ਐਸਬੀਆਈ ਲਾਈਫ ਦੇ ਗਾਹਕਾਂ ਲਈ ਜ਼ਰੂੁਰੀ ਖਬਰ ਹੈ। ਐਸਬੀਆਈ ਦੀ ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਸਬੀਆਈ ਲਾਈ ਦੇ ਰਿਵਾਇਵਲ ਮੇਲਾ ਤਹਿਤ ਤੁਸੀਂ ਆਪਣੀ ਲੈਪਸ ਪਾਲਿਸੀ ਨੂੰ ਐਕਟਿਵ ਕਰ ਸਕਦੇ ਹੋ। ਭਾਵ ਤੁਸੀਂ ਆਪਣੀ ਬੰਦ ਪਾਲਿਸੀ ਤੋਂ ਫਿਰ ਤੋਂ ਮੁਨਾਫਾ ਲੈ ਸਕਦੇ ਹੋ। ਇਸ ਦੇ ਨਾਲ ਹੀ ਲੇਟ ਪ੍ਰੀਮਿਅਮ ਪੇਮੈਂਟ ਫੀਸ ’ਤੇ ਵੀ ਤੁਹਾਨੂੰ 100 ਫੀਸਦ ਤਕ ਦੀ ਛੋਟ ਮਿਲ ਸਕਦੀ ਹੈ। ਐਸਬੀਆਈ ਲਾਈਫ ਨੇ ਦੱਸਿਆ ਕਿ 2 ਤੋਂ 3 ਸਾਲ ਦੇ ਸਮਾਂ ਕਾਲ ’ਚ ਲੈਪਸ ਪਾਲਿਸੀ ਨੂੰ ਰਿਵਾਇਵ ਕੀਤਾ ਜਾਵੇਗਾ। ਇਸ ਦੀ ਡੈੱਡਲਾਈਨ 30 ਸਤੰਬਰ ਹੈ।

ਇੰਝ ਕਰੋ ਅਪਲਾਈ

ਇਸ ਖਾਸ ਆਫ਼ਰ ਤਹਿਤ ਤੁਸੀਂ 30 ਸਤੰਬਰ ਤਕ ਆਪਣੀ ਬੰਦ ਹੋ ਚੁੱਕੀ ਪਾਲਿਸੀ ਨੂੰ ਮੁਡ਼ ਤੋਂ ਐਕਟਿਵ ਕਰ ਸਕਦੇ ਹੋ। ਇਸ ਲਈ ਤੁਹਾਨੂੰ https://mypolicy.sbilife.co.in/Campaign/RevivalQuotation.aspx ਲਿੰਕ ’ਤੇ ਜਾਣਾ ਪਵੇਗਾ। ਇਥੇ ਤੁਸੀਂ ਆਪਣਾ ਪਾਲਿਸੀ ਨੰਬਰ ਅਤੇ ਮੋਬਾਈਲ ਨੰਬਰ ਭਰੋ। ਫਿਰ ਤੁਹਾਨੂੰ ਈਮੇਲ ਆਈਡੀ ਦਰਜ ਕਰਨ ਦਾ ਆਪਸ਼ਨ ਆਵੇਗਾ ਪਰ ਇਹ ਆਪਸ਼ਨਲ ਹੈ। ਭਾਵ ਤੁਸੀਂ ਈਮੇਲ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਭਰ ਦਿਓ, ਨਹੀਂ ਤਾਂ ਇਹ ਲਾਜ਼ਮੀ ਨਹੀਂ ਹੈ। ਇਸ ਤੋਂ ਬਾਅਦ ਫਿਰ ਤੁਹਾਨੂੰ ਅਦਾਇਗੀ ਪੇਮੈਂਟ ਸਟੈਪ ਦਾ ਆਪਸ਼ਨ ਨਜ਼ਰ ਆਵੇਗਾ।

Posted By: Tejinder Thind