ਜੇਐੱਨਐੱਨ, ਨਵੀਂ ਦਿੱਲੀ : ਆਧਾਰ ਕਾਰਡ ਅਜੋਕੇ ਸਮੇਂ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ, ਹਰ ਜਗ੍ਹਾ ਇਸ ਦੀ ਜ਼ਰੂਰਤ ਪੈ ਰਹੀ ਹੈ। ਕਈ ਵਾਰ ਆਧਾਰ ਕਾਰਡ ਬਿਨਾਂ ਕੰਮ ਰੁਕ ਜਾਂਦਾ ਹੈ। ਆਧਾਰ 12 ਅੰਕਾਂ ਦਾ ਇਕ ਖ਼ਾਸ ਨੰਬਰ ਹੈ ਜਿਸ ਨੂੰ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਜਾਰੀ ਕਰਦੀ ਹੈ। ਸਾਰਿਆਂ ਲਈ ਇਹ ਨੰਬਰ ਵੱਖਰਾ ਹੁੰਦਾ ਹੈ। ਭਾਰਤ 'ਚ ਕੋਈ ਪਛਾਣ ਪੱਤਰ ਬਣਵਾਉਣ, ਅਕਾਊਂਟ ਖੁੱਲ੍ਹਵਾਉਣ ਜਾਂ ਕਿਸੇ ਯੋਜਨਾ ਦਾ ਲਾਭ ਲੈਣ ਲਈ ਆਈਡੀ ਪਰੂਫ ਦੇਣਾ ਪੈਂਦਾ ਹੈ। ਇੱਥੋਂ ਤਕ ਕਿ ਆਧਾਰ ਬਣਵਾਉਂਦੇ ਸਮੇਂ ਵੀ ਆਈਡੀ ਕਾਰਡ ਲਗਦਾ ਹੈ ਪਰ ਹੁਣ ਬਿਨਾਂ ਕਿਸੇ ਦਸਤਾਵੇਜ਼ (ਡੀਐੱਲ, ਰਾਸ਼ਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ) ਦੇ ਵੀ ਆਧਾਰ ਕਾਰਡ ਬਣ ਸਕਦਾ ਹੈ।

ਫ਼ਰਜ਼ ਕਰੋ ਤੁਹਾਡੇ ਕੋਲ ਕੋਈ ਦਸਤਾਵੇਜ਼ ਨਹੀਂ ਹੈ ਤਾਂ ਤੁਹਾਡਾ ਆਧਾਰ ਕਾਰਡ ਕਿਵੇਂ ਬਣੇਗਾ। ਅਜਿਹੇ ਵਿਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਆਧਾਰ ਕਾਰਡ ਲੈ ਕੇ ਉਸ ਤੋਂ ਆਪਣਾ ਕਾਰਡ ਬਣਵਾ ਸਕਦੇ ਹੋ। ਹਾਲਾਂਕਿ, ਇਹ ਜ਼ਰੂਰੀ ਹੈ ਕਿ ਤੁਹਾਡੇ ਪਰਿਵਾਰ 'ਚ ਕਿਸੇ ਦਾ ਆਧਾਰ ਬਣਿਆ ਹੋਵੇ। ਪਰਿਵਾਰ ਦੇ ਮੁਖੀ ਦਾ ਆਧਾਰ ਕਾਰਡ ਹੋਵੇ ਤਾਂ ਉਸ 'ਤੇ ਨਵਾਂ ਆਧਾਰ ਬਣਵਾਉਣ 'ਚ ਕੋਈ ਸਮੱਸਿਆ ਨਹੀਂ ਆਵੇਗੀ। ਅਸਲ ਵਿਚ, UIDAI ਪਰਿਵਾਰ ਦੇ ਮੁਖੀ ਨਾਲ ਤੁਹਾਡੇ ਰਿਸ਼ਤੇ ਦਾ ਦਸਤਾਵੇਜ਼ ਮੰਗਿਆ ਜਾਂਦਾ ਹੈ। ਜੇਕਰ ਇਹ ਸੰਭਵ ਨਹੀਂ ਹੈ ਤਾਂ ਵੀ ਆਧਾਰ ਬਣਨਾਉਣ 'ਚ ਕੋਈ ਦਿੱਕਤ ਨਹੀਂ ਆਵੇਗੀ। ਤੁਸੀਂ ਆਧਾਰ ਕੇਂਦਰ 'ਤੇ ਮੌਜੂਦ ਇੰਟਰੋਡਿਊਸਰ ਦੀ ਮਦਦ ਲੈ ਸਕਦੇ ਹੋ।

ਘਰ ਦੇ ਮੁਖੀ ਨਾਲ ਆਪਣਾ ਰਿਸ਼ਤਾ ਦੱਸਣ ਲਈ ਆਧਾਰ ਕਾਰਡ ਬਣਵਾਉਣ ਵਾਲੇ ਬਿਨੈਕਾਰ ਨੂੰ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਵਿਚ PDS Card, MANREGA Job Card, CGHS/State Government/ECHS/ESIC Medical Card, Pension Card, Army Canteen Card, Passport ਆਦਿ ਤੋਂ ਇਲਾਵਾ ਵੀ ਕੁਝ ਹੋਰ ਦਸਤਾਵੇਜ਼ ਹੋਣ ਤਾਂ ਕਾਰਡ ਬਣ ਜਾਵੇਗਾ।

ਬਦਕਿਸਮਤੀ ਨਾਲ ਜੇਕਰ ਤੁਹਾਡਾ ਆਧਾਰ ਕਾਰਡ ਗੁਆਚ ਗਿਆ ਹੈ ਤਾਂ ਵੀ ਇਸ ਨੂੰ ਆਸਾਨੀ ਨਾਲ ਬਣਵਾਇਆ ਜਾ ਸਕਦਾ ਹੈ। UIDAI ਵੱਲੋਂ mAadhaar ਮੋਬਾਈਲ ਐਪ ਲਾਂਚ ਕੀਤਾ ਗਿਆ ਹੈ। ਇਸ ਐਪ ਨੂੰ ਤੁਸੀਂ ਆਪਣੇ ਮੋਬਾਈਲ ਫੋਨ 'ਚ ਡਾਊਨਲੋਡ ਕਰ ਲਓ। ਹਾਲਾਂਕਿ, mAadhaar ਐਪ ਨੂੰ ਯੂਜ਼ ਕਰਨ ਲਈ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਨਵਾਂ ਨੰਬਰ ਅਪਡੇਟ ਨਹੀਂ ਹੈ ਜਾਂ ਤੁਹਾਡੇ ਕੋਲ ਰਜਿਸਟਰਡ ਮੋਬਾਈਲ ਨੰਬਰ ਨਹੀਂ ਹੈ ਤਾਂ ਇਸ ਦੇ ਲਈ ਤੁਹਾਨੂੰ ਆਧਾਰ ਸੈਂਟਰ ਜਾਣਾ ਪਵੇਗਾ, ਉੱਥੇ ਜਾ ਕੇ ਤੁਸੀਂ ਨੰਬਰ ਅਪਡੇਟ ਕਰਵਾ ਸਕੋਗੇ।

Posted By: Seema Anand