ਬਿਜਨੈਸ ਡੈਸਕ, ਨਵੀਂ ਦਿੱਲੀ : HDFC Bank ਨੇ ਫਿਕਸ ਡਿਪਾਜ਼ਿਟ ਦੇ ਰੇਟ ਵਿਚ ਭਾਰੀ ਕਟੌਤੀ ਕਰ ਕੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਐਚਡੀਐਫਸੀ ਬੈਂਕ ਦੀ ਐਫਡੀ ਦੀ ਜਮਾ ਦਰਾਂ ਵਿਚ ਸੋਧ ਕਰਕੇ ਦਰਾਂ ਨੂੰ 16 ਨਵੰਬਰ ਤੋਂ ਲਾਗੂ ਕੀਤਾ ਗਿਆ ਹੈ। ਹਾਲ ਹੀ ਵਿਚ ਹੋਈ ਸੋਧ ਤੋਂ ਬਾਅਦ ਹੁਣ ਐਚਡੀਐਫਸੀ ਬੈਂਕ 7 ਤੋਂ 14 ਦਿਨਾਂ ਦੀ ਐਫਡੀ 'ਤੇ 3.50 ਫੀਸਦ ਵਿਆਜ ਤਰ ਦੀ ਪੇਸ਼ਕਸ਼ ਕਰ ਰਿਹਾ ਹੈ। 15 ਦਿਨ ਤੋਂ 29 ਦਿਨ ਦੀ ਐਫਡੀ ਦੀ ਵਿਆਜ ਦਰਾਂ ਹੁਣ 4 ਫੀਸਦ ਹੋ ਗਈ ਹੈ। ਹੁਣ 30 ਤੋਂ 45 ਦਿਨ ਦੇ ਸਮਾਂ ਕਾਲ ਲਈ ਜਮਾ ਦਰ 4.90 ਕਰ ਦਿੱਤੀ ਗਈ ਹੈ। ਜੇ ਤੁਸੀਂ ਐਚਡੀਐਫਸੀ ਬੈਂਕ ਵਿਚ 46 ਦਿਨਾਂ ਤੋਂ 6 ਮਹੀਨੇ ਲਈ ਫਿਕਸ ਡਿਪਾਜ਼ਿਟ ਕਰਵਾਉਂਦੇ ਹੋ ਤਾਂ ਤੁਹਾਨੂੰ 5.40 ਫੀਸਦ ਅਤੇ 6 ਮਹੀਨੇ ਇਕ ਦਿਨ ਤੋਂ 9 ਮਹੀਨੇ ਲਈ ਐਫਡੀ ਕਰਵਾਉਂਦੇ ਹੋ ਤਾਂ 5.80 ਫੀਸਦ ਦਾ ਵਿਆਜ ਮਿਲੇਗਾ। ਨੌ ਮਹੀਨੇ ਤੋਂ ਜ਼ਿਆਦਾ ਅਤੇ ਇਕ ਸਾਲ ਤੋਂ ਘੱਟ ਸਮਾਂ ਕਾਲ ਦੀ ਐਫਡੀ 'ਤੇ ਹੁਣ ਬੈਂਕ 6.05 ਫੀਸਦ ਵਿਆਜ ਦੇਵੇਗਾ।

ਇਕ ਸਾਲ ਤੋਂ 2 ਸਾਲ ਦੇ ਸਮੇਂ ਲਈ ਐਚਡੀਐਫਸੀ ਬੈਂਕ ਦੀਆਂ ਸੋਧੀਆਂ ਹੋਈਆਂ ਦਰਾਂ

ਇਕ ਸਾਲ 6.30%

ਇਕ ਸਾਲ ਇਕ ਦਿਨ- ਦੋ ਸਾਲ 6.30%

ਦੋ ਸਾਲ ਤੋਂ ਲੈ ਕੇ 10 ਸਾਲ ਤਕ ਦੀ ਐਫਡੀ ਲਈ ਸੋਧੀਆਂ ਦਰਾਂ

2 ਸਾਲ 1 ਦਿਨ-3 ਸਾਲ 6.40%

3 ਸਾਲ 1 ਦਿਨ-5 ਸਾਲ 6.30%

5 ਸਾਲ 1 ਦਿਨ-10 ਸਾਲ 6.30%

ਸੀਨੀਅਰ ਸਿਟੀਜ਼ਨ ਨੂੰ ਐਫਡੀ 'ਤੇ ਬੈਂਕ ਵੱਲੋਂ 0.50 ਫੀਸਦ ਦਾ ਜ਼ਿਆਦਾ ਵਿਆਜ ਦਿੱਤਾ ਜਾਵੇਗਾ।

Posted By: Tejinder Thind