ਨਵੀਂ ਦਿੱਲੀ, ਬਿਜ਼ਨਸ ਡੈਸਕ : ਐੱਚਡੀਐੱਫਸੀ ਨੇ ਵੀਰਵਾਰ ਨੂੰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਮਾਹੀ ਦਾ ਆਪਣਾ ਪਰਿਣਾਮ ਜਾਰੀ ਕੀਤਾ ਹੈ। ਇਸਦੇ ਅਨੁਸਾਰ, 30 ਜੂਨ, 2020 ਨੂੰ ਪੂਰੀ ਹੋਈ ਤਿਮਾਹੀ 'ਚ ਐੱਚਡੀਐੱਫਸੀ ਦੇ ਸ਼ੁੱਧ ਲਾਭ 'ਚ 5 ਫ਼ੀਸਦ ਦੀ ਗਿਰਾਵਟ ਆਈ ਹੈ। ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 3,052 ਕਰੋੜ ਰੁਪਏ ਰਿਹਾ ਹੈ। ਇੱਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 3,203 ਕਰੋੜ ਰੁਪਏ ਰਿਹਾ ਸੀ। ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਵਿਆਜ ਮਾਰਜਨ 3.1 ਫ਼ੀਸਦ ਰਿਹਾ। ਇਕ ਸਾਲ ਪਹਿਲਾਂ ਦੀ ਬਰਾਬਰ ਮਿਆਦ 'ਚ ਇਹ 3.3 ਫ਼ੀਸਦ ਰਿਹਾ ਸੀ।

ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦੀ ਕੁੱਲ ਵਿਆਜ ਆਮਦਨੀ 3,392 ਕਰੋੜ ਰੁਪਏ 'ਤੇ ਰਹੀ। ਇਹ ਇਕ ਸਾਲ ਪਹਿਲਾਂ ਦੀ ਬਰਾਬਰ ਮਿਆਦ 'ਚ 3,079 ਕਰੋੜ ਰੁਪਏ ਰਹੀ ਸੀ। ਇਸ ਤਰ੍ਹਾਂ ਇਸ 'ਚ 10 ਫ਼ੀਸਦੀ ਦੀ ਗ੍ਰੋਥ ਹੋਈ ਹੈ। ਬੰਬੇ ਸਟਾਕ ਐਕਸਚੇਂਜ 'ਤੇ ਵੀਰਵਾਰ ਨੂੰ 2 ਵਜ ਕੇ 44 ਮਿੰਟ 'ਤੇ ਐੱਚਡੀਐੱਫਸੀ ਦਾ ਸ਼ੇਅਰ 2.72 ਫ਼ੀਸਦ ਜਾਂ 51.20 ਰੁਪਏ ਦੀ ਗਿਰਾਵਟ ਦੇ ਨਾਲ 1829 ਰੁਪਏ 'ਤੇ ਟ੍ਰੇਂਡ ਕਰ ਰਿਹਾ ਸੀ।

Posted By: Ramanjit Kaur