ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਤੋਂ ਬਾਅਦ ਹੁਣ ਦੇਸ਼ ਦੇ ਸਭ ਤੋੰ ਵੱਡੇ ਨਿੱਜੀ ਬੈਂਕ ਐੱਚਡੀਐੱਫਸੀ (HDFC) ਨੇ ਵੀ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਬੈਂਕ ਨੇ ਸਾਰੀਆਂ ਮਿਆਦਾਂ ਲਈ ਐੱਮਸੀਐੱਲਆਰ (Marginal Cost of Funds Bases Lending Rate) ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਬੈਂਕ ਨੇ MCLR ਦਰਾਂ 0.15 ਫ਼ੀਸਦੀ ਤਕ ਘਟਾਈਆਂ ਹਨ। ਇਸ ਨਾਲ ਬੈਂਕ ਦੇ ਗਾਹਕਾਂ ਲਈ ਹੁਣ ਹੋਮ, ਆਟੋ ਤੇ ਪਰਸਨਲ ਲੋਨ ਸਸਤੇ ਹੋ ਗਏ ਹਨ।

ਐੱਚਡੀਐੱਫਸੀ ਬੈਂਕ ਦੇ ਇਸ ਐਲਾਨ ਨਾਲ ਗਾਹਕਾਂ ਨੂੰ ਕਾਫ਼ੀ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ ਨਵੰਬਰ 'ਚ ਬੈਂਕ ਨੇ ਸਾਰੀਆਂ ਮਿਆਦਾਂ ਲਈ ਐੱਮਸੀਐੱਲਆਰ 'ਚ 0.10 ਫ਼ੀਸਦੀ ਤਕ ਦੀ ਕਟੌਤੀ ਕੀਤੀ ਸੀ। ਬੈਂਕ ਦੀ ਵੈੱਬਸਾਈਟ ਅਨੁਸਾਰ ਨਵੀਆਂ ਵਿਆਜ ਦਰਾਂ ਸੱਤ ਦਸੰਬਰ 2019 ਤੋਂ ਲਾਗੂ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਐੱਸਬੀਆਈ ਨੇ ਇਕ ਸਾਲ ਦੇ ਐੱਮਸੀਐੱਲਆਰ ਨੂੰ 0.10 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ ਸੀ। ਬੈੰਕ ਦੇ ਇਸ ਐਲਾਨ ਅਨੁਸਾਰ, ਹੁਣ 10 ਦਸੰਬਰ ਯਾਨੀ ਅੱਜ ਤੋਂ SBI ਦਾ ਇਕ ਸਾਲ ਦਾ MCLR 7.90 ਫ਼ੀਸਦੀ ਰਹਿ ਗਿਆ ਹੈ। ਪਹਿਲਾਂ ਇਹ 8 ਫ਼ੀਸਦੀ ਸੀ। ਬੈਂਕ ਦੇ ਇਸ ਐਲਾਨ ਨਾਲ ਵੱਡੀ ਗਿਣਤੀ 'ਚ ਐੱਸਬੀਆਈ ਗਾਹਕਾਂ ਨੂੰ ਫਾਇਦਾ ਹੋਇਆ ਹੈ ਕਿਉਂਕਿ ਬੈਂਕ ਦੇ ਜ਼ਿਆਦਾਤਰ ਲੋਨ ਇਕ ਸਾਲ ਦੇ ਐੱਮਸੀਐੱਲਸਆਰ 'ਤੇ ਬੇਸਡ ਹੁੰਦੇ ਹਨ।

Posted By: Seema Anand