ਨਵੀਂ ਦਿੱਲੀ: Honda Car India ਨੇ ਆਪਣੀ Brio ਹੈਚਬੈਕ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਹੈ।Brio ਕੰਪਨੀ ਦੀ ਐਂਟਰੀ-ਲੇਵਲ ਹੈਚਬੈਕ ਹੈ ਅਤੇ ਕੰਪਨੀ ਨੇ ਇਸ ਦਾ ਫੇਸਲਿਸਟ ਵਰਜਨ 2016 'ਚ ਲਾਂਚ ਕੀਤਾ ਸੀ। ਹਾਲਾਂਕਿ ਕੰਪਨੀ ਨੂੰ ਇਸ ਦੀ ਵਿਕਰੀ ਦੇ ਅੰਕੜੇ ਇੰਨੇ ਚੰਗੇ ਨਹੀਂ ਮਿਲੇ ਅਤੇ ਹੁਣ ਭਾਰਤੀ ਬਾਜ਼ਾਰ 'ਚ Amaze ਕੰਪਨੀ ਦੀ ਐਂਟਰੀ ਲੇਵਲ ਕਾਰ ਉੱਭਰ ਕੇ ਸਾਹਮਣੇ ਆਈ ਹੈ।

Honda Cars India ਦੇ ਸੀਨੀਅਰ ਵਾਇਸ ਪ੍ਰਧਾਨ ਅਤੇ ਡਾਇਰੈਕਟਰ ਰਾਜੇਸ਼ ਗੋਇਲ ਨੇ ਪੀਟੀਆਈ ਨੇ ਕਿਹਾ, 'ਸਾਡੀ ਐਂਟਰੀ ਕਾਰ ਹੁਣ Amaze ਹੈ। ਅਸੀਂ Brio ਦੀ ਪ੍ਰੋਕਡਕਸ਼ਨ ਬੰਦ ਕਰ ਦਿੱਤੀ ਹੈ ਅਤੇ ਹੁਣ ਅਸੀਂ ਨੇਕਸਟ ਜਨਰੇਸ਼ਨ Brio ਲਿਆਉਣ 'ਚ ਫਿਲਹਾਲ ਸੋਚ ਵੀ ਨਹੀਂ ਰਹੇ।'

ਭਾਰਤ 'ਚ ਪਿਛਲੇ ਕੁਝ ਸਾਲਾਂ ਤੋਂ ਟ੍ਰੈਂਡ ਕਾਫ਼ੀ ਬਦਲ ਗਿਆ ਹੈ। ਐਸਯੂਵੀ ਅਤੇ ਸਬ-4 ਮੀਟਰ ਸੇਡਾਨ ਨੂੰ ਜ਼ਿਆਦਾ ਪ੍ਰਮੁੱਖਤਾ ਮਿਲ ਰਹੀ ਹੈ। ਇਸੇ ਕਰਕੇ Amaze ਨੂੰ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। Amaze ਦੇ ਨਵੇ ਜਰਨੇਸ਼ਨ ਮਾਡਲ ਨੂੰ ਲਾਂਚ ਹੋਏ ਕਰੀਬ ਇਕ ਸਾਲ ਹੋ ਰਿਹਾ ਹੈ ਅਤੇ ਇਸ ਦੀ 63,000 ਤੋਂ ਜ਼ਿਆਦਾ ਵਿਕਰੀ ਹੋ ਚੁੱਕੀ ਹੈ। ਗਾਹਕਾਂ ਨੇ ਤੁਲਾਤਮਕ ਰੂਪ ਨਾਲ ਵੱਡੇ ਮਾਡਲ ਵੱਖ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਹੋਰ ਵਿਸ਼ਵ ਬਾਜ਼ਾਰਾਂ ਦੇ ਸਾਮਾਨ ਹੈ।

Honda Brio ਨੂੰ ਕਿਸੇ ਦੂਸਰੇ ਮਾਡਲ ਨਾਲ ਰਿਪਲੇਸ ਨਹੀਂ ਕੀਤਾ ਜਾਵੇਗਾ ਅਤੇ ਅਮੇਜ਼ ਕੰਪਨੀ ਦੀ ਭਾਰਤ 'ਚ ਐਂਟਰੀ-ਲੇਵਲ ਕਾਰ ਹੈ। Honda Brio ਨੂੰ ਭਾਰਤ 'ਚ ਸਭ ਤੋਂ ਪਹਿਲਾਂ ਸਤੰਬਰ 2001 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਤਕ ਕੰਪਨੀ ਨੇ ਇਸ ਦੀਆਂ ਸਿਰਫ਼ 97,000 ਯੂਨਿਟਸ ਦੀ ਹੀ ਵਿਕਰੀ ਕੀਤੀ ਹੈ। 8onda ਨੇ ਪਹਿਲਾਂ ਹੀ 2018 ਆਟੋ ਐਕਸਪੋ ਦੌਰਾਨ ਐਲਾਨ ਕੀਤਾ ਸੀ ਕਿ ਉਹ ਭਾਰਤ 'ਚ 2020 ਤਕ 6 ਨਵੀਂਆਂ ਕਾਰਾਂ ਨੂੰ ਲਾਂਚ ਕਰੇਗਾ। ਇਨ੍ਹਾਂ 'ਚ ਕੰਪਨੀ ਨੇ ਪਹਿਲਾਂ ਹੀ ਦੋ ਕਾਰਾਂ ਨੂੰ ਲੈ ਕੇ ਆਈ ਸੀ ਜਿਨ੍ਹਾਂ 'ਚ ਨਵੀਂ-ਜਨਰੇਸ਼ਨ ਅਮੇਜ਼ ਅਤੇ ਨਵੀਂ-ਜਨਰੇਸ਼ਨ ਸੀਆਰ-ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਕੰਪਨੀ ਨਵੀਂ ਜਨਰੇਸ਼ਨ ਸੀਵੀਕ ਨੂੰ ਭਾਰਤ'ਚ ਮਾਰਚ 2019 ਤਕ ਲਾਂਚ ਕਰਨ ਜਾ ਰਹੀ ਹੈ।

Posted By: Susheel Khanna