ਨਈ ਦੁਨੀਆ, ਨਵੀਂ ਦਿੱਲੀ : ਕਈ ਵਾਰ ਤੁਹਾਡਾ ਟ੍ਰਾਂਸਫਰ ਦੂਜੇ ਸ਼ਹਿਰ 'ਚ ਹੋ ਜਾਣ 'ਤੇ ਤੁਹਾਨੂੰ ਪੁਰਾਣੇ ਘਰ 'ਚ LPG Cyclinder ਰੱਖਣ ਦੀ ਨੌਬਤ ਆਉਂਦੀ ਹੈ। ਇਸ ਸਥਿਤੀ 'ਚ ਇਹ ਸਵਾਲ ਦਿਲ 'ਚ ਜ਼ਰੂਰ ਆਉਂਦਾ ਹੈ ਕਿ ਤੁਸੀਂ ਭਰੇ ਹੋਏ ਗੈਸ ਸਿਲੰਡਰ ਨੂੰ ਘਰ 'ਤੇ ਕਿੰਨੇ ਸਮੇਂ ਲਈ ਰੱਖ ਸਕਦੇ ਹੋ। ਭਰੇ ਹੋਏ LPG Cylinder ਨੂੰ ਸਾਵਧਾਨੀ ਨਾਲ ਰੱਖਿਆ ਜਾਵੇ ਤਾਂ ਤੁਹਾਨੂੰ ਇਸ ਨਾਲ ਕਈ ਸਾਲਾਂ ਤਕ ਘਰ 'ਚ ਰੱਖ ਸਕਦੇ ਹੋ ਇਸ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

ਗੈਸ ਸਿਲੰਡਰ ਦੀ ਉਮਰ ਜ਼ਰੂਰ ਦੇਖਣੀ ਚਾਹੀਦੀ :

ਸਪੈਸ਼ਲਸਿਟ ਮੁਤਾਬਿਕ, ਐੱਲਪੀਜੀ ਗੈਸ ਸਿਲੰਡਰ ਨੂੰ ਕਈ ਸਾਲਾਂ ਤਕ ਘਰ 'ਤੇ ਰੱਖ ਸਕਦੇ ਹੋ। ਤੁਹਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਉਸ ਸਿਲੰਡਰ ਦੀ ਉਮਰ ਕਿੰਨੀ ਹੈ। ਮਾਨਕਾਂ ਮੁਤਾਬਿਕ, ਗੈਸ ਸਿਲੰਡਰ ਨੂੰ 10 ਸਾਲਾਂ ਬਾਅਦ ਰੀਸਾਈਕਲ ਕੀਤਾ ਜਾਂਦਾ ਹੈ, ਕਿਉਂਕਿ ਇਸ ਜੰਗ ਲਗਣ ਦਾ ਖ਼ਤਰਾ ਹੁੰਦਾ ਹੈ। ਗੈਸ ਸਿਲੰਡਰ 'ਤੇ ਇਸ ਦੇ ਨਿਰਮਾਣ ਦੀ ਡੇਟ ਦਰਜ ਹੁੰਦੀ ਹੈ। ਇਸਲਈ ਜਦੋਂ ਤੁਸੀਂ ਖਾਲੀ ਘਰ 'ਚ ਭਰਿਆ ਹੋਇਆ ਸਿਲੰਡਰ ਰੱਖਦੇ ਹੋ ਤਾਂ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਸਿਲੰਡਰ ਦੀ ਉਮਰ ਕਿੰਨੀ ਹੋ ਚੁੱਕੀ ਹੈ।

ਕਿਵੇਂ ਰੱਖਣਾ ਚਾਹੀਦਾ ਸਿਲੰਡਰ ਨੂੰ :

ਜੇ ਤੁਹਾਨੂੰ ਐੱਲਪੀਜੀ ਗੈਸ ਸਿਲੰਡਰ ਨੂੰ ਬਹੁਤ ਦਿਨਾਂ ਲਈ ਰੱਖਣਾ ਹੈ ਤਾਂ ਉਸ ਦਾ ਰੈਗੂਲੇਟਰ ਕੱਢ ਕੇ ਉਸ ਦੇ 'ਤੇ ਕੈਪ ਦੀ ਸੀਲ ਲਗਾ ਕੇ ਉਸ ਨੂੰ ਰੱਖਣਾ ਚਾਹੀਦਾ। ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਐੱਲਪੀਜੀ ਸਿਲੰਡਰ ਨੂੰ ਸੁਖੀ ਹੋਈ ਥਾਂ 'ਤੇ ਰੱਖਿਆ ਜਾਵੇ।

ਇੰਨੇ ਸਾਲਾਂ ਤਕ ਰੱਖ ਸਕਦੇ ਹੋ:

ਜੇ ਸਿਲੰਡਰ ਦੀ ਸਥਿਤੀ ਠੀਕ ਹੈ ਤਾਂ ਇਸ 'ਚ ਗੈਸ ਨੂੰ 30 ਸਾਲ ਤਕ ਵੀ ਆਰਾਮ ਨਾਲ ਰੱਖਿਆ ਜਾ ਸਕਦਾ ਹੈ ਪਰ ਸਾਨੂੰ ਇੰਨੇ ਸਮੇਂ ਤਕ ਅਜਿਹਾ ਨਹੀਂ ਕਰਨਾ ਚਾਹੀਦਾ। ਭਾਰਤ 'ਚ ਸਿਲੰਡਰ ਦੀ ਐਕਸਪਾਇਰੀ ਡੇਟ 10 ਸਾਲ ਦੀ ਹੈ, ਇਸ ਤੋਂ ਬਾਅਦ ਇਸ ਦਾ ਇੰਸਪੈਕਸ਼ਨ ਕੀਤਾ ਜਾਂਦਾ ਹੈ। ਇਸ ਦੇ ਚੱਲਦਿਆਂ ਭਰੇ ਹੋਏ ਗੈਸ ਸਿਲੰਡਰ ਨੂੰ ਬਹੁਤ ਲੰਬੇ ਸਮੇਂ ਤਕ ਘਰ 'ਚ ਰੱਖਣ ਤੋਂ ਬਚਣਾ ਚਾਹੀਦਾ।

Posted By: Amita Verma