Home Loan Interest Rate : ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੌਰਾਨ ਹੋਮ ਲੋਨ ਵਿਆਜ ਦਰ ਦੇ ਮੋਰਚੇ 'ਤੇ ਚੰਗੀ ਖ਼ਬਰ ਹੈ। SBI ਤੋਂ ਬਾਅਦ ਹੁਣ ਇਕ ਹੋਰ ਬੈਂਕ ਨੇ ਹੋਮ ਲੋਨ 'ਤੇ ਵਿਆਜ ਦਰ ਘਟਾਈ ਹੈ। ਇਹ ਬੈਂਕ ਹੈ ਕੋਟਕ ਮਹਿੰਦਰਾ। ਇਸ ਪ੍ਰਾਈਵੇਟ ਬੈਂਕ ਵੱਲੋਂ ਜਾਰੀ ਸੂਚਨਾ ਮੁਤਾਬਿਕ, ਹੁਣ ਬੈਂਕ ਨੇ ਆਪਣੇ ਹੋਮ ਲੋਨ 'ਚ 0.10 ਫ਼ੀਸਦ ਦੀ ਕਟੌਤੀ ਕੀਤੀ ਹੈ। ਯਾਨੀ ਹੁਣ ਕੋਟਕ ਮਹਿੰਦਰਾ ਬੈਂਕ ਤੋਂ 6.65 ਫ਼ੀਸਦ ਵਿਆਜ ਦਰ 'ਤੇ ਹੋਮ ਲੋਨ ਲਿਆ ਜਾ ਸਕਦਾ ਹੈ। ਬੈਂਕ ਨੇ ਇਹ ਆਫਰ 31 ਮਾਰਚ 2021 ਤਕ ਰੱਖਿਆ ਹੈ। ਦੱਸ ਦੇਈਏ ਮਾਰਚ ਮਹੀਨੇ ਦੇ ਪਹਿਲੇ ਹੀ ਦਿਨ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਹੋਮ ਲੋਨ 'ਤੇ ਵਿਆਜ ਦਰ ਘਟਾਉਂਦੇ ਹੋਏ 6.7 ਫ਼ੀਸਦ ਕਰ ਦਿੱਤੀ ਹੈ। ਨਾਲ ਹੀ ਇਹ ਬੈਂਕ ਪ੍ਰੋਸੈੱਸਿੰਗ ਫੀਸ 'ਤੇ 100 ਫ਼ੀਸਦ ਛੋਟ ਦੇ ਰਿਹਾ ਹੈ।

ਹੋਮ ਲੋਨ ਵਿਆਜ ਦਰਾਂ 'ਚ ਇਸ ਕਟੌਤੀ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦਾ ਦਾਅਵਾ ਹੈ ਕਿ ਦੇਸ਼ ਵਿਚ ਉਸ ਦੀਆਂ ਵਿਆਜ ਦਰਾਂ ਸਭ ਤੋਂ ਘੱਟ ਹਨ। ਹਾਲਾਂਕਿ ਇਸ ਰਾਹਤ ਲਈ ਸ਼ਰਤ ਵੀ ਰੱਖੀ ਗਈ ਹੈ। ਬੈਂਕ ਮੁਤਾਬਿਕ 6.65 ਫ਼ੀਸਦ ਦੀ ਦਰ ਨਾਲ ਹੋਮ ਲੋਨ ਉਨ੍ਹਾਂ ਗਾਹਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਜਾਂ ਸਿਬਲ ਸਕੋਰ ਚੰਗਾ ਹੋਵੇਗਾ। SBI ਵਾਂਗ ਕੋਟਕ ਮਹਿੰਦਰਾ ਬੈਂਕ ਦਾ ਵੀ ਮੰਨਣਾ ਹੈ ਕਿ ਜਿਹੜੇ ਗਾਹਕ ਵੇਲੇ ਸਿਰ ਕਿਸ਼ਤ ਜਮ੍ਹਾਂ ਕਰਦੇ ਹਨ, ਉਨ੍ਹਾਂ ਨੂੰ ਘਟੀਆਂ ਹੋਈਆਂ ਵਿਆਜ ਦਰਾਂ ਦਾ ਫਾਇਦਾ ਮਿਲਣਾ ਚਾਹੀਦਾ ਹੈ। ਲਿਹਾਜ਼ਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਬੈਂਕ ਵੀ ਵਿਆਜ ਦਰਾਂ 'ਚ ਕਟੌਤੀ ਕਰ ਸਕਦੇ ਹਨ। ਇਸ ਨਾਲ ਦੇਸ਼ ਵਿਚ ਹਾਊਸਿੰਗ ਸੈਕਟਰ ਨੂੰ ਮਜ਼ਬੂਤੀ ਮਿਲੇਗੀ।

ਦੇਸ਼ ਦੇ ਪ੍ਰਮੁੱਖ ਬੈਂਕਾਂ ਦੀ ਹੋਮ ਲੋਨ ਵਿਆਜ ਦਰਾਂ

ਕੋਟਕ ਮਹਿੰਦਰਾ ਬੈਂਕ : 6.65%

ਯੂਨੀਅਨ ਬੈਂਕ ਆਫ ਇੰਡੀਆ : 6.80%

ਪੰਜਾਬ ਨੈਸ਼ਨਲ ਬੈਂਕ : 6.80%

ਬੈਂਕ ਆਫ ਬੜੌਦਾ : 6.85%

ਬੈਂਕ ਆਫ ਇੰਡੀਆ : 6.85%

ਸੈਂਟ੍ਰਲ ਬੈਂਕ ਆਫ ਇੰਡੀਆ : 6.85%

ਐਕਸਿਸ ਬੈਂਕ : 6.90%

ਬਜਾਜ ਫਿਨਸਰਵ : 6.90%

ਕੇਨਰਾ ਬੈਂਕ : 6.90%

HDFC ਬੈਂਕ : 6.80%

ICICI ਬੈਂਕ : 6.90%

LIC ਹਾਊਸਿੰਗ ਫਾਈਨਾਂਸ : 6.90%

Posted By: Seema Anand