ਨਵੀਂ ਦਿੱਲੀ : Honda CB300R ਭਾਰਤ 'ਚ ਲਾਂਚ ਹੋ ਗਈ ਹੈ। ਕੰਪਨੀ ਨੇ ਆਪਣੇ ਇਸ ਰੈਟ੍ਰੋ ਮਾਡਲ ਸਪੋਟਰਸ ਬਾਈਕ ਦੀ ਕੀਮਤ 2.41 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਇਸ ਬਾਈਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਜਿੱਥੇ ਗਾਹਕ ਇਸ ਬਾਈਕ ਨੂੰ ਹਾਂਡਾ ਦੀ ਡੀਲਰਸ਼ਿਪ 'ਤੇ 5000 ਰੁਪਏ ਦਾ ਟੋਕਨ ਮਨੀ ਦੇ ਕੇ ਬੁੱਕ ਕਰਵਾ ਸਕਦੇ ਹਨ। ਇਹ ਬਾਈਕ ਆਪਣੇ ਸਟਾਈਲ ਅਤੇ ਫੀਚਰ ਨੂੰ ਲੈ ਕੇ ਪਹਿਲਾਂ ਹੀ ਸੁਰਖ਼ੀਆਂ 'ਚ ਸੀ।

ਪਰਫਾਰਮੈਂਸ : Honda CB300R 'ਚ ਪਾਵਰ ਲਈ 286 ਸੀਸੀ ਦਾ 4O83, 4 ਵਾਸਵ, ਲਿਕਵਿਡ-ਕੂਲਡ, ਸਿੰਗਲ-ਸਿਲਿੰਡਰ ਇੰਜਨ ਦਿੱਤਾ ਗਿਆ ਹੈ। ਇਸ ਦਾ ਇੰਜਣ 5500 ਆਰਪੀਐੱਸ 'ਤੇ 31 ਹਾਰਸਪਾਵਰ ਦੀ ਮੈਕਸੀਮਮ ਪਾਵਰ ਅਤੇ 7500 ਆਰਪੀਐੱਮ 'ਤੇ 27.5 Nm ਦਾ ਪੀਕ ਟੌਰਕ ਜਨਰੇਟ ਕਰਦਾ ਹੈ।

ਇਨ੍ਹਾਂ ਨਾਲ ਹੋਵੇਗਾ ਮੁਕਾਬਲਾ : Honda CB300R ਦਾ ਭਾਰਤੀ ਬਾਜ਼ਾਰ 'ਚ Bajaj Dominar 400, BMW G310R, Royal Enfield Interceptor 650 ਅਤੇ KTM Duke 390 ਜਿਹੀਆਂ ਬਾਈਕਸ ਨਾਲ ਮੁਕਾਬਲਾ ਹੈ।

ਸਟਾਇਲਿੰਗ- ਹੋਂਡਾ ਡਿਜ਼ਾਈਨਰਜ਼ ਵੱਲੋਂ ਨਵੀਂ CB300R 'ਚ ਰੈਟ੍ਰੋ ਸਟਾਇਲਿੰਗ ਨਾਲ ਨਵੇਂ ਐਲੀਮੈਂਟਸ ਸ਼ਾਮਿਲ ਕੀਤੇ ਹਨ। ਇਹ ਮੋਟਰਸਾਈਕਲ ਇਕਪਾਸੜ ਨੈਕੇਡ ਸਪੋਰਟਸ ਬਾਈਕ ਹੈ ਜਿਸ ਨੂੰ Neo Sports cafe ਕੰਸੈਪਟ ਤੋਂ ਲਿਆ ਗਿਆ ਹੈ। ਇਸ ਦੀ ਫਰੰਟ ਪ੍ਰੋਫਾਈਲ 'ਚ ਬ੍ਰਸ਼ਡ ਮੈਟਲ ਰਿਮ ਨਾਲ ਰਾਊਡ ਸ਼ੇਪ ਦਾ LED ਹੈਡਲੈਂਪਸ ਦਿੱਤੇ ਗਏ ਹਨ। ਉੱਥੇ ਹੀ ਇਸ ਦਾ ਇੰਸਟ੍ਰੂਮੈਂਟਲ ਹੈੱਡ ਯੂਨਿਟ ਦੇ ਹੇਠਾਂ ਦਿੱਤਾ ਗਿਆ ਹੈ।

ਬ੍ਰੇਕਿੰਗ ਫੀਚਰ- Honda CB300R ਦੇ ਫ੍ਰੰਟ 'ਚ 296 ਕਿਮੀ ਦਾ ਡਿਸਕ ਬ੍ਰੈਕ ਅਤੇ ਰਿਅਰ 'ਚ 220 ਕਿਮੀ ਦਾ ਡਿਸਕ ਬ੍ਰੈਕ ਨਾਲ ਡਿਊਲ ਚੈਨਲ ABS ਫੀਚਰ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ 1 ਅਪ੍ਰੈਲ 2019 ਤੋਂ 125 ਸੀਸੀ ਤੋਂ ਜ਼ਿਆਦਾ ਸਮੱਰਥਾ ਵਾਲੇ ਵਾਹਨਾਂ 'ਚ ABS ਲਾਜ਼ਮੀ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹਾਂਡਾ ਆਪਣੇ ਸਾਰੇ ਵੱਡੇ ਮਾਡਲ 'ਚ ਇਸ ਫੀਚਰ ਨੂੰ ਸ਼ਾਮਿਲ ਕਰਨ ਲੱਗਾ ਹੈ।

Posted By: Susheel Khanna