ਬਿਜਨੈਸ ਡੈਸਕ, ਨਵੀਂ ਦਿੱਲੀ : ਹੈਰਾਨ ਨਾ ਹੋਵੋ, ਅਸੀਂ ਕੋਈ ਅਜਿਹੀ ਗੱਲ ਨਹੀਂ ਕਰ ਰਹੇ ਜੋ ਅਸੰਭਵ ਹੈ। ਤੁਸੀਂ ਵੀ ਕਰੋੜਪਤੀ ਬਣ ਸਕਦੇ ਹੋ। ਕਿੰਨੇ ਸਮੇਂ 'ਚ ਤੁਸੀਂ ਕਰੋੜਪਤੀ ਬਣੋਗੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਰ ਮਹੀਨੇ ਕਿੰਨੀ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ 20 ਸਾਲ 'ਚ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਇੱਕ ਛੋਟੀ ਰਕਮ ਦੇ ਨਿਵੇਸ਼ ਨਾਲ ਵੀ ਸੰਭਵ ਹੈ। ਜ਼ਰੂਰੀ ਇਹ ਹੈ ਕਿ ਤੁਸੀਂ ਅਨੁਸ਼ਾਸਿਤ ਤਰੀਕੇ ਨਾਲ ਲਗਾਤਾਰ ਨਿਵੇਸ਼ ਜਾਰੀ ਰੱਖੋ। ਨਿਵੇਸ਼ ਦੇ ਸਹੀ ਬਦਲਾਂ ਦੀ ਚੋਣ ਕਰੋ ਅਤੇ ਸਮੇਂ-ਸਮੇਂ 'ਤੇ ਆਪਣੇ ਨਿਵੇਸ਼ ਪੋਰਟਫੋਲੀਓ ਦੀ ਬੈਲੇਂਸਿੰਗ ਕਰਦੇ ਰਹੋ। ਆਓ, ਜਾਣਦੇ ਹਾਂ ਕਿ 20 ਸਾਲਾਂ 'ਚ ਕਰੋੜਪਤੀ ਬਣਨ ਦਾ ਕੀ ਫਾਰਮੂਲਾ ਹੋ ਸਕਦਾ ਹੈ।


20 ਸਾਲਾਂ 'ਚ ਕਰੋੜਪਤੀ ਬਣਨਾ ਹੈ ਸੌਖਾ

ਮਿਊਚਲ ਫੰਡ ਨਿਵੇਸ਼ ਇਕ ਮਜ਼ਬੂਤ ਜ਼ਰੀਆ ਹੈ। ਜੇਕਰ ਤੁਸੀਂ ਲੰਮੇ ਸਮੇਂ ਲਈ ਇਸ 'ਚ ਨਿਵੇਸ਼ ਕਰਦੇ ਹੋ ਤਾਂ ਇਹ ਕਦੇ ਨਿਰਾਸ਼ ਨਹੀਂ ਕਰਦਾ, ਸਗੋਂ ਉਮੀਦ ਤੋਂ ਕਿਤੇ ਜ਼ਿਆਦਾ ਰਿਟਰਨ ਦਿੰਦਾ ਹੈ। ਲੰਮੇਂ ਸਮੇਂ ਲਈ ਤੁਸੀਂ ਬਿਹਤਰ ਪ੍ਰਦਰਸ਼ਨ ਕਨ ਵਾਲੇ ਇਕਵਿਟੀ ਮਿਊਚਲ ਫੰਡਾਂ 'ਚ ਨਿਵੇਸ਼ ਕਰਨ ਤੋਂ ਪਹਿਲਾਂ ਨਿਵੇਸ਼ਕਾਂ ਨੂੰ ਆਪਣੀ ਮੌਜੂਦਾ ਆਰਥਿਕ ਸਥਿਤੀ ਅਤੇ ਰਿਸਕ ਉਠਾਉਣ ਦੀ ਸਮਰੱਥਾ ਦਾ ਮੁਲਾਂਕਣ ਕਰ ਲੈਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਦੇ ਨਿਵੇਸ਼ ਦੀ ਨਿਰੰਤਰਤਾ ਬਣੀ ਰਹੇ।


20 ਸਾਲਾਂ 'ਚ ਇੰਜ ਬਣ ਸਕਦੇ ਹੋ ਧਨਾਢ

ਜੇਕਰ ਤੁਸੀਂ 20 ਸਾਲਾਂ 'ਚ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਸਿਰਫ਼ 333 ਰੁਪਏ ਭਾਵ ਮਹੀਨੇ 'ਚ 10,000 ਰੁਪਏ ਦਾ ਨਿਵੇਸ਼ ਐੱਸਆਈਪੀ ਦੇ ਜ਼ਰੀਏ ਇਕਵਿਟੀ ਮਿਊਚਲ ਫੰਡਾਂ 'ਚ ਕਰਨਾ ਪਵੇਗਾ। ਜੇਕਰ ਤੁਹਾਡੇ ਨਿਵੇਸ਼ 'ਤੇ ਐਵਰੇਜ਼ 13 ਫ਼ੀਸਦੀ ਦਾ ਰਿਟਰਨ ਵੀ ਮਿਲਦਾ ਹੈ ਤਾਂ ਤੁਸੀਂ 20 ਸਾਲਾਂ 'ਚ 1,13,32,424 ਰੁਪਏ ਇਕੱਠੇ ਕਰ ਲਵੋਗੇ, ਜਦੋਂਕਿ ਆਪਣੇ ਜਮ੍ਹਾ ਕੀਤਾ ਸਿਰਫ਼ 24,00,000। ਇਹ ਹੈ ਚੱਕਰਵਾਧੇ ਦੀ ਤਾਕਤ। ਜੇਕਰ ਤੁਸੀਂ ਸਮੇਂ-ਸਮੇਂ 'ਤੇ ਆਪਣੇ ਇਨਵੈਸਟਮੈਂਟ ਦੀ ਰਕਮ 'ਚ ਵਾਧਾ ਕਰਦੇ ਹੋ ਤਾਂ ਇਹ ਟੀਚਾ ਪ੍ਰਾਪਤ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ।


ਇਹ ਤਿੰਨ ਫਾਰਮੂਲੇ ਅਪਣਾਉਣੇ ਨਾ ਭੁੱਲੋ

ਇਹ ਸਹੀ ਹੈ ਕਿ ਕਰੋੜਪਤੀ ਬਣਨ ਲਈ ਸਿਰਫ਼ ਬੱਚਤ ਜਾਂ ਨਿਵੇਸ਼ ਕਰਨਾ ਹੀ ਕਾਫ਼ੀ ਨਹੀਂ ਹੈ। ਇਹ ਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ ਕਿ ਜਿਵੇਂ-ਜਿਵੇਂ ਤੁਹਾਡੀ ਆਮਦਨ ਵਧਦੀ ਹੈ, ਤੁਸੀਂ ਉਸੇ ਹਿਸਾਬ ਨਾਲ ਨਿਵੇਸ਼ ਦੀ ਰਕਮ 'ਚ ਵੀ ਵਾਧਾ ਕਰੋ। ਬਿਨਾਂ ਲੋੜ ਖਰਚ ਨਾ ਕਰੋ ਅਤੇ ਲੰਮੇਂ ਸਮੇਂ ਦੇ ਨਜ਼ਰੀਏ ਨਾਲ ਆਪਣੀ ਫਾਈਨਾਂਸ਼ੀਅਲ ਪਲਾਨਿੰਗ ਕਰੋ।

Posted By: Jagjit Singh