ਪੀਟੀਆਈ, ਨਵੀਂ ਦਿੱਲੀ : ਸ਼ਹਿਰੀ ਵਿਕਾਸ ਮੰਤਰਾਲੇ ਨੇ ਆਨਲਾਈਨ ਖਾਣਾ ਡਲਿਵਰ ਕਰਨ ਵਾਲੀ ਕੰਪਨੀ ਸਵਿਗੀ ਨਾਲ ਹੱਥ ਮਿਲਾਇਆ ਹੈ। ਜਲਦ ਹੀ ਦਿੱਲੀ, ਅਹਿਮਦਾਬਾਦ, ਚੇਨੱਈ, ਇੰਦੌਰ ਅਤੇ ਵਾਰਾਣਸੀ ਜਿਹੇ ਸ਼ਹਿਰਾਂ 'ਚ ਲੋਕ ਨੁੱਕੜਾਂ 'ਤੇ ਮਿਲਣ ਵਾਲੇ ਗੋਲ-ਗੱਪਿਆਂ, ਚਾਟਾਂ ਅਤੇ ਮੂੰਹ 'ਚ ਪਾਣੀ ਲਿਆ ਦੇਣ ਵਾਲੇ ਸਟਰੀਟ ਫੂਡ ਦਾ ਮਜ਼ਾ ਲੈ ਸਕਣਗੇ। ਹੁਣ ਇਨ੍ਹਾਂ ਵਿਅੰਜਨਾਂ ਦਾ ਘਰ ਬੈਠੇ ਆਨਲਾਈਨ ਆਰਡਰ ਕਰਕੇ ਆਨੰਦ ਲੈ ਸਕੋਗੇ।

ਇਨ੍ਹਾਂ ਪੰਜ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ, ਜਿਥੇ 250 ਸਟਰੀਟ ਫੂਡ ਵੇਂਡਰਾਂ ਨੂੰ ਕੰਪਨੀ ਦੇ ਮੰਚ ਨਾਲ ਜੋੜਿਆ ਗਿਆ ਹੈ। ਸਫ਼ਲ ਰਹਿਣ 'ਤੇ ਪ੍ਰੋਜੈਕਟ ਨੂੰ ਦੇਸ਼ ਦੇ ਹੋਰ ਸ਼ਹਿਰਾਂ 'ਚ ਲਾਗੂ ਕੀਤਾ ਜਾਵੇਗਾ।

ਮੰਤਰਾਲੇ ਦੇ ਅਧਿਕਾਰੀ ਨੇ ਬਿਆਨ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਸਟਰੀਟ ਵੇਂਡਰ ਆਤਮ-ਨਿਰਭਰ ਫੰਡ ਯੋਜਨਾ ਤਹਿਤ ਚੁੱਕੇ ਗਏ ਇਸ ਕਦਮ ਨਾਲ ਸਟਰੀਟ ਫੂਡ ਵੇਚਣ ਵਾਲਿਆਂ ਨੂੰ ਹਜ਼ਾਰਾਂ ਆਨਲਾਈਨ ਗਾਹਕਾਂ ਤਕ ਪਹੁੰਚ ਬਣਾਉਣ ਤੇ ਆਪਣਾ ਕਾਰੋਬਾਰ ਵਧਾਉਣ 'ਚ ਮਦਦ ਮਿਲੇਗੀ।

ਅਧਿਕਾਰੀ ਨੇ ਕਿਹਾ ਕਿ ਇਸਦੇ ਲਈ ਨਗਰ ਨਿਗਮ, ਫੂਡ ਸੇਫਟੀ ਐਂਡ ਸੇਫਟੀ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ), ਸਵਿਗੀ ਤੇ ਜੀਐੱਸਟੀ ਅਧਿਕਾਰੀਆਂ ਨੂੰ ਸ਼ਾਮਿਲ ਕਰਕੇ ਤਾਲਮੇਲ ਕਰੇਗਾ, ਤਾਂਕਿ ਇਸ ਪਹਿਲ ਲਈ ਲਾਜ਼ਮੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਮੰਤਰਾਲੇ ਦੇ ਸੰਯੁਕਤ ਸਕੱਤਰ ਸੰਜੇ ਕੁਮਾਰ ਅਤੇ ਸਵਿਗੀ ਦੇ ਮੁੱਖ ਵਿੱਤ ਅਧਿਕਾਰੀ ਰਾਹੁਲ ਬੋਹਰਾ ਨੇ ਇਕ ਵੈਬਿਨਾਰ ਦੇ ਮਾਧਿਅਮ ਨਾਲ ਇਸਦੇ ਲਈ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ। ਬਿਆਨ ਅਨੁਸਾਰ ਅਹਿਮਦਾਬਾਦ, ਚੇਨੱਈ, ਦਿੱਲੀ, ਇੰਦੌਰ ਅਤੇ ਵਾਰਾਣਸੀ ਦੇ ਨਿਗਮ ਕਮਿਸ਼ਨਰ ਵੀ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸ਼ਾਮਿਲ ਹੋਏ।

ਅਧਿਕਾਰੀ ਨੇ ਕਿਹਾ ਕਿ ਸਟਰੀਨ ਵੇਂਡਰਸ ਨੂੰ ਪੈਨ ਅਤੇ ਐੱਫਐੱਸਐੱਸਏਆਈ ਪੰਜੀਕਰਨ, ਉਦਯੋਗਿਕੀ/ਸਾਂਝੇਦਾਰ ਐਪ ਦੇ ਉਪਯੋਗ, ਮੈਨਿਊ ਡਿਜੀਟਲੀਕਰਨ ਅਤੇ ਮੁੱਲ ਨਿਰਧਾਰਨ, ਸਵੱਛਤਾ ਤੇ ਪੈਕੇਜਿੰਗ ਵਧੀਆ ਅਭਿਆਸ ਨਾਲ ਸਿਖਲਾਈ 'ਚ ਮਦਦ ਮਿਲੇਗੀ।

ਪੀਐੱਮ ਫੰਡ ਯੋਜਨਾ ਤਹਿਤ, ਸਟਰੀਨ ਵੇਂਡਰ, 10,000 ਤਕ ਦੇ ਵਰਕਿੰਗ ਕੈਪੀਟਲ ਲੋਨ ਦਾ ਲਾਭ ਲੈ ਸਕਦੇ ਹਨ, ਜਿਸ ਨੂੰ ਇਕ ਸਾਲ ਦੇ ਅੰਦਰ ਮਹੀਨਾਵਾਰ ਕਿਸ਼ਤਾਂ 'ਚ ਚੁਕਾਇਆ ਜਾ ਸਕਦਾ ਹੈ।

Posted By: Ramanjit Kaur