ਨਵੀਂ ਦਿੱਲੀ, ਟੇਕ ਡੈਸਕ : ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੁੰਦੇ ਹੀ ਈ-ਕਾਮਰਸ ਸਾਈਟ Amazon ਨੇ ਵੀ ਆਪਣੀ 'Amazon Great Indian Festival' ਸੇਲ ਸ਼ੁਰੂ ਕਰ ਦਿੱਤੀ ਹੈ ਜੋ ਕਿ ਲਗਪਗ ਅੱਧੇ ਮਹੀਨੇ ਤਕ ਚੱਲਣ ਵਾਲੀ ਹੈ। ਭਾਵ ਯੂਜ਼ਰਜ਼ ਇਸ ਸੇਲ ਦਾ ਲਾਭ ਤਿਉਹਾਰਾਂ ਦੇ ਪੂਰੇ ਮੌਸਮ 'ਚੋਂ ਉਠਾ ਸਕਦੇ ਹਨ। ਇਸ ਸੇਲ 'ਚ ਸਮਾਰਫੋਨ, ਲੈਪਟਾਪ, ਸਪੀਕਰਜ਼ ਸਣੇ ਕਈ ਪ੍ਰੋਡਕਟ ਨੂੰ ਘੱਟ ਕੀਮਤ 'ਚ ਖਰੀਦਣ ਦਾ ਮੌਕਾ ਮਿਲੇਗਾ ਪਰ ਤੁਹਾਡਾ ਬਜਟ ਘੱਟ ਹੈ ਤੇ ਬਜਟ 'ਚ ਤੁਸੀਂ ਬੈਸਟ ਡੀਲਜ਼ ਦੀ ਤਲਾਸ਼ ਕਰ ਰਹੇ ਹਨ ਤਾਂ ਇਸ 'ਚ ਤੁਹਾਡੀ ਮਦਦ ਕਰ ਸਕਦੇ ਹਨ। ਇੱਥੇ ਅਸੀਂ ਤੁਹਾਨੂੰ Amazon ਸੇਲ 'ਚ 5,000 ਰੁਪਏ ਘੱਟ ਕੀਮਤ 'ਚ ਉਪਲਬਧ ਹੋਣ ਵਾਲੀ Best Deals ਬਾਰੇ ਦੱਸਣ ਜਾ ਰਹੇ ਹਾਂ।

Mi Smart Band 5

ਜੇਕਰ ਤੁਸੀਂ ਫਿਟਨੈੱਸ ਬੈਂਡ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੋ ਸਕਦਾ ਹੈ ਕਿਉਂਕਿ Amazon Great Indian Festival ਸੇਲ 'ਚ ਹਾਲ ਹੀ 'ਚ ਲਾਂਚ ਹੋਈ Mi Smart Band 5 ਸਿਰਫ਼ 2,498 ਰੁਪਏ 'ਚ ਉਪਲਬਧ ਹੋਵੇਗੀ। ਜਦਕਿ ਇਸ ਦੀ ਓਰੀਜ਼ਨਲ ਕੀਮਤ 2,999 ਰੁਪਏ ਹੈ। ਇਨ੍ਹਾਂ ਹੀ ਨਹੀਂ ਇਸ ਫਿਟਨੈੱਸ ਬੈਂਡ ਨਾਲ ਤੁਹਾਨੂੰ 100 ਰੁਪਏ ਦਾ ਪ੍ਰਮੋਸ਼ਨਲ ਕੂਪਨ ਵੀ ਮਿਲੇਗਾ।

Amazfit Bip U


Amazfit Bip U ਨੂੰ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ ਤੇ Amazon ਸੇਲ 'ਚ ਇਹ ਸਮਾਰਟਵਾਚ 3,499 ਰੁਪਏ ਦੀ ਕੀਮਤ 'ਚ ਉਪਲਬਧ ਹੋ ਰਹੀ ਹੈ। ਇਸ ਦਾ ਐੱਮਆਰਪੀ ਪ੍ਰਾਇਸ 5,999 ਰੁਪਏ ਹੈ। ਜ਼ਿਕਰਯੋਗ ਹੈ ਕਿ ਇਸ ਸਮਾਰਟਵਾਚ ਨੂੰ ਖਰੀਦਦਾਰੀ 'ਤੇ ICICI Bank ਦਾ ਕ੍ਰੇਡਿਟ ਕਾਰਡ ਵਰਤੋਂ 'ਤੇ ਯੂਜ਼ਰਜ਼ 5 ਫੀਸਦੀ ਦਾ ਕੈਸ਼ਬੈਕ ਪ੍ਰਾਪਤ ਕਰ ਸਕਦਾ ਹੈ।

Fire TV Stick

Fire TV Stick ਵੀ ਇਕ ਬਿਹਤਰੀਨ ਡਿਵਾਈਜ਼ ਤੇ ਇਸ ਨੂੰ ਖਰੀਦਣ ਦਾ ਇਹ ਚੰਗਾ ਮੌਕਾ ਹੈ। ਇਸ ਦਾ MRP Price 4,999 ਰੁਪਏ ਹੈ ਪਰ ਕਸਟਮਰ Amazon ਸੇਲ 'ਚ ਇਸ ਨੂੰ ਸਿਰਫ਼ 2,499 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹਨ। ਇਸ ਡਿਵਾਈਜ਼ ਨਾਲ ਤੁਹਾਨੂੰ Alexa ਵਾਇਸ ਰਿਮੋਟ ਵੀ ਮਿਲੇਗਾ।

boAt Airdopes 441 TWS

ਅੱਜਕਲ੍ਹ ਨੌਜਵਾਨਾਂ 'ਚ ਵਾਇਰਲੈਸ ਈਅਰਬਡਸ ਕਾਫੀ ਹਰਮਨ ਪਿਆਰੇ ਹੋ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਅਜਿਹਾ ਡਿਵਾਈਜ਼ ਲੈਣਾ ਚਾਹੁੰਦੇ ਹੋ ਤਾਂ boAt Airdopes 441 TWS ਇਕ ਚੰਗਾ ਬਦਲ ਹੋ ਸਕਦਾ ਹੈ। ਸੇਲ 'ਚ ਇਹ ਡਿਵਾਈਜ਼ ਸਿਰਫ਼ 1,999 ਰੁਪਏ ਦੀ ਕੀਮਤ 'ਚ ਉਪਲਬਧ ਹੈ।

Posted By: Ravneet Kaur