ਨਵੀਂ ਦਿੱਲੀ : ਆਨਲਾਈਨ ਫ੍ਰਾਡ ਦੇ ਵਧਦਿਆਂ ਮਾਮਲਿਆਂ ਦੇ ਮੱਦੇਨਜ਼ਰ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ 42 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਅਲਰਟ ਕੀਤਾ ਹੈ। ਬੈਂਕ ਨੇ ਗਾਹਕਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਆਪਣਾ ਪੈਸਾ ਤੇ ਸਮਾਂ ਸੋਸ਼ਲ ਮੀਡੀਆ 'ਤੇ ਫੇਕ ਅਕਾਊਂਟ 'ਚ ਨਿਵੇਸ਼ ਕਰਨ ਤੋਂ ਬਚੋ। ਆਨਲਾਈਨ ਫ੍ਰਾਡ ਤੋਂ ਬਚਣ ਲਈ ਸਿਰਫ ਇਸ ਗਾਹਕ ਸਿਰਫ SBI ਦੇ ਵੈਰੀਫਾਈ ਤੇ ਆਫਿਸ਼ਿਅਲ ਹੈਂਡਲ ਦੇ ਟੈਗ ਨੂੰ ਹੀ ਫਾਲੋ ਕਰਨ।

SBI ਨੇ ਟਵੀਟ ਜਾਰੀ ਕਰਿਦਆਂ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਬੈਂਕਿੰਗ ਅਧਿਕਾਰੀਆਂ ਦੇ ਨਾਲ ਟੈਗ ਕਰਨ ਤੇ ਗੱਲਬਾਤ ਕਰਨ ਤੋਂ ਪਹਿਲਾਂ ਹਮੇਸ਼ਾ ਵੈਰੀਫਾਈਡ ਸਾਈਨ ਨੂੰ ਜਾਂਤ ਲੈਣ ਕਿਉਂਕਿ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਊਂਟ ਬਣਾਉਣਾ ਬਹੁਤ ਹੀ ਆਸਾਨ ਤੇ ਆਮ ਗੱਲ ਹੋ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਗਾਹਕ ਕਿਸੇ ਵੀ ਤਰ੍ਹਾਂ ਦੇ ਫਾਈਨੈਂਸ਼ਿਅਲ ਟ੍ਰਾਂਜ਼ੈਕਸ਼ਨ ਕਰਦਿਆਂ ਨਕਸੀ ਸੋਸ਼ਲ ਮੀਡੀਆ ਅਕਾਊਂਟ ਦੀ ਪਛਾਣ ਕਰ ਲੈਣ। SBI ਨੇ ਆਪਣੇ ਟਵੀਟ 'ਚ SBI ਦੇ ਸਾਰੇ ਵੈਰੀਫਾਈਡ ਤੇ ਅਧਿਕਾਰਤ ਹੈਂਡਲ ਕਰਨ ਬਾਰੇ ਦੱਸਿਆ ਹੈ।


Posted By: Jaskamal