ਨਵੀਂ ਦਿੱਲੀ, ਬਿਜਨ਼ੈੱਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ 'ਚ ਹੈਲਥ ਇੰਸ਼ੋਰੈਂਸ ਦਾ ਮਹੱਤਵ ਕਾਫੀ ਵਧ ਗਿਆ ਹੈ। ਬਿਮਾਰੀਆਂ ਕਾਰਨ ਹੋਣ ਵਾਲੇ ਖਰਚਿਆਂ ਨੂੰ ਸਹੀ ਠੰਗ ਨਾਲ ਮੈਨੇਜ ਕਰਨ 'ਚ ਇਕ ਚੰਗੀ ਹੈਲਥ ਇੰਸ਼ੋਰੈਂਸ ਸਾਡੀ ਕਾਫੀ ਮਦਦ ਕਰਦੀ ਹੈ। ਬੀਮਾ ਕਵਰੇਜ ਨਾ ਹੋਣ ਕਾਰਨ ਕਈ ਪਰਿਵਾਰਾਂ ਨੂੰ ਬਿਮਾਰੀ ਤੋਂ ਇਲਾਜ 'ਚ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਕਿਸੇ ਹੈਲਥ ਇੰਸ਼ੋਰੈਂਸ ਪਾਲਿਸੀ ਦੀ ਪੂਰੀ ਤੇ ਸਹੀ ਜਾਣਕਾਰੀ ਹਾਸਲ ਕਰ ਕੇ ਤੁਸੀਂ ਉਸ ਦਾ ਸਭ ਤੋਂ ਵੱਧ ਤੇ ਬਿਹਤਰ ਲਾਭ ਲੈ ਸਕਦੇ ਹੋ। ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਬਿਮਾਰੀ ਦੇ ਸਮੇਂ ਆਪਣੇ ਹੈਲਥ ਇੰਸ਼ੋਰੈਂਸ ਨੂੰ ਕਲੇਮ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਹੈਲਥ ਇੰਸ਼ੋਰੈਂਸ ਨੂੰ ਕਲੇਮ ਕਰਨ ਦੀ ਪ੍ਰਕਿਰਿਆ ਜਾਂ ਤਾਂ ਕੈਸ਼ਲੈੱਸ ਲੈਣ-ਦੇਣ ਜ਼ਰੀਏ ਕੀਤੀ ਜਾਂਦੀ ਹੈ ਜਾਂ ਫਿਰ ਇਸ ਨੂੰ ਮੈਡੀਕਲ ਕਲੇਮ ਭਰਪਾਈ ਯਾਨੀ ਰਿਇੰਬਰਸਮੈਂਟ ਜ਼ਰੀਏ ਵੀ ਕਲੇਮ ਕੀਤਾ ਜਾ ਸਕਦਾ ਹੈ। ਰਿੰਬਰਸਮੈਂਟ ਦੀ ਪ੍ਰਕਿਰਿਆ 'ਚ ਪਾਲਿਸੀ ਧਾਰਕ ਇਲਾਜ 'ਤੇ ਹੋਣ ਵਾਲਾ ਖਰਚ ਖ਼ੁਦ ਕਰਦਾ ਹੈ ਤੇ ਬਾਅਦ 'ਚ ਉਸ ਨੂੰ ਭਰਪਾਈ ਲਈ ਕਲੇਮ ਕੀਤਾ ਜਾਂਦਾ ਹੈ। ਕੈਸ਼ਲੈੱਸ ਕਲੇਮ ਦੇ ਮੁਕਾਬਲੇ ਮੈਡੀਕਲ ਕਲੇਮ ਭਰਪਾਈ ਦੀ ਪ੍ਰਕਿਰਿਆ 'ਚ ਥੋੜ੍ਹਾ ਸਮਾਂ ਲਗਦਾ ਹੈ।

ਆਪਟਿਮਾ ਮਨੀ ਮੈਨੇਜਰ ਦੇ CEO ਤੇ ਫਾਊਂਡਰ ਤੇ ਸੀਈਓ ਪੰਕਜ ਮਠਪਾਲ ਅਨੁਸਾਰ ਰਿਇੰਬਰਸਮੈਂਟ ਕਲੇਮ ਕਰਨ ਲਈ ਡਾਕਟਰ ਦੀ ਪਰਚੀ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਹੌਸਪਿਟਲ ਦਾ ਐਡਮਿਟ ਤੇ ਡਿਸਚਾਰਜ ਕਾਰਡ ਹੋਣਾ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਲਾਜ ਵੇਲੇ ਡਾਕਟਰਾਂ ਦੀ ਰਿਪੋਰਟ, ਦਵਾਈਆਂ ਦਾ ਬਿੱਲ ਤੇ ਜਾਂਚ ਵਿਚ ਲੱਗੇ ਖਰਚਿਆਂ ਦਾ ਬਿੱਲ ਹੋਣਾ ਵੀ ਜ਼ਰੂਰੀ ਹੈ।

ਜੇਕਰ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਕਲੇਮ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੁਝ ਪ੍ਰਕਿਰਿਆਵਾਂ 'ਚੋਂ ਹੋ ਕੇ ਗੁਜ਼ਰਨਾ ਪਵੇਗਾ। ਜੇਕਰ ਤੁਸੀਂ ਹਸਪਤਾਲ 'ਚ ਦਾਖ਼ਲ ਹੁੰਦੇ ਹੋ ਜਾਂ ਫਿਰ ਤੁਹਾਡਾ ਇਲਾਜ ਸ਼ੁਰੂ ਹੋ ਚੁੱਕਾ ਹੈ ਤਾਂ, ਤੁਹਾਨੂੰ ਜਲਦ ਤੋਂ ਜਲਦ ਆਪਣੀ ਬੀਮਾ ਕੰਪਨੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। ਐਮਰਜੈਂਸੀ 'ਚ ਤੁਸੀਂ ਹਸਪਤਾਲ 'ਚ ਦਾਖ਼ਲ ਹੋਣ ਤੋਂ ਬਾਅਦ ਵੀ ਆਪਣੀ ਬੀਮਾ ਕੰਪਨੀ ਨੂੰ ਸੂਚਿਤ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਭਰਪਾਈ ਦਾ ਦਾਅਵਾ ਕਰਨ ਲਈ ਹੌਸਪਿਟਲ ਤੋਂ ਮਿਲੀ ਓਰੀਜਨਲ ਡਿਸਚਾਰਜ ਕਾਪੀ, ਠੀਕ ਢੰਗ ਨਾਲ ਭਰਿਆ ਗਿਆ ਕਲੇਮ ਫਾਰਮ, ਐਕਸ-ਰੇਅ ਰਿਪੋਰਟ, ਬਲੱਡ ਰਿਪੋਰਟ ਵਰਗੇ ਦਸਤਾਵੇਜ਼, ਦਵਾਈਆਂ ਦਾ ਬਿੱਲ, KYC ਦਸਤਾਵੇਜ਼ਾਂ ਦੀ ਕਾਪੀ ਤੇ NEFT ਲਈ ਬੈਂਕ ਦੀ ਡਿਟੇਲ ਵਰਗੀ ਕੁਝ ਜਾਣਕਾਰੀ ਜਾਣਕਾਰੀ ਮੁਹੱਈਆ ਕਰਵਾਉਣੀ ਹੁੰਦੀ ਹੈ।

Posted By: Seema Anand