ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਹਾਲਾਂਕਿ, ਬੈਂਕ ਖੁੱਲ੍ਹੇ ਹਨ ਤੇ ਕੰਮਕਾਜ ਹੋ ਰਿਹਾ ਹੈ ਪਰ ਅੱਜ ਦੇ ਜ਼ਮਾਨੇ 'ਚ ਤੁਸੀਂ ਤਕਨੀਕ ਦੀ ਮਦਦ ਨਾਲ ਬੈਂਕਿੰਗ ਨਾਲ ਜੁੜੇ ਕਈ ਕੰਮ ਘਰ ਬੈਠੇ ਕਰ ਸਕਦੇ ਹੋ। ਇਨ੍ਹਾਂ 'ਚ ਇਕ ਕੰਮ ਹੈ, ਖ਼ਾਤੇ 'ਚ ਜਮ੍ਹਾਂ ਬੈਲੇਂਸ ਦਾ ਪਤਾ ਲਗਾਉਣਾ। ਤੁਸੀਂ ਮੈਸੇਜ, SBI Yono App, ਇੰਟਰਨੈੱਟ ਬੈਕਿੰਗ ਤੇ SBI Quick ਵਰਗੀ ਸੁਵਿਧਾਵਾਂ ਰਾਹੀਂ ਅਕਾਊਂਟ ਬੈਲੇਂਸ ਪਤਾ ਕਰ ਸਕਦੇ ਹੋ।

1. Missed Call ਰਾਹੀਂ

ਜੇ ਤੁਸੀਂ ਆਪਣੇ SBI ਖ਼ਾਤੇ 'ਚ ਜਮ੍ਹਾਂ ਰਾਸ਼ੀ ਪਤਾ ਲਾਉਣਾ ਚਾਹੁੰਦੇ ਹੋ ਤਾਂ 09223766666 'ਤੇ ਮਿਸਡ ਕਾਲ ਦੇ ਸਕਦੇ ਹੋ। ਮਿਸਡ ਕਾਲ ਦੇਣ ਲਈ ਕੁਝ ਮਿੰਟਾਂ ਦੇ ਅੰਦਰ ਬੈਂਕ ਮੈਸੇਜ ਰਾਹੀਂ ਤੁਹਾਡੇ ਅਕਾਊਂਟ 'ਚ ਜਮ੍ਹਾਂ ਰਾਸ਼ੀ ਦੀ ਜਾਣਕਾਰੀ ਤੁਹਾਨੂੰ ਦਿੰਦਾ ਹੈ। ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਰਜਿਸਟਰਡ ਨੰਬਰ ਤੋਂ ਦਿੱਤੇ ਗਏ ਨੰਬਰ 'ਤੇ ਮਿਸਡ ਕਾਲ ਦੇਣੀ ਹੋਵੇਗੀ।

2. SMS ਰਾਹੀਂ

ਤੁਸੀਂ ਜੇ SMS ਰਾਹੀਂ ਅਕਾਊਂਟ ਬੈਲੇਂਸ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਕ ਮੈਸੇਜ ਕਰਨਾ ਹੋਵੇਗਾ। ਇਸਲਈ ਤੁਸੀਂ ਆਪਣੇ Write Message Box 'ਚ ਜਾਓ ਤੇ BAL 09223766666 'ਤੇ ਭੇਜੋ। ਤੁਹਾਨੂੰ ਬੈਂਕ ਵੱਲੋਂ ਮੈਸੇਜ ਆ ਜਾਵੇਗਾ, ਜਿਸ 'ਚ ਤੁਹਾਨੂੰ ਅਕਾਊਂਟ 'ਚ ਜਮ੍ਹਾਂ ਰਾਸ਼ੀ ਦੀ ਜਾਣਕਾਰੀ ਹੋਵੇਗੀ।

3. SBI Net Banking ਰਾਹੀਂ ਤੋਂ

ਜੇ ਤੁਸੀਂ ਨੈੱਟਬੈਂਕਿੰਗ ਯੂਜ਼ ਕਰਦੇ ਹੋ ਤਾਂ SBI ਦੇ ਨੈੱਟ ਬੈਂਕਿੰਗ ਸੁਵਿਧਾ ਦਾ ਫਾਇਦਾ ਲੈਂਦਿਆਂ ਆਪਣਾ ਬੈਲੇਂਸ ਪਤਾ ਕਰ ਸਕਦੇ ਹੋ। ਇਸ ਲਈ ਤੁਹਾਨੂੰ Check Account Summary 'ਚ ਜਾਣਾ ਹੋਵੇਗਾ।

4. SBI Mobile Banking ਦਾ ਲੈ ਸਕਦੇ ਹੋ ਸਹਾਰਾ

ਤੁਸੀਂ SBI ਦੀ ਮੋਬਾਈਲ ਬੈਂਕਿੰਗ ਰਾਹੀਂ ਅਕਾਊਂਟ 'ਚ ਜਮ੍ਹਾਂ ਰਾਸ਼ੀ ਦਾ ਪਤਾ ਲਗਾ ਸਕਦੇ ਹੋ।

5. SBI Yono App ਤੋਂ ਵੀ ਪਤਾ ਚੱਲ ਜਾਵੇਗਾ ਬੈਲੇਂਸ

ਇਸ ਲਈ ਤੁਹਾਨੂੰ SBI ਦੇ Yono App 'ਤੇ ਲਾਗ-ਇਨ ਕਰਨਾ ਹੋਵੇਗਾ। ਇੱਥੇ ਤੁਸੀਂ ਅਕਾਊਂਟ ਨੂੰ ਸੈਲੇਕਟ ਕਰ ਕੇ ਆਪਣਾ ਅਕਾਊਂਟ ਬੈਲੇਂਸ ਦੇਖ ਸਕਦੇ ਹੋ।

Posted By: Amita Verma