ਜੇਐੱਨਐੱਨ, ਨਵੀਂ ਦਿੱਲੀ : ਨਿੱਜੀ ਖੇਤਰ ਦੇ HDFC ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸੀਨੀਅਰ ਨਾਗਰਿਕਾਂ ਦੀ ਲੰਬੀ ਮਿਆਦ ਦੀ ਜਮ੍ਹਾਂ ਰਕਮ 'ਤੇ ਵਿਆਜ 0.25 ਫ਼ੀਸਦੀ ਜ਼ਿਆਦਾ ਦੇਵੇਗਾ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਹ ਸੀਨੀਅਰ ਨਾਗਰਿਕਾਂ ਨੂੰ ਪੰਜ ਸਾਲ ਤੋਂ ਜ਼ਿਆਦਾ ਤੇ 10 ਸਾਲ ਤੋਂ ਘੱਟ ਮਿਆਦ ਦੀਆਂ ਜਮ੍ਹਾਂ 'ਤੇ ਆਮ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਵਿਆਜ ਨਾਲ 0.75 ਫ਼ੀਸਦੀ ਜ਼ਿਆਦਾ ਵਿਆਜ ਦੇਵੇਗਾ। ਬਿਆਨ ਅਨੁਸਾਰ 5 ਲੱਖ ਰੁਪਏ ਤਕ ਦੇ ਜਮ੍ਹਾਂ 'ਤੇ ਸੀਨੀਅਰ ਨਾਗਰਿਕਾਂ ਤੇ ਹੋਰਨਾਂ ਦੇ ਮੁਕਾਬਲੇ 0.50 ਫ਼ੀਸਦੀ ਜ਼ਿਆਦਾ ਵਿਆਜ ਪ੍ਰਾਪਤ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਵੀ ਸੀਨੀਅਰ ਨਾਗਰਿਕਾਂ ਲਈ ਇਸੇ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ।

ਕੀ ਹੈ ਫਿਕਸਡ ਡਿਪਾਜ਼ਿਟ ਦੀ ਮਿਆਦ ਤੇ ਉਸ 'ਤੇ ਮਿਲਣ ਵਾਲੀ ਵਿਆਜ ਦਰ

ਫਿਕਸਡ ਡਿਪਾਜ਼ਿਟ ਦੀ ਮਿਆਦ---------ਵਿਆਜ ਦਰ----------ਵਿਆਜ ਦਰ (ਸੀਨੀਅਰ ਸਿਟੀਜ਼ਨਸ)

7 ਦਿਨ-14 ਦਿਨ----------------------3%--------------------3.50%

15 ਦਿਨ-29 ਦਿਨ---------------------3.50%--------------------4%

30 ਦਿਨ-45 ਦਿਨ---------------------4%-----------------------4.50%

46 ਦਿਨ-90 ਦਿਨ---------------------4.50%-------------------5%

91 ਦਿਨ-6 ਮਹੀਨੇ---------------------4.50%-------------------5%

6 ਮਹੀਨੇ-9 ਮਹੀਨੇ--------------------5%-----------------------5.50%

9 ਮਹੀਨੇ-1 ਸਾਲ----------------------5.60%-------------------6.10%

1 ਸਾਲ-------------------------------5.60%-------------------6.10%

2 ਸਾਲ-3 ਸਾਲ-----------------------5.75%--------------------6.25%

3 ਸਾਲ-5 ਸਾਲ-----------------------5.75%--------------------6.25%

5 ਸਾਲ-10 ਸਾਲ----------------------5.75%--------------------6.50%

ਯੋਗਤਾ

ਨਿਵਾਸੀ, ਹਿੰਦੂ ਸਾਂਝੇ ਪਰਿਵਾਰ, ਪਾਰਟਨਰਸ਼ਿਪ ਫਰਮ, ਲਿਮਟਿਡ ਕੰਪਨੀਆਂ, ਟਰੱਸਟ ਅਕਾਊਂਟ।

ਲੋੜੀਂਦਾ ਦਸਤਾਵੇਜ਼

ਐੱਚਡੀਐੱਫਸੀ ਬੈਂਕ ਫਿਕਸਡ ਡਿਪਾਜ਼ਿਟ ਲਈ ਅਪਲਾਈ ਕਰਨ ਲਈ ਇਨ੍ਹਾਂ ਦਸਤਾਵੇਜ਼ ਦੀ ਹੋਵੇਗੀ ਜ਼ਰੂਰਤ।

  • ਹਾਲ ਦੀ ਤਸਵੀਰ
  • ਕੇਵਾਈਸੀ ਦਸਤਾਵੇਜ਼

ਨਿੱਜੀ ਤੇ ਕੰਪਨੀ ਸਬੂਤ

ਪੈਨ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਪਛਾਣ ਪੱਤਰ

ਕਾਬਿਲੇਗ਼ੌਰ ਹੈ ਕਿ ਭਾਰਤੀ ਸਟੇਟ ਬੈਂਕ (SBI) ਨੇ ਬੀਤੇ ਦਿਨੀਂ ਸੀਨੀਅਰ ਸਿਟੀਜ਼ਨਸ ਲਈ SBI ਵੀਕੇਅਰ ਨਾਂ ਨਾਲ ਨਵੀਂ ਜਮ੍ਹਾਂ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ 'ਚ ਸੀਨੀਅਰ ਨਾਗਰਿਕਾਂ ਨੂੰ ਜ਼ਿਆਦਾ ਵਿਆਜ ਮਿਲੇਗਾ।

ਦੱਸ ਦੇਈਏ ਕਿ ਜੇਕਰ ਤੁਸੀਂ HDFC ਬੈਂਕ ਦੇ ਗਹਾਕ ਹਨ ਤੇ ਆਪਣੀ ਨੈੱਟ ਬੈਂਕਿੰਗ ਪਾਸਵਰਡ/IPIN ਭੁੱਲ ਗਏ ਹਨ ਤਾਂ ਤੁਸੀਂ ਨੇੜੇ ਦੇ ATM 'ਚ ਰਿਕਵੈਸਟ ਸਬਮਿਟ ਕਰ ਕੇ ਨਵੇਂ IPIN ਜਾਂ ਨੈੱਟ ਬੈਂਕਿੰਗ ਪਾਸਵਰਡ ਲਈ ਅਪਲਾਈ ਕਰ ਸਕਦੇ ਹਨ। ਤੁਸੀਂ ਨੇੜੇ ਦੇ HDFC ਬੈਂਕ ਬ੍ਰਾਂਚ 'ਚ ਜਾ ਕੇ ਇਕ ਨਵਾਂ IPIN ਜਾਂ ਨੈੱਟ ਬੈਂਕਿੰਗ ਪਾਸਵਰਡ ਲਈ ਅਰਜ਼ ਵੀ ਜਮ੍ਹਾਂ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਡਾਕ ਪਤੇ 'ਤੇ ਇਕ ਨਵਾਂ IPIN ਦੇਣ ਲਈ ਕਹਿ ਸਕਦੇ ਹਨ।

Posted By: Seema Anand