ਬਿਜਨੈਸ ਡੈਸਕ, ਨਵੀਂ ਦਿੱਲੀ : ਹਾਸਪਿਟੈਲਿਟੀ ਖੇਤਰ ਦੀ ਕੰਪਨੀ OYO ਬਾਰੇ ਮੰਗਲਵਾਰ ਤੋਂ ਕਈ ਤਰ੍ਹਾਂ ਦੀਆਂ ਨਿਊਜ਼ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ, ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ OYO ਨੇ ਇੰਸਾਲਵੈਂਸੀ ਤੇ ਬੈਂਕਰਪਸੀ ਕੋਡ 2016 ਤਹਿਤ ਦੀਵਾਲੀਆ ਪ੍ਰਕਿਰਿਆ ਲਈ ਅਪਲਾਈ ਕੀਤਾ ਹੈ। ਹੁਣ ਬੁੱਧਵਾਰ ਨੂੰ ਕੰਪਨੀ ਦੇ ਸੀਈਓ ਰਿਤੇਸ਼ ਅਗਰਵਾਲ ਨੇ ਟਵੀਟ ਕਰਕੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਦਰਅਸਲ OYO ਗਰੁੱਪ ਦੀ ਸਬਸਿਡਰੀ OYO ਹੋਟਲਜ਼ ਐਂਡ ਹੋਮਜ਼ ਪ੍ਰਾਈਵੇਟ ਲਿਮਟਿਡ ਓਐਚਐਚਪੀਐਲ ਖਿਲਾਫ ਐਨਸੀਐਲਟੀ ਦੀ ਅਹਿਮਦਾਬਾਦ ਦੇ ਇਕ ਬੈਂਚ ਨੇ ਕਾਰਪੋਰੇਟ ਇੰਸਾਲਵੈਂਸੀ ਪ੍ਰਕਿਰਿਆ ਦੀ ਇਜਾਜ਼ਤ ਦਿੱਤੀ ਹੈ। ਇਸ ਕਾਰਨ OYO ਦੇ ਦਿਵਾਲੀਆ ਹੋਣ ਦੀ ਅਫ਼ਵਾਹ ਫੈਲੀ।

ਓਐਚਐਚਪੀਐਲ ਖਿਲਾਫ਼ ਕਾਰਪੋਰੇਟ ਇੰਸਾਲਵੈਂਸੀ ਪ੍ਰਕਿਰਿਆ ਦੀ ਇਜਾਜ਼ਤ ਇਕ ਆਪਰੇਸ਼ਨਲ ਕ੍ਰਿਏਟਰ ਵੱਲੋਂ 16 ਲੱਖ ਰੁਪਏ ਦੇ ਬਕਾਏ ਨੂੰ ਲੈ ਕੇ ਓਯੋ ਦੀ ਇਸ ਸਬਸਿਡਰੀ ਖਿਲਾਫ਼ ਕੀਤੀ ਗਏ ਅਰਜ਼ੀ ’ਤੇ ਅਧਾਰਤ ਹੈ। ਹਾਲਾਂਕਿ ਐਨਸੀਐਲਟੀ ਦੇ ਇਸ ਆਦੇਸ਼ ਨੂੰ ਓਯੋ ਨੇ ਐਨਸੀਐਲਏਟੀ ਵਿਚ ਚੁਣੌਤੀ ਦਿੱਤੀ ਹੈ।

ਅਗਰਵਾਲ ਨੇ ਅੱਗੇ ਕਿਹਾ, OYO ਪਹਿਲਾਂ ਹੀ ਇਹ ਭੁਗਤਾਨ ਕਰ ਚੁੱਕੀ ਹੈ। ਓਯੋ ਨੇ ਇਸ ਮਾਮਲੇ ਵਿਚ ਐਨਸੀਐਲਏਟੀ ਵਿਚ ਅਪੀਲ ਕੀਤੀ ਹੈ। OYO ਮਹਾਮਾਰੀ ਦੇ ਪ੍ਰਭਾਵ ਚੋਂ ਹੌਲੀ ਹੌਲੀ ਉਭਰ ਰਹੀ ਹੈ ਅਤੇ ਸਾਡੇ ਸਭ ਤੋਂ ਵੱਡੇ ਬਾਜ਼ਾਰਾਂ ਵਿਚ ਕੰਪਨੀ ਮੁਨਾਫ਼ੇ ਨਾਲ ਚੱਲ ਰਹੀ ਹੈ।’

Posted By: Tejinder Thind