ਨਵੀਂ ਦਿੱਲੀ - ਪਿਛਲੇ ਸਾਲ ਇਨਕਮ ਟੈਕਸ ਵਿਭਾਗ ਵੱਲੋਂ ਇਨਕਮ ਰਿਫੰਡ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਆਮਦਨ ਰਿਟਰਨ ਭਰਨ ਦਾ ਦਾਅਵਾ ਕਰਨ ਲਈ ਆਮਦਨ ਰਿਟਰਨ (ਆਈਟੀਆਰ) ਦਾਖ਼ਲ ਕਰਨ ਤੋਂ ਇਲਾਵਾ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਤੁਸੀਂ ਆਪਣੇ ਬੈਂਕ ਖਾਤੇ ਨੂੰ ਪ੍ਰੀ-ਪ੍ਰਮਾਣਿਤ ਕਰ ਲਿਆ ਹੈ। ਇਹ ਉਹ ਖਾਤਾ ਹੋਣਾ ਚਾਹੀਦਾ ਹੈ, ਜਿਸ 'ਚ ਤੁਹਾਨੂੰ ਆਪਣੀ ਰਿਟਰਨ ਸਫਲਤਾ ਪੂਰਵਕ ਦਾਖ਼ਲ ਕਰਨ ਤੋਂ ਬਾਅਦ ਜਾਂ ਆਈਟੀਆਰ ਦਾਖ਼ਲ ਕਰਦੇ ਸਮੇਂ ਇਨਕਮ ਟੈਕਸ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ।

ਪ੍ਰੀ-ਵੈਰੀਫਿਕੇਸ਼ਨ ਨਾਲ ਤੁਹਾਨੂੰ ਆਪਣੇ ਪੈਨ ਨੂੰ ਬੈਂਕ ਖਾਤੇ ਨਾਲ ਵੀ ਜੋੜਨਾ ਹੋਵੇਗਾ। ਜੇ ਇਹ ਨਹੀਂ ਜੁੜਿਆ ਤਾਂ ਤੁਸੀਂ ਆਪਣੇ ਬੈਂਕ ਖਾਤੇ 'ਚ ਆਮਦਨ ਰਿਫੰਡ ਪ੍ਰਾਪਤ ਨਹੀਂ ਕਰ ਸਕੋਗੇ। ਇਨਕਮ ਟੈਕਸ ਵਿਭਾਗ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ ਸਿਰਫ਼ ਈ-ਰਿਫੰਡ ਜਾਰੀ ਕਰੇਗਾ।

ਜਲਦੀ ਰਿਫੰਡ ਲਈ ਕਰੋ ਇਹ ਕੰਮ

ਇਨਕਮ ਟੈਕਸ ਰਿਫੰਡ ਲਈ ਅਪਲਾਈ ਕਰਨ ਵਾਲਿਆਂ ਨੂੰ ਸਲਾਹ ਦਿੰਦਿਆਂ ਇਨਕਮ ਟੈਕਸ ਵਿਭਾਗ ਵੱਲੋਂ ਭੇਜੀ ਗਈ ਈਮੇਲ ਦਾ ਤੁਰੰਤ ਜਵਾਬ ਦਿਉ ਤਾਂ ਜੋ ਰਿਫੰਡ ਤੇਜ਼ੀ ਨਾਲ ਜਾਰੀ ਕੀਤਾ ਜਾ ਸਕੇ। ਟੈਕਸ ਵਿਭਾਗ ਜੋ ਈਮੇਲ ਟੈਕਸਦਾਤਾਵਾਂ ਨੂੰ ਭੇਜਦਾ ਹੈ, ਇਸ 'ਚ ਉਨ੍ਹਾਂ ਦੀ ਬਕਾਇਆ ਮੰਗ ਤੋਂ ਇਲਾਵਾ ਬੈਂਕ ਅਕਾਊਂਟ ਤੇ ਰਿਫੰਡ 'ਚ ਡਿਫਰੈਂਸ ਦੀ ਜਾਣਕਾਰੀ ਮੰਗੀ ਜਾਂਦੀ ਹੈ।

ਇਨਕਮ ਟੈਕਸ ਰਿਫੰਡ ਦਾ ਦਾਅਵਾ ਕਿਵੇਂ ਕਰੀਏ

ਇਨਕਮ ਟੈਕਸ ਰਿਫੰਡ ਲਈ ਪਹਿਲਾਂ ਆਮਦਨ ਟੈਕਸ ਫਾਰਮ 30 ਦਾ ਦਾਅਵਾ ਕਰਨਾ ਜ਼ਰੂਰੀ ਸੀ। ਹਾਲਾਂਕਿ ਰਿਫੰਡ ਦੇ ਈ-ਟਰਾਂਸਫਰ ਦੇ ਨਾਲ ਹੁਣ ਸਿਰਫ਼ ਆਈਟੀਆਰ ਦਾਖ਼ਲ ਕਰਨ ਦਾ ਦਾਅਵਾ ਕੀਤਾ ਜਾ ਸਕਦਾ ਹੈ। ਆਈਟੀਆਰ ਦਾਇਰ ਕਰਨ ਦੇ 120 ਦਿਨਾਂ ਦੇ ਲਗਪਗ ਭੌਤਿਕ ਜਾਂ ਇਲੈਕਟ੍ਰਾਨਿਕ ਰੂਪ 'ਚ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਵਾਧੂ ਟੈਕਸ ਜਿਸ ਲਈ ਰਿਫੰਡ ਦਾ ਦਾਅਵਾ ਕੀਤਾ ਜਾਂਦਾ ਹੈ, ਉਸ ਨੂੰ ਫਾਰਮ 26 ਏਐੱਸ 'ਚ ਦਿਖਾਇਆ ਜਾਣਾ ਚਾਹੀਦਾ ਹੈ।

Posted By: Harjinder Sodhi