ਜੇਐੱਨਐੱਨ, ਨਵੀਂ ਦਿੱਲੀ : ਮਹਾਮਾਰੀ ਦੇ ਇਸ ਦੌਰ 'ਚ ਹੈਲਥ ਇੰਸ਼ੋਰੈਂਸ ਦੀ ਅਹਿਮੀਅਤ ਕਾਫੀ ਵਧ ਗਈ ਹੈ। ਆਧੁਨਿਕ ਸਮੇਂ 'ਚ ਸਿਹਤ ਸੇਵਾਵਾਂ ਕਾਫੀ ਖਰਚੀਲੀਆਂ ਹੋ ਗਈਆਂ ਹਨ ਤੇ ਹੈਲਥ ਇੰਸ਼ੋਰੈਂਸ ਨਾ ਹੋਣ 'ਤੇ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਹੈਲਥ ਇੰਸ਼ੋਰੈਂਸ ਨਾ ਹੋਣ 'ਤੇ ਕੋਈ ਵੀ ਗੰਭੀਰ ਬਿਮਾਰ ਵਿਅਕਤੀ 'ਤੇ ਵੱਡਾ ਆਰਥਿਕ ਬੋਝ ਪਾ ਸਕਦੀ ਹੈ। ਕਦੀ-ਕਦਾਈਂ ਇਸ ਤੋਂ ਉਭਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਸਾਡੇ ਸਾਰਿਆਂ ਕੋਲ ਹੈਲਥ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ। ਪਹਿਲੀ ਵਾਰ ਹੈਲਥ ਇੰਸ਼ੋਰੈਂਸ ਖਰੀਦਣ ਵਾਲੇ ਲੋਕ ਇਸ ਨਾਲ ਜੁੜੇ ਵੱਖ-ਵੱਖ ਸ਼ਬਦੋਂ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹੁੰਦੇ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਅਸੀਂ ਅੱਜ ਤੁਹਾਨੂੰ ਹੈਲਥ ਇੰਸ਼ੋਰੈਂਸ ਨਾਲ ਜੁੜੇ ਕੁਝ ਅਹਿਮ ਸ਼ਬਦਾਂ ਬਾਰੇ ਜਾਣੂ ਕਰਵਾਵਾਂਗੇ।

ਕੋ-ਪੇਮੈਂਟ (Co-Payment)

ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਪਾਲਿਸੀ ਲੈਣ ਜਾ ਰਹੇ ਹੋ ਤਾਂ ਇਸ ਪਹਿਲੂ ਨੂੰ ਆਪਣੇ ਧਿਆਨ ਵਿਚ ਰੱਖਣਾ ਚਾਹੀਦੈ। ਕੋ-ਪੇਮੈਂਟ ਜਾਂ ਕੋ-ਪੇ ਦਾ ਮਤਲਬ ਹੁੰਦਾ ਹੈ ਕਿ ਪਾਲਿਸੀਹੋਲਡਰ ਨੂੰ ਕਲੇਮ ਲਈ ਹਿੱਸੇ ਦਾ ਭੁਗਤਾਨਕ ਰਨਾ ਹੁੰਦਾ ਹੈ। ਕੋ-ਪੇ ਆਮਤੌਰ 'ਤੇ ਸਮ ਐਸ਼ਿਓਰਡ ਦੇ 10 ਫ਼ੀਸਦ ਦੇ ਬਰਾਬਰ ਹੁੰਦਾ ਹੈ , ਪਰ ਵੱਖ-ਵੱਖ ਕੰਪਨੀਆਂ ਲਈ ਇਹ ਵੱਖ-ਵੱਖ ਹੁੰਦਾ ਹੈ। ਮੰਨ ਲਓ ਕਿ ਕਿਸੇ ਦੇ ਇਲਾਜ ਲਈ ਤੁਸੀਂ ਦੋ ਲੱਖ ਰੁਪਏ ਦਾ ਕਲੇਮ ਕੀਤਾ ਹੈ, ਤਾਂ 10 ਫ਼ੀਸਦ ਦੇ ਕੋ-ਪੇ ਲਈ ਤੁਹਾਨੂੰ 20,000 ਦਾ ਭੁਗਤਾਨ ਆਪਣੀ ਜੇਬ 'ਚੋਂ ਕਰਨਾ ਪਵੇਗਾ।

ਵੇਟਿੰਗ ਪੀਰੀਅਡ (Waiting Period)

ਕਿਸੇ ਹੈਲਥ ਇੰਸ਼ੋਰੈਂਸ ਪਾਲਿਸੀ ਨੂੰ ਖਰੀਦਣ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਬਿਮਾਰੀ ਲਈ ਤੁਹਾਨੂੰ ਪਹਿਲੇ ਦਿਨ ਤੋਂ ਕਵਰੇਜ ਮਿਲਣ ਲੱਗੇ। ਅਜਿਹੇ ਵਿਚ ਤੁਹਾਨੂੰ ਕਲੇਮ ਕਰਨ ਲਈ ਇਕ ਖਾਸ ਮਿਆਦ ਲਈ ਵੇਟਿੰਗ ਪੀਰੀਅਡ ਸਰਵ ਕਰਨਾ ਹੁੰਦਾ ਹੈ। ਵੱਖ-ਵੱਖ ਪਾਲਿਸੀ ਤੇ ਬਿਮਾਰੀਆਂ ਦਾ ਵੱਖ-ਵਖ ਵੇਟਿੰਗ ਪੀਰੀਅਡ ਹੋ ਸਕਦਾ ਹੈ। ਉਦਾਹਰਨ ਲਈ ਤੁਸੀਂ ਅੱਜ ਕੋਈ ਹੈਲਥ ਪਾਲਿਸੀ ਖਰੀਦੀ ਤਾਂ ਹੋ ਸਕਦੀ ਹੈ ਕਿ ਤੁਹਾਨੂੰ ਪਹਿਲ ਦਿਨ ਤੋਂ ਕੋਵਿਡ-19 ਦਾ ਕਵਰ ਨਾ ਮਿਲੇ ਪਰ ਤੁਹਾਨੂੰ ਐਕਸੀਡੈਂਟ ਲਈ ਇਹ ਕਵਰ ਪਹਿਲੇ ਦਿਨ ਤੋਂ ਮਿਲ ਸਕਦਾ ਹੈ। ਇਸੇ ਨੂੰ ਹੀ ਵੇਟਿੰਗ ਪੀਰੀਅਡ ਕਹਿੰਦੇ ਹਨ।

ਪ੍ਰੀ-ਐਗਜ਼ੀਸਟਿੰਗ ਡਿਜ਼ੀਜ਼ (Pre-Existing Dieseases)

ਆਮ ਤੌਰ 'ਤੇ ਜੇਕਰ ਤੁਸੀਂ ਕੋਈ ਪਾਲਿਸੀ ਮਾਰਚ, 2021 'ਚ ਖਰੀਦਦੇ ਹੋ ਤਾਂ 2019 ਦੇ ਮਾਰਚ ਮਹੀਨੇ ਤੋਂ ਹੁਣ ਤਕ ਤੁਹਾਨੂੰ ਹੋਈ ਕਿਸੇ ਵੀ ਬਿਮਾਰੀ, ਜਖ਼ਮ ਨੂੰ 'ਪ੍ਰੀ-ਐਗਜ਼ੀਸਟਿੰਗ ਡਿਜ਼ੀਜ਼' ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਇੰਸ਼ੋਰੈਂਸ ਕੰਪਨੀ ਦੇ ਪ੍ਰੀ-ਐਗਜ਼ੀਸਟਿੰਗ ਡਿਜ਼ੀਜ਼ ਨੂੰ ਕਵਰ ਨਹੀਂ ਕਰਦੀ ਹੈ, ਪਰ ਅਮੂਮਨ ਇਸ ਦੇ ਲਈ ਇਕ ਵੇਟਿੰਗ ਪੀਰੀਅਡ ਰੱਖਦੀ ਹੈ। ਵੱਖ-ਵੱਖ ਬਿਮਾਰੀਆਂ ਲਈ ਇਹ ਵੇਟਿੰਗ ਪੀਰੀਅਡ ਵੱਖ-ਵੱਖ ਹੁੰਦਾ ਹੈ। ਜੇਕਰ ਤੁਸੀਂ ਪਹਿਲੇ ਦਿਨ ਤੋਂ ਆਪਣੀ ਪ੍ਰੀ-ਐਗਜ਼ਿਸਟਿੰਗ ਡਿਜ਼ੀਜ਼ ਨੂੰ ਕਵਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਮ ਨਾਲੋਂ ਜ਼ਿਆਦਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ, ਡਾਇਬਟੀਜ਼ ਤੇ ਵਰਗੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਇਕ ਵੇਟਿੰਗ ਪੀਰੀਅਡ ਤੋਂ ਬਾਅਦ ਕੰਪਨੀਆਂ ਕਵਰ ਕਰਦੀਆਂ ਹਨ। ਹਾਲਾਂਕਿ ਐੱਚਆਈਵੀ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਹਮੇਸ਼ਾ ਲਈ ਇਸ ਲਿਸਟ ਤੋਂ ਬਾਹਰ ਕੀਤਾ ਜਾ ਸਕਦਾ ਹੈ। ਪਾਲਿਸੀ ਖਰੀਦਦੇ ਸਮੇਂ ਤੁਹਾਨੂੰ ਆਪਣੀ ਪਹਿਲਾਂ ਦੀ ਮੈਡੀਕਲ ਸਥਿਤੀ ਬਾਰੇ ਵੀ ਕੋਈ ਚੀਜ਼ ਲੁਕਾਉਣੀ ਨਹੀਂ ਚਾਹੀਦੀ ਕਿਉਂਕਿ ਇਸ ਨਾਲ ਕਲੇਮ ਰਿਜੈਕਟ ਹੋਣ ਦਾ ਖਦਸ਼ਾ ਰਹਿੰਦਾ ਹੈ।

ਰਾਈਡਰ (Rider)

ਤੁਹਾਡੇ ਬੇਸਿਕ ਇੰਸ਼ੋਰੈਂਸ ਪਲਾਨ ਤਹਿਤ ਮਿਲ ਰਹੀਆਂ ਸਹੂਲਤਾਂ ਨੂੰ ਵਧਾਉਣ ਲਈ ਤੁਸੀਂ ਕੋਈ ਰਾਈਡਰ ਚੁਣ ਸਕਦੇ ਹੋ। ਮੈਟਰਨਿਟੀ ਨਾਲ ਜੁੜਿਆ ਰਾਈਡਰ ਇਸ ਦੀ ਆਮ ਉਦਾਹਰਨ ਹੈ।

ਗ੍ਰੇਸ ਪੀਰੀਅਡ (Grace Period)

ਜੇਕਰ ਤੁਹਾਡੀ ਕੋਈ ਹੈਲਥ ਪਾਲਿਸੀ 31 ਦਸੰਬਰ ਨੂੰ ਐਕਸਪਾਇਰ ਹੋ ਰਹੀ ਹੈ ਤੇ ਤੁਸੀਂ ਉਸ ਪਾਲਿਸੀ ਨੂੰ ਸਮੇਂ ਸਿਰ ਰੀਨਿਊ ਨਹੀਂ ਕਰਵਾ ਪਾਉਂਦੇ ਹੋ ਤਾਂ ਤੁਹਾਨੂੰ ਇਕ ਗ੍ਰੇਸ ਪੀਰੀਅਡ ਮਿਲਦਾ ਹੈ। ਇਸ ਮਿਆਦ ਦੌਰਾਨ ਭੁਗਤਾਨ ਕਰਨ 'ਤੇ ਤੁਹਾਨੂੰ ਪਾਲਿਸੀ 'ਚ ਪਹਿਲਾਂ ਤੋਂ ਚੱਲ ਰਹੇ ਲਾਭ ਮਿਲਦੇ ਰਹਿੰਦੇ ਹਨ। ਇਨ੍ਹਾਂ ਵਿਚ ਵੇਟਿੰਗ ਪੀਰੀਅਡ ਤੇ ਪ੍ਰੀ-ਐਗਜ਼ਿਸਟਿੰਗ ਡਿਜ਼ੀਜ਼ ਨਾਲ ਜੁੜੇ ਲਾਭ ਸ਼ਾਮਲ ਹੁੰਦੇ ਹਨ। ਹਾਲਾਂਕਿ, ਭੁਗਤਾਨ ਦੇ ਪਲਾਨ ਮੁਤਾਬਿਕ ਗ੍ਰੇਸ ਪੀਰੀਅਡ ਵੀ ਅਲੱਗ-ਅਲੱਗ ਹੁੰਦਾ ਹੈ। ਸਾਲਾਨਾ ਭੁਗਤਾਨ ਲਈ ਇਹ ਆਮ ਤੌਰ 'ਤੇ ਇਕ ਮਹੀਨਾ ਹੁੰਦਾ ਹੈ। ਉੱਥੇ ਹੀ ਮਾਸਿਕ ਭੁਗਤਾਨ ਲਈ ਇਹ 15 ਦਿਨ ਦਾ ਹੁੰਦਾ ਹੈ। ਹਾਲਾਂਕਿ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਸ ਮਿਆਦ ਦਾ ਪ੍ਰੀਮੀਅਮ ਭੁਗਤਾਨ ਨਹੀਂ ਹੋਇਆ ਹੁੰਦਾ, ਉਸ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਮਿਲਦਾ।

Posted By: Seema Anand