ਨਵੀਂ ਦਿੱਲੀ, ਪੀਟੀਆਈ : ਮੁਲਾਜ਼ਮਾਂ ਲਈ ਮਾਰਚ-ਮਈ ਦੀ ਜੀਐੱਸਟੀ ਰਿਟਰਨ ਦਾਖਲ ਕਰਨ ਦੀ ਅੰਤਿਮ ਤਾਰੀਕ 30 ਜੂਨ 2020 ਕਰ ਦਿੱਤੀ ਗਈ ਹੈ। ਤਾਰੀਕ ਵਧਾਉਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪੰਜ ਕਰੋੜ ਰੁਪਏ ਤਕ ਦਾ ਕਾਰੋਬਾਰ ਕਰਨ ਵਾਲੀ ਕੰਪਨੀਆਂ ਤੋਂ ਜੀਐੱਸਟੀ ਰਿਟਰਨ ਦਾਖਲ ਕਰਨ 'ਚ ਦੇਰੀ 'ਤੇ ਕੋਈ ਫੀਸ, ਜੁਰਮਾਨਾ ਤੇ ਬਿਆਜ਼ ਨਹੀਂ ਲਿਆ ਜਾਵੇਗਾ।

ਸੀਤਾਰਮਨ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਪੰਜ ਕਰੋੜ ਰੁਪਏ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲੀ ਕੰਪਨੀਆਂ ਦੇ ਮਾਮਲੇ 'ਚ 15 ਦਿਨਾਂ ਦੇ ਅੰਦਰ ਜੀਐੱਸਟੀ ਰਿਟਰਨ ਦਾਖਲ ਕਰਨ 'ਤੇ ਕੋਈ ਫੀਸ 'ਤੇ ਜ਼ੁਰਮਾਨਾ ਨਹੀਂ ਲਿਆ ਜਾਵੇਗਾ। ਅਜਿਹੇ ਮਾਮਲਿਆਂ 'ਚ ਦੇਰੀ ਹੋਣ 'ਤੇ 9 ਫੀਸਦੀ ਦੀ ਘਟੀ ਦਰ 'ਤੇ ਬਿਆਜ ਲਗਾਇਆ ਜਾਵੇਗਾ।

ਇਸ ਮੌਕੇ 'ਤੇ ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਜੋ ਵੀ ਵੈਧਾਨਿਕ ਸਬੰਧੀ ਮੁਸ਼ਕਲਾਂ ਹਨ ਸਰਕਾਰ ਵੱਲੋਂ ਉਨ੍ਹਾਂ ਨੂੰ ਦੂਰ ਕਰਨ ਲਈ ਕਦਮ ਚੁੱਕੇ ਗਏ ਹਨ। ਸਾਲ 2018-19 ਦੀ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਿਮ ਮਿਆਦ 30 ਜੂਨ ਤਕ ਵਧਾ ਦਿੱਤੀ ਗਈ ਹੈ।

Posted By: Amita Verma