ਬਿਜਨੈਸ ਡੈਸਕ, ਨਵੀਂ ਦਿੱਲੀ : ਹੇਰੰਬਾ ਇੰਡਸਟਰੀਜ਼ ਦਾ ਆਈਪੀਓ ਮੰਗਲਵਾਰ ਭਾਵ 23 ਫਰਵਰੀ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਆਈਪੀਓ ਨੂੰ ਲੈ ਕੇ ਨਿਵੇਸ਼ਕਾਂ ਵਿਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਸਾਲ ਆਈਆਰਐਫਸੀ, ਇੰਡੀਗੋ ਪੇਂਟਸ, ਹੋਮ ਫਸਟ ਫਾਇਨਾਂਸ ਕੰਪਨੀ, ਸਟੋਵ ਕ੍ਰਾਫਟ, ਬਰੂਕਫੀਲਡ ਇੰਡੀਆ, ਆਰਈਆਈਟੀ, ਨਿਊਰੇਕਾ ਅਤੇ ਰੇਲਟੈਲ ਕਾਰਪੋਰੇਸ਼ਨ ਆਫ ਇੰਡੀਆ ਦੇ ਆਈਪੀਓ ਲਾਂਚ ਹੋ ਚੁੱਕੇ ਹਨ। ਹੇਰੰਬਾ ਇੰਡਸਟਰੀਜ਼ ਦਾ ਆਈਪੀਓ ਇਸ ਸਾਲ ਦਾ ਅੱਠਵਾਂ ਆਈਪੀਓ ਹੈ। ਆਓ ਇਸ ਆਈਪੀਓ ਬਾਰੇ ਜਾਣਦੇ ਹਾਂ ਕੁਝ ਅਹਿਮ ਗੱਲਾਂ

ਹੇਰੰਬਾ ਇੰਡਸਟਰੀਜ਼ ਦੇ ਆਈਪੀਓ ਨੂੰ 25 ਫਰਵਰੀ ਤਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਆਈਪੀਓ ਵਿਚ ਕੰਪਨੀ ਨੇ 626 ਤੋਂ 627 ਰੁਪਏ ਦਾ ਪ੍ਰਾਈਜ਼ ਬੈਂਡ ਤੈਅ ਕੀਤਾ ਹੈ। ਇਸ ਇਸ਼ੂ ਵਿਚ ਇਕ ਲਾਟ 23 ਸ਼ੇਅਰਾਂ ਦਾ ਹੈ ਭਾਵ ਆਈਪੀਓ ਵਿਚ ਘੱਟੋ ਘੱਟ 23 ਸ਼ੇਅਰਾਂ ਲਈ ਬੋਲੀ ਲਾਉਣੀ ਹੋਵੇਗੀ। ਇਸ ਤਰ੍ਹਾਂ ਲੋਅਰ ਪ੍ਰਾਈਜ਼ ਬੈਂਡ ’ਤੇ ਇਕ ਲਾਟ ਦੀ ਕੀਮਤ 14398 ਰੁਪਏ ਹੈ। ਇਸ ਇਸ਼ੂ ਵਿਚ ਰਿਟੇਲ ਨਿਵੇਸ਼ਕ ਵੱਧੋ ਵੱਧ 13 ਲਾਟ ਲਈ ਬੋਲੀ ਲਾ ਸਕਦੇ ਹਨ।

ਇਸ ਆਈਪੀਓ ਵਿਚ ਕੰਪਨੀ 60 ਕਰੋਡ਼ ਰੁਪਏ ਦਾ ਫਰੈਸ਼ ਇਸ਼ੂ ਜਾਰੀ ਕਰੇਗੀ। ਇਸ ਤੋਂ ਇਲਾਵਾ ਪ੍ਰਮੋਟਰ 90.15 ਲੱਖ ਸ਼ੇਅਰ ਆਫਰ ਫਾਰ ਸੇਲ ਤਹਿਤ ਵੇਚਣਗੇ। ਇਸ ਇਸ਼ੂ ਵਿਚ ਕੰਪਨੀ ਦੇ ਪ੍ਰਮੋਟਰ ਸਦਾਸ਼ਿਵ ਦੇ ਸ਼ੈਟੀ 58,50,000 ਸ਼ੇਅਰ ਅਤੇ ਰਘੂਰਾਮ ਦੇ ਸ਼ੈਟ 22,72, 038 ਸ਼ੇਅਰ ਵੇਚਣਗੇ। ਇਸ ਤੋਂ ਇਲਾਵਾ ਸੈਮਸ ਇੰਡਸਟਰੀਜ਼ 8,12,962 ਸ਼ੇਅਰ, ਬਾਬੂ ਦੇ ਸ਼ੈਟੀ 40000 ਸ਼ੇਅਰ ਅਤੇ ਵਿਟਲ ਦੇ ਭੰਡਾਰੀ 40000 ਸ਼ੇਅਰ ਵੇਚਣਗੇ।

ਕੰਪਨੀ ਦਾ ਉਦੇਸ਼ ਇਸ ਆਈਪੀਓ ਜ਼ਰੀਏ 624.34 ਤੋਂ 625.24 ਕਰੋਡ਼ ਰੁਪਏ ਇਕੱਠੇ ਕਰਨਾ ਹੈ। ਕੰਪਨੀ ਇਸ ਇਸ਼ੂ ਤੋਂ ਇਕੱਠੀ ਕੀਤੀ ਰਕਮ ਦੀ ਵਰਤੋਂ ਆਪਣੀ ਵਰਕਿੰਗ ਕੈਪੀਟਲ ਨੂੰ ਪੂਰਾ ਕਰਨ ਵਿਚ ਕਰੇਗੀ।

ਕੰਪਨੀ ਦੇ ਸ਼ੇਅਰ ਪੰਜ ਮਾਰਚ 2021 ਨੂੰ ਬੀਐਸਈ ਅਤੇ ਐਨਐਸਈ ’ਤੇ ਸੂਚੀਬੱਧ ਹੋ ਸਕਦਾ ਹੈ। ਐਮ ਕੇ ਗਲੋਬਲ ਫਾਈਨੈਂਸ਼ੀਅਲ ਸਰਵਿਸਜ਼ ਅਤੇ ਬਾਟਲੀਵਾਲਾ ਐਂਡ ਕਰਨੀ ਸਕਿਓਰਿਟੀਜ਼ ਇੰਡੀਆ ਇਸ ਆਈਪੀਓ ਦੇ ਬੁੱਕ ਰਨਿੰਗ ਲੀਡ ਮੈਨੇਜਰ ਹਨ। ਐਂਕਰ ਨਿਵੇਸ਼ਕਾਂ ਲਈ ਇਹ ਇਸ਼ੂ 22 ਫਰਵਰੀ ਨੂੰ ਖੱੁਲ੍ਹਾ ਸੀ।

ਹੇਰੰਬਾ ਇੰਡਸਟਰੀਜ਼ ਗੁਜਰਾਤ ਬੇਸਡ ਇਕ ਐਗਰੋ ਕੈਮੀਕਲ ਕੰਪਨੀ ਹੈ। ਇਹ ਕੀਟਨਾਸ਼ਕ, ਫੰਗੀਨਾਸ਼ਕ ਅਤੇ ਖਰਪਤਵਾਰਨਾਸ਼ਕ ਬਣਾਉਂਦੀ ਹੈ। ਇਹ ਕੰਪਨੀ ਸਿੰਥੈਟਿਕ ਪਾਇਰੈਥਾਇਡ ਦੀ ਪ੍ਰਮੁੱਖ ਘਰੇਲੂ ਉਤਪਾਦਕ ਕੰਪਨੀ ਹੈ। ਕੰਪਨੀ ਕਈ ਦੇਸ਼ਾਂ ਵਿਚ ਆਪਣੇ ਉਤਪਾਦ ਨਿਰਯਾਤ ਕਰਦੀ ਹੈ। ਕੰਪਨੀ ਕੋਲ 21 ਸਟੋਰ ਹਨ। ਕੰਪਨੀ ਦੇ ਡਿਸਟਰੀਬਿਊਸ਼ਨ ਨੈਟਵਰਕ ਵਿਚ ਦੇਸ਼ ਭਰ ਦੇ 16 ਸੂਬਿਆਂ ਅਤੇ ਇਕ ਕੇਂਦਰੀ ਸਾਸ਼ਿਤ ਪ੍ਰਦੇਸ਼ ਤੋਂ 9400 ਤੋਂ ਜ਼ਿਆਦਾ ਡੀਲਰ ਜੁਡ਼ੇ ਹਨ।

Posted By: Tejinder Thind