵਿਕਲਪਾਂ ਲਈ ਬਦਲ ਚੁਣ ਸਕਦੇ ਹੋ ਤੇ ਆਈਪੀਪੀਬੀ ਦੇ ਮੂਲ ਬੱਚਤ ਖਾਤੇ ਜ਼ਰੀਏ ਰੈਗੂਲਰ ਪੇਮੈਂਟ ਕਰ ਸਕਦੇ ਹਨ।

ਪੰਜ ਸਾਲਾ ਡਾਕਘਰ ਰੈਕਰਿੰਗ ਡਿਪਾਜ਼ਿਟ ਦੀਆਂ ਨਵੀਆਂ ਵਿਆਜ ਦਰਾਂ

ਸਰਕਾਰ ਨੇ ਪੀਪੀਐੱਫ ਤੇ ਐੱਨਐੱਸਸੀ ਸਮੇਤ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਹੈ। ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ, 31 ਮਾਰਚ ਨੂੰ ਖ਼ਤਮ ਹੋਣ ਵਾਲੀ 2020-21 ਦੀ ਚੌਥੀ ਤਿਮਾਹੀ ਲਈ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰਾਂ ਬਰਕਰਾਰ ਰਹਿਣਗੀਆਂ।

ਪੰਜ ਸਾਲ ਦੀ ਟਰਮ ਡਿਪਾਜ਼ਿਟ ਜਮ੍ਹਾਂ 'ਤੇ 5.5-6.7 ਫ਼ੀਸਦੀ ਦੀ ਵਿਆਜ ਦਰ ਮਿਲੇਗੀ ਜਿਸ ਦਾ ਭੁਗਤਾਨ ਤਿਮਾਹੀ 'ਚ ਕੀਤਾ ਜਾਵੇਗਾ। ਪਿਛਲੇ ਮਹੀਨੇ ਸਰਕਾਰ ਨੇ ਡਾਕਪੇ ਡਿਜੀਟਲ ਭੁਗਤਾਨ ਐਪ ਲਾਂਚ ਕੀਤਾ। ਇਸ ਦੀ ਵਰਤੋਂ ਡਾਕਘਰ ਤੇ ਆਈਪੀਪੀਬੀ ਗਾਹਕ ਵੀ ਕਰ ਸਕਦੇ ਹਨ।

Posted By: Seema Anand