ਨਵੀਂ ਦਿੱਲੀ - ਸਮੇਂ-ਸਮੇਂ 'ਤੇ ਆਪਣਾ LIC ਪਾਲਸੀ ਸਟੇਟਸ ਚੈੱਕ ਕਰਨਾ ਚਾਹੀਦਾ ਹੈ। ਐੱਲਆਈਸੀ ਬੀਮਾਧਾਰਕ ਆਨਲਾਈਨ ਬੜੀ ਆਸਾਨੀ ਨਾਲ ਆਪਣੀ ਪਾਲਸੀ ਦਾ ਸਟੇਟਸ ਚੈੱਕ ਕਰ ਸਕਦੇ ਹਨ। ਭਾਰਤੀ ਜੀਵਨ ਬੀਮਾ ਨਿਗਮ ਬੀਮਾਧਾਰਕਾਂ ਨੂੰ ਆਪਣੀ ਵੈੱਬਸਾਈਟ ਜ਼ਰੀਏ ਪਾਲਸੀ ਦਾ ਸਟੇਟਸ ਆਨਲਾਈਨ ਚੈੱਕ ਕਰਨ ਦੀ ਸਹੂਲਤ ਦਿੰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਪਾਲਸੀ ਖ਼ਰੀਦਣ ਦੇ ਬਰਾਬਰ ਹੀ ਜ਼ਰੂਰੀ ਕੰਮ ਹੈ। ਨਾਲ ਹੀ ਐੱਲਆਈਸੀ ਆਪਣੇ ਬੀਮਾਧਾਰਕਾਂ ਨੂੰ ਮੋਬਾਈਲ ਸੇਵਾ ਵੀ ਮੁਹੱਈਆ ਕਰਵਾਉਂਦਾ ਹੈ, ਜਿਸ ਜ਼ਰੀਏ ਉਹ ਆਪਣੀ ਪਾਲਸੀ ਜਾਂ ਪੇਮੈਂਟ ਦਾ ਸਟੇਟਸ ਚੈੱਕ ਕਰ ਸਕਦੇ ਹਨ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਬੀਮਾਧਾਰਕ ਆਪਣੇ ਪ੍ਰਮੀਅਮ ਦੇ ਭੁਗਤਾਨ ਤੋਂ ਰਹਿ ਜਾਂਦੇ ਹਨ। ਇਸ ਲਈ ਪਾਲਸੀ ਨੂੰ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਪਾਲਸੀ ਸਟੇਟਸ ਨੂੰ ਆਨਲਾਈਨ ਚੈੱਕ ਕਰਨ ਲਈ ਪਹਿਲੀ ਵਾਰ ਯੂਜ਼ਰਜ਼ ਨੂੰ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨਾ ਹੋਵੇਗਾ। ਇਸ ਤੋਂ ਬਾਅਦ ਇਕ ਕਨਫਰਮੇਸ਼ਨ ਮੇਲ ਰਜਿਟਰਡ ਈਮੇਲ ਪਤੇ 'ਤੇ ਭੇਜੀ ਜਾਂਦੀ ਹੈ।

- ਸਭ ਤੋਂ ਪਹਿਲਾਂ ਯੂਜ਼ਰ ਐੱਲਆਈਸੀ ਦੀ ਵੈੱਬਸਾਈਟ licindia.in 'ਤੇ ਜਾਵੇ ਤੇ ਨਿਊ ਯੂਜ਼ਰ 'ਤੇ ਕਲਿੱਕ ਕਰੇ।

- ਹੁਣ ਤੁਹਾਨੂੰ ਯੂਜ਼ਰ ਆਈਡੀ ਤੇ ਪਾਸਵਰਡ ਚੁਣਨਾ ਹੋਵੇਗਾ ਤੇ ਸਾਰੀ ਜ਼ਰੂਰੀ ਜਾਣਕਾਰੀ ਦੇਣੀ ਹੋਵੇਗੀ।

- e-services 'ਤੇ ਕਲਿੱਕ ਕਰੋ। ਕ੍ਰਿਏਟ ਕੀਤੇ ਗਏ ਲਾਗਇਨ ਅਈਡੀ ਨਾਲ ਲਾਗਇਨ ਕਰੋ ਤੇ ਦਿੱਤੇ ਗਏ ਫਾਰਮ ਨੂੰ ਭਰ ਕੇ ਈ-ਸਰਵਿਸਿਜ਼ ਲਈ ਪਾਲਸੀ ਨੂੰ ਰਜਿਸਟਰ ਕਰੋ।

- ਹੁਣ ਇਸ ਫਾਰਮ ਨੂੰ ਪ੍ਰਿੰਟ ਕਰੋ ਤੇ ਦਸਤਖ਼ਤ ਕਰ ਕੇ ਫਾਰਮ ਦੀ ਫੋਟੋ ਅਪਲੋਡ ਕਰੋ।

- ਪੈਨ ਕਾਰਡ ਜਾਂ ਆਧਾਰ ਕਾਰਡ ਜਾਂ ਪਾਸਪੋਰਟ ਦੀ ਫੋਟੋ ਅਪਲੋਡ ਕਰੋ।

- ਅਧਿਕਾਰੀਆਂ ਵੱਲੋਂ ਵੈਰੀਫਿਕੇਸ਼ਨ ਹੋਣ ਮਗਰੋਂ ਬੀਮਾਧਾਰਕ ਨੂੰ ਮਨਜ਼ੂਰੀ ਬਾਰੇ ਈਮੇਲ ਤੇ ਐੱਸਐੱਮਐੱਸ ਜ਼ਰੀਏ ਦੱਸ ਦਿੱਤਾ ਜਾਵੇਗਾ।

Posted By: Harjinder Sodhi