ਜੇਐੱਨਐੱਨ, ਨਵੀਂ ਦਿੱਲੀ : ਐੱਲਆਈਸੀ ਹਾਊਸਿੰਗ ਫਾਇੰਨੈਂਸ ਲਿਮਟੇਡ ਨੇ ਕਈ ਸੁਵਿਧਾਵਾਂ ਨਾਲ ਬੰਪਰ ਹੋਮ ਲੋਨ ਆਫਰ ਲਾਂਚ ਕੀਤਾ ਹੈ। 2020 ਹੋਮ ਲੋਨ ਆਫਰ ਨਾਂ ਤੋਂ ਇਹ ਯੋਜਨਾ ਬੁੱਧਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ। ਇਸ ਤਹਿਤ ਅੰਡਰ ਕੰਸਟ੍ਰਕਸ਼ਨ ਫਲੈਟਸ ਤੇ ਆਕਯੂਪੈਂਸੀ ਸਰਟੀਫਿਕੇਟ ਹਾਸਿਲ ਰੇਡੀ-ਟੂ-ਮੂਵ ਘਰਾਂ ਲਈ ਲੋਨ ਦਿੱਤੇ ਜਾਣਗੇ। ਅੰਡਰ ਕੰਸਟ੍ਰਕਸ਼ਨ ਫਲੈਟਸ ਲਈ ਗਾਹਕ ਪਜੇਸ਼ਨ ਮਿਲਣ ਤੋਂ ਬਾਅਦ ਜਾਂ ਲੋਨ ਵੰਡ ਹੋਣ ਦੇ 48 ਮਹੀਨਿਆਂ ਬਾਅਦ ਕਿਸ਼ਤ ਦੇਣਾ ਸ਼ੁਰੂ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸਿਰਫ਼ ਬਿਆਜ਼ ਦੇਣਾ ਹੋਵੇਗਾ ਤੇ ਮੂਲਧਨ ਤੋਂ ਛੁੱਟ ਹੋਵੇਗੀ।

LICHF ਦੀ ਇਹ ਯੋਜਨਾ ਬੁੱਧਵਾਰ ਨੂੰ ਲਾਂਚ ਹੋ ਗਈ ਹੈ ਤੇ 29 ਫਰਵਰੀ ਤਕ ਚਲੇਗੀ। ਇਸ ਲਈ ਗਾਹਕ ਨੂੰ 15 ਮਾਰਚ ਦੇ ਅੰਦਰ ਲੋਨ ਲੈਣਾ ਹੋਵੇਗਾ। ਦੂਜੀ ਯੋਜਨਾ ਰੈਡੀ-ਟੂ-ਮੂਵ ਘਰਾਂ ਲਈ ਹੈ, ਜਿਸ 'ਚ ਕੰਪਨੀ 6 ਮਹੀਨੇ ਦੀ EMI ਮਾਫ਼ ਕਰ ਦੇਵੇਗੀ।

ਰੇਡੀ-ਟੂ-ਮੂਵ ਘਰਾਂ ਵਾਲੀ ਯੋਜਨਾ ਤਹਿਤ ਪੰਜਵੇਂ, 10ਵੇਂ ਤੇ 15ਵੇਂ ਸਾਲ 'ਚ ਦੋ-ਦੋ ਈਐੱਮਆਈ ਮਾਫ਼ ਕੀਤੀ ਜਾਵੇਗੀ। ਇਸ ਲਈ ਸ਼ਰਤ ਹੋਵੇਗੀ ਕਿ ਗਾਹਕ ਸਮੇਂ 'ਤੇ ਈਐੱਮਆਈ ਦਾ ਭੁਗਤਾਨ ਕਰਦਾ ਰਹੇਗਾ ਤੇ ਪੰਜ ਸਾਲਾਂ ਦੇ ਅੰਦਰ ਲੋਨ ਨਹੀਂ ਲੈ ਸਕੇਗਾ। ਕੰਪਨੀ ਦੇ ਐੱਮਡੀ ਤੇ ਸੀਈਓ ਸਿਦਾਰਥ ਮੋਹੰਤੀ ਨੇ ਕਿਹਾ ਕਿ ਇਹ ਯੋਜਨਾ ਘਰ ਖਰੀਦਦਾਰਾਂ ਨਾਲ-ਨਾਲ ਰਿਅਲ ਐਸਟੇਟ ਸੈਕਟਰ ਲਈ ਵੀ ਫਾਇਦੇਮੰਦ ਹੈ।

ਪ੍ਰੋਸਿੰਸਿਗ ਦੀ ਗੱਲ ਕਰੀਏ ਤਾਂ ਇਕ ਕਰੋੜ ਰੁਪਏ ਤਕ ਦੇ ਲੋਨ 'ਤੇ ਲੋਨ ਦੀ ਰਾਸ਼ੀ ਦਾ 0.25 ਫੀਸਦੀ ਪ੍ਰੋਸੈਸਿੰਗ ਫੀਸ ਹੋਵੇਗੀ। ਇਹ ਜ਼ਿਆਦਤਰ 10,000 ਰੁਪਏ ਹੋਵੇਗੀ। ਇਕ ਕਰੋੜ ਤੋਂ ਪੰਜ ਕਰੋੜ ਰੁਪਏ ਦੀ ਰਾਸ਼ੀ 'ਤੇ 0.25 ਫੀਸਦੀ ਪ੍ਰੋਸੈਸਿੰਗ ਫੀਸ ਹੋਵੇਗੀ, ਜੋ ਜ਼ਿਆਦਾਤਰ 25000 ਰੁਪਏ ਹੋਵੇਗੀ।

Posted By: Amita Verma