ਜੇਐੱਨਐੱਨ, ਨਵੀਂ ਦਿੱਲੀ : ਬੱਚਿਆਂ ਨੂੰ ਸ਼ੁਰੂ ਤੋਂ ਹੀ ਬੱਚਤ ਕਰਨ ਦੀ ਆਦਤ ਪਾਓ। ਜ਼ਰੂਰੀ ਘਰੇਲੂ ਖਰਚਿਆਂ ਜਿਵੇਂ ਸਕੂਲ ਦੀ ਫੀਸ, ਟਿਊਸ਼ਨ ਫੀਸ, ਕਿਰਾਇਆ, ਕਰਜ਼ ਦੀ ਈਐੱਮਆਈ ਆਦਿ ਬਾਰੇ ਦੱਸੋ। ਹਾਲਾਂਕਿ, ਉਹ ਪੈਸੇ ਦੇ ਮੁੱਲ ਨੂੰ ਵਧ ਤੋਂ ਵਧ ਸਮਝਦੇ ਹੋਏ ਵੱਡਾ ਹੋਣ ਦੇ ਨਾਲ ਆਪਣੇ ਸ਼ੌਂਕ ਵੱਲ ਧਿਆਨ ਦਿੰਦੇ ਹਨ। ਅਜਿਹੇ ਵਿਚ ਤੁਹਾਨੂੰ ਆਪਣੇ ਬੱਚਿਆਂ ਨੂੰ ਬੱਚਤ ਦੀ ਆਦਤ ਪਾਉਣੀ ਚਾਹੀਦੀ ਹੈ। ਤੁਸੀਂ ਬੈਂਕ ਖਾਤਾ ਖੋਲ੍ਹ ਕੇ ਉਨ੍ਹਾਂ ਨੂੰ ਬੱਚਤ ਦੀ ਸਿੱਖਿਆ ਦੇ ਸਕਦੇ ਹੋ। ਦਸ ਸਾਲ ਦਾ ਹੋਣ 'ਤੇ ਬੱਚਾ ਖ਼ੁਦ ਆਪਣਾ ਖਾਤਾ ਸੰਚਾਲਿਤ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਲਈ ਬੱਚਤ ਖਾਤਾ ਖੋਲ੍ਹਣ ਬਾਰੇ ਸੋਚ ਰਹੇ ਹੋ ਤਾਂ ਐੱਚਡੀਐੱਫਸੀ ਬੈਂਕ ਕਿਡਜ਼ ਐਡਵਾਟੇਂਜ ਅਕਾਊਂਟ, ਐੱਸਬੀਆਈ 'ਪਹਿਲਾ ਕਦਮ ਤੇ ਪਹਿਲੀ ਉਡਾਨ', ਆਈਸੀਆਈਸੀਆਈ ਬੈਂਕ 'ਯੰਗ ਸਟਾਰਜ਼ ਸੇਵਿੰਗਜ਼ ਅਕਾਊਂਟ ਆਦਿ 'ਤੇ ਵਿਚਾਰ ਕਰ ਸਕਦੇ ਹਨ।

HDFC ਬੈਂਕ ਕਿਡਜ਼ ਐਡਵਾਂਟੇਜ ਅਕਾਊਂਟ

ਇਸ ਖਾਤੇ 'ਚ ਮੁਫ਼ਤ ਸਿੱਖਿਆ ਬੀਮਾ ਕਵਰ ਤੇ ਕੌਮਾਂਤਰੀ ਡੈਬਿਟ ਕਾਰਡ ਵਰਗੇ ਲਾਭ ਮਿਲਦੇ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਖਾਤੇ 'ਚ ਨੈੱਟਬੈਂਕਿੰਗ ਐਕਸੈੱਸ ਦੇ ਨਾਲ ਖਾਤੇ ਦਾ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ਲਈ ਵਾਹਨ ਦੁਰਘਟਨਾ ਹੋਣ 'ਤੇ ਮਾਤਾ-ਪਿਤਾ ਜਾਂ ਮਾਪਿਆਂ ਦੀ ਮੌਤ ਹੋਣ ਦੀ ਸੂਰਤ 'ਚ 1 ਲੱਖ ਰੁਪਏ ਤਕ ਮੁਫ਼ਤ ਸਿੱਖਿਆ ਬੀਮਾ ਕਵਰ ਦਿੱਤਾ ਜਾਂਦਾ ਹੈ। ਏਟੀਐੱਮ ਤੋਂ 2500 ਰੁਪਏ ਕੱਢੇ ਜਾ ਸਕਦੇ ਹਨ, ਰੋਜ਼ਾਨਾ 10,000 ਰੁਪਏ ਖਰਚ ਕਰ ਸਕਦੇ ਹਨ।

ICICI ਬੈਂਕ

1 ਦਿਨ ਤੋਂ ਲੈ ਕੇ 18 ਸਾਲ ਤਕ ਦੀ ਉਮਰ ਵਾਲੇ ਬੱਚੇ ਖਾਤਾ ਖੁੱਲ੍ਹਵਾ ਸਕਦੇ ਹਨ। ਨਾਬਾਲਗ ਵੱਲੋਂ ਮਾਪੇ ਖਾਤਾ ਖੋਲ੍ਹ ਕੇ ਸੰਚਾਲਿਤ ਕਰ ਸਕਦੇ ਹਨ। ਕਦੀ ਵੀ ਇੰਟਰਨੈੱਟ ਬੈਂਕਿੰਗ, ਆਟੋਮੋਬਾਈਲ ਐਪ ਤੇ ਏਟੀਐੱਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੁਫ਼ਤ 'ਚ ਪਾਸਬੁੱਕ ਸਹੂਲਤ, ਮੁਫ਼ਤ ਈ-ਮੇਲ ਸਟੇਟਮੈਂਟ ਤੇ ਮੁਫ਼ਤ ਭੁਗਤਾਨ ਯੋਗ ਚੈੱਕ ਬੁੱਕ ਵੀ ਮਿਲਦੀ ਹੈ।

SBI 'ਪਹਿਲਾ ਕਦਮ ਤੇ ਪਹਿਲੀ ਉਡਾਨ'

ਕੋਈ ਵੀ ਬੱਚਾ ਮਾਤਾ-ਪਿਤਾ ਨਾਲ ਜੁਆਇੰਟ ਖਾਤਾ ਖੋਲ੍ਹ ਸਕਦਾ ਹੈ। ਇਸ ਖਾਤੇ 'ਚ ਰੋਜ਼ਾਨਾ 5,000 ਰੁਪਏ ਤਕ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿੱਲ ਭੁਗਤਾਨ, ਐੱਫਡੀ ਕਰਵਾਉਣੀ, ਆਰਡੀ, ਰਾਸ਼ਟਰੀ ਇਲੈਕਟ੍ਰੌਨਿਕ ਫੰਡ ਟਰਾਂਸਫਰ (NEFT) ਵੀ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਇਸ ਖਾਤੇ 'ਚ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਇਸ ਤੋਂ ਇਲਾਵਾ 10 ਚੈੱਕ ਕਾਪੀ ਚੈੱਕ ਬੁੱਕ ਨਾਲ ਨਾਬਾਲਗ ਦੇ ਨਾਂ 'ਤੇ ਜਾਰੀ ਕੀਤੀ ਜਾਂਦੀ ਹੈ।

Posted By: Seema Anand