ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਗਾਹਕ ਆਪਣੇ ਈਪੀਐੱਫ 'ਚੋਂ ਪੈਸੇ ਕਢਵਾ ਸਕਦੇ ਹਨ। ਕਢਵਾਏ ਗਏ ਫੰਡ ਦਾ ਸਮੇਂ ਸਿਰ ਕ੍ਰੈਡਿਟ ਯਕੀਨੀ ਬਣਾਉਣ ਲਈ ਗਾਹਕਾਂ ਕੋਲ ਰਿਕਾਰਡ 'ਚ ਸਹੀ ਬੈਂਕ ਖਾਤਾ ਹੋਣਾ ਚਾਹੀਦਾ ਹੈ। ਗ਼ਲਤ ਬੈਂਕ ਡਿਟੇਲ ਦੀ ਵਜ੍ਹਾ ਨਾਲ ਕ੍ਰੈਡਿਟ ਲੈਣ-ਦੇਣ ਫੇਲ੍ਹ ਹੋ ਜਾਂਦਾ ਹੈ।

ਜੇਕਰ ਸਬਸਕ੍ਰਾਈਬਰ ਦੀ ਡਿਟੇਲ ਗ਼ਲਤ ਹੈ ਤਾਂ ਉਸ ਨੂੰ EPFO ਦੇ ਪੋਰਟਲ ਤੋਂ ਠੀਕ ਕੀਤਾ ਜਾ ਸਕਦਾ ਹੈ। 2014 ਵਿਚ ਯੂਨੀਵਰਸਲ ਅਕਾਊਂਟ ਨੰਬਰ (UAN) ਦੀ ਸ਼ੁਰੂਆਤ ਤੋਂ ਬਾਅਦ ਈਪੀਐੱਫ ਨਾਲ ਸੰਬੰਧਤ ਸਾਰੀਆਂ ਪ੍ਰਕਿਰਿਆਵਾਂ ਆਸਾਨ ਬਣਾ ਦਿੱਤੀਆਂ ਗਈਆਂ ਹਨ। ਯੂਏਐੱਨ 12 ਅੰਕਾਂ ਦਾ ਇਕ ਅਪਡੇਟ ਕੋਡ ਹੈ, ਇਹ ਮੈਂਬਰ 'ਚ ਪੀਐੱਫ ਖਾਤਿਆਂ ਨੂੰ ਜੋੜਦਾ ਹੈ ਤੇ ਉਨ੍ਹਾਂ ਨੂੰ ਆਪਣੇ ਖਾਤੇ ਨੂੰ ਆਨਲਾਈਨ ਮੈਨੇਜ ਕਰਨ ਵਿਚ ਮਦਦ ਕਰਦਾ ਹੈ।

UAN ਦਾ ਇਸਤੇਮਾਲ ਕਰ ਕੇ ਮੁਲਾਜ਼ਮ ਹੁਣ ਫੰਡ ਟਰਾਂਸਫਰ ਕਰ ਸਕਦਾ ਹੈ, ਨਿਕਾਸੀ ਕਰ ਸਕਦਾ ਹੈ। ਪੀਐੱਫ ਬੈਲੈਂਸ ਦੀ ਜਾਂਚ ਕਰ ਸਕਦਾ ਹੈ ਤੇ ਡਿਟੇਲ ਅਪਡੇਟ ਕਰ ਸਕਦਾ ਹੈ

EPF ਖਾਤੇ 'ਚ ਬੈਂਕ ਖਾਤਾ ਡਿਟੇਲ ਆਨਲਾਈਨ ਕਿਵੇਂ ਕਰੀਏ ਅਪਡੇਟ

ਸਟੈੱਪ-1 : EPFO ਦੇ ਮੈਂਬਰ ਪੋਰਟਲ 'ਤੇ ਜਾਓ ਅਤੇ ਯੂਜ਼ਰ ਨਾਂ ਅਤੇ ਪਾਸਵਰਡ ਜ਼ਰੀਏ ਲਾਗਇਨ ਕਰੋ।

ਸਟੈੱਪ-3 : ਟਾਪ ਮੈਨਿਊ ਬਾਰ 'ਚ 'ਮੈਨੇਜ ਕਰੋ' ਬਦਲ 'ਤੇ ਜਾਓ।

ਸਟੈੱਪ-3 : ਡਰਾਪ-ਡਾਊਨ ਤੋਂ KYC ਬਦਲ ਚੁਣੋ।

ਸਟੈੱਪ-4 : ਦਸਤਾਵੇਜ਼ ਦਾ ਬਦਲ ਚੁਣੋ- ਬੈਂਕ।

ਸਟੈੱਪ-5 : ਬੈਂਕ ਰਿਕਾਰਡ ਅਨੁਸਾਰ ਸਹੀ ਬੈਂਕ ਖਾਤਾ ਨੰਬਰ ਅਤੇ IFSC ਜੋੜੋ।

ਸਟੈੱਪ-6 : ਸੇਵ 'ਤੇ ਕਲਿੱਕ ਕਰੋ।

ਸਟੈੱਪ-7 : ਇਕ ਵਾਰ ਡਿਟੇਲ ਸੇਵ ਹੋਣ ਤੋਂ ਬਾਅਦ ਇਹ 'ਅਪਰੂਵਲ ਲਈ ਪੈਂਡਿੰਗ ਕੇਵਾਈਸੀ' ਟੈਬ ਤਹਿਤ ਦਿਖਾਇਆ ਜਾਵੇਗਾ।

ਸਟੈੱਪ-8 : ਹੁਣ ਕੰਪਨੀ ਨੂੰ ਦਸਤਾਵੇਜ਼ ਪ੍ਰਮਾਣ ਪੱਤਰ ਜਮ੍ਹਾਂ ਕਰੋ।

ਸਟੈੱਪ-9 : ਇਕ ਵਾਰ ਜਦੋਂ ਕੰਪਨੀ ਵੱਲੋਂ ਦਸਾਤਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਤਾਂ ਸਟੇਟਸ ਨੂੰ ਨੂੰ 'ਡਿਜੀਟਲੀ ਮਨਜ਼ੂਰਸ਼ੁਦਾ ਕੇਵਾਈਸੀ' ਤਹਿਤ ਦਿਖਾਈ ਜਾਵੇਗੀ। ਨਾਲ ਹੀ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ SMS ਵੀ ਆਵੇਗਾ।

Posted By: Seema Anand