ਨਵੀਂ ਦਿੱਲੀ, ਬਿਜ਼ਨੈੱਸ ਡੈਸਕ : Income Tax Return ਨਾ ਭਰਨ ਵਾਲਿਆਂ ਨੂੰ ਵੀ ਹੁਣ ਘਰ ਖਰੀਦਣ ਲਈ Loan (Home Loan) ਮਿਲੇਗਾ। ਆਈਸੀਆਈਸੀਆਈ ਹੋਮ ਫਾਈਨਾਂਸ (ICICI Home Finance) ਨੇ ਕਿਹਾ ਹੈ ਕਿ ਉਸ ਨੇ ਖ਼ੁਦ ਦਾ ਕੰਮ ਕਰਨ ਵਾਲੇ ਕਾਮਿਆਂ ਤੇ ਕਿਰਤੀਆਂ ਨੂੰ Home Loan ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਹ Loan ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਕੋਲ ਆਪਣੀ ਆਮਦਨ ਦੱਸਣ ਲਈ ਆਮਦਨ ਕਰ ਰਿਟਰਨ (Income Tax Return) ਦਸਤਾਵੇਜ਼ ਨਹੀਂ ਹੁੰਦਾ ਹੈ, ਉਨ੍ਹਾਂ ਨੂੰ On Spot ਸਰਲ ਆਵਾਸ ਕਰਜ਼ ਦੀ ਸਹੂਲਤ ਮਿਲੇਗੀ।

Home Loan ਦੀ ਸਹੂਲਤ

ਕੰਪਨੀ ਨੇ ਕਿਹਾ ਕਿ ਉਸ ਨੇ ਆਜ਼ਾਦੀ ਦਿਹਾੜੇ ਦੇ ਅਵਸਰ 'ਤੇ 'ਬਿਗ ਫਰੀਡਮ ਮੰਥ' ਤਹਿਤ ਉਨ੍ਹਾਂ ਲੋਕਾਂ ਲਈ ਯੋਜਨਾ ਸ਼ੁਰੂ ਕੀਤੀ ਹੈ ਜਿਨ੍ਹਾਂ ਕੋਲ ਆਪਣੇ ਸੁਪਨਿਆਂ ਦਾ ਘਰ ਖਰੀਦਣ ਲਈ ਆਵਾਸ ਕਰਜ਼ (Home Loan) ਲੈਣ ਵਾਸਤੇ ITR ਵਰਗੇ ਦਸਤਾਵੇਜ਼ ਉਪਲਬਧ ਨਹੀਂ ਹੁੰਦੇ।

PAN Card 'ਤੇ ਮਿਲੇਗਾ Loan

ਕੰਪਨੀ ਨੇ ਕਿਹਾ ਹੈ ਕਿ ਕਾਰਪੈਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਦਰਜੀ, ਪੇਂਟਰ, ਆਟੋ ਮਕੈਨਿਕ, ਆਟੋ, ਟੈਕਸੀ ਡਰਾਈਵਰ ਤੇ ਦੂਸਰੇ ਲੋਕਾ ਇਸ ਯੋਜਨਾ ਤਹਿਤ ਆਵਾਜ਼ ਕਰਜ਼ ਲੈ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣਾ ਪੈਨ ਕਾਰਡ, ਆਧਾਰ ਕਾਰਡ ਤੇ ਛੇ ਮਹੀਨੇ ਦੇ ਬੈਂਕ ਖਾਤੇ ਦਾ ਵੇਰਵਾ ਮੁਹੱਈਆ ਕਰਵਾਉਣਾ ਪਵੇਗਾ।

On Spot ਆਵਾਸ ਕਰਜ਼ ਦੀ ਮਨਜ਼ੂਰੀ

ਆਈਸੀਆਈਸੀਆਈ ਹੋਮ ਫਾਈਨਾਂਸ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਅਨਿਰੁੱਧ ਕਮਾਨੀ ਨੇ ਕਿਹਾ ਕਿ ਬਿਗ ਫਰੀਡਮ ਮਹੀਨੇ ਦੌਰਾਨ ਸਾਡੀ ਜਗ੍ਹਾ 'ਤੇ ਹੀ ਰਿਹਾਇਸ਼ੀ ਕਰਜ਼ ਦੀ ਮਨਜ਼ੂਰੀ ਦੇਣ ਦੀ ਸਹੂਲਤ 'ਚ ਕਈ ਤਰ੍ਹਾਂ ਦੇ ਆਵਾਸ ਕਰਜ਼ ਦੀ ਪੇਸ਼ਕਸ਼ ਹੋਵੇਗੀ। ਸਾਡੀ ਹਰੇਕ ਬ੍ਰਾਂਚ 'ਤੇ ਸਥਾਨਕ ਨੁਮਾਇੰਦੇ ਹੋਣਗੇ ਜਿਹੜੇ ਕਿ ਘੱਟੋ-ਘੱਟ ਦਸਤਾਵੇਜ਼ਾਂ ਦੇ ਨਾਲ ਕਰਜ਼ ਮੁਹੱਈਆ ਕਰਵਾਉਣ ਵਿਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਤਹਿਤ ਵਿਆਜ ਰਕਮ 'ਚ ਸਬਸਿਡੀ

ਕੰਪਨੀ ਨੇ ਕਿਹਾ ਕਿ ਆਵਾਸ ਕਰਜ਼ ਲੈਣ ਵਾਲੇ ਇਸ ਯੋਜਨਾ 'ਚ PMAY ਤਹਿਤ ਵਿਆਜ ਰਕਮ 'ਚ 2.67 ਲੱਖ ਰੁਪਏ ਤਕ ਦੀ ਸਬਸਿਡੀ ਦਾ ਫਾਇਦਾ ਉਠਾ ਸਕਦੇ ਹਨ। ਲੋਅ ਇਨਕਮ ਕੈਟਾਗਰੀ ਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਇਹ ਇਕ ਕਰਜ਼ ਨਾਲ ਜੁੜੀ ਸਬਸਿਡੀ ਯੋਜਨਾ ਹੈ।

Posted By: Seema Anand