ਨਵੀਂ ਦਿੱਲੀ, ਏਐੱਨਆਈ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੋਵਿਡ-19 ਪਿਛਲੇ 100 ਸਾਲ ਦਾ ਸਭ ਤੋਂ ਵੱਡਾ ਸਿਹਤ ਤੇ ਆਰਥਿਕ ਸੰਕਟ ਹੈ। ਉਨ੍ਹਾਂ ਨੇ '7th SBI Banking and Economic Conclave' ਨੂੰ ਸੰਬੋਧਿਤ ਕਰਦਿਆਂ ਇਹ ਗੱਲ ਕਹੀ। ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੇ ਇਸ ਦੋ ਦਿਨੀਂ ਕਾਨਕਲੇਵ ਨੂੰ ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਤੇ ਹੋਰ ਲੋਕ ਸੰਬੋਧਨ ਕਰ ਚੁੱਕੇ ਹਨ। ਸਮਾਚਾਰ ਏਜੰਸੀ ANI ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਆਰਬੀਆਈ ਗਵਰਨਰ ਸ਼ਨਿਚਰਵਾਰ ਨੂੰ ਐੱਸਬੀਆਈ ਦੇ ਸਮੇਲਨ ਨੂੰ ਸੰਬੋਧਨ ਕਰਨਗੇ।

ਦਾਸ ਅਜਿਹੇ ਸਮੇਂ 'ਚ ਇਸ ਕਾਨਕਲੇਵ ਨੂੰ ਸੰਬੋਧਿਤ ਕਰ ਰਹੇ ਹਨ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਕਈ ਆਰਥਿਕ ਮੋਰਚਿਆਂ 'ਤੇ ਰਿਕਵਰੀ ਦੇ ਸੰਕੇਤ ਨਜ਼ਰ ਆ ਰਹੇ ਹਨ।

ਦਾਸ ਨੇ ਕਿਹਾ, ਕੋਵਿਡ-19 ਪਿਛਲੇ 100 ਸਾਲ ਦਾ ਸਭ ਤੋਂ ਵੱਡਾ ਆਰਥਿਕ ਤੇ ਸਿਹਤ ਨਾਲ ਜੁੜਿਆ ਸੰਕਟ ਹੈ। ਇਸ ਕਾਰਨ ਤੋਂ ਉਤਪਾਦਨ, ਨੌਕਰੀਆਂ ਤੇ ਸਿਹਤ 'ਤੇ ਨਕਰਾਤਾਮਕ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਸ ਸੰਕਟ ਨੇ ਪਹਿਲਾਂ ਤੋਂ ਮੌਜੂਦ ਆਲਮੀ ਵਿਵਸਥਾ, ਗਲੋਬਲ ਵੈਲਿਊ ਚੈਨ ਤੇ ਦੁਨੀਆਭਰ 'ਚ ਲੇਬਰ ਐਂਡ ਕੈਪੀਟਲ ਮੂਵਮੈਂਟ ਨੂੰ ਪ੍ਰਭਾਵਿਤ ਕੀਤਾ ਹੈ।

ਦਾਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਸਾਡੀ ਆਰਥਿਕ ਤੇ ਵਿੱਤੀ ਵਿਵਸਥਾ ਦੀ ਮਜ਼ਬੂਤੀ 'ਤੇ ਲਚਕਤਾ ਨੂੰ ਪਰਖਣ ਦੇ ਲਿਹਾਜ ਤੋਂ ਹੁਣ ਤਕ ਦਾ ਸਭ ਤੋਂ ਵੱਡਾ ਟੈਸਟ ਹੈ।

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸੰਕਟ ਦੇ ਇਸ ਕਾਲ 'ਚ ਸਾਡੀ ਵਿੱਤੀ ਵਿਵਸਥਾ ਨੂੰ ਬਚਾਉਣ ਲਈ ਤੇ ਅਰਥਵਿਵਸਥਾ ਨੂੰ ਸਪੋਰਟ ਕਰਨ ਲਈ ਆਰਬੀਆਈ ਨੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਆਰਥਿਕ ਵਾਧਾ ਆਰਬੀਆਈ ਦੀ ਸਭ ਤੋਂ ਵੱਡੀ ਪ੍ਰਾਥਮਕਿਤਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਵੀ ਸਮਾਨ ਰੂਪ ਤੋਂ ਮਹਤੱਵਪੂਰਨ ਹੈ।

ਦਾਸ ਨੇ ਆਰਬੀਆਈ ਵੱਲੋਂ ਚੁੱਕੇ ਗਏ ਕਦਮਾਂ ਦਾ ਉਲੇਖ ਕਰਦਿਆਂ ਕਿਹਾ ਕੋਵਿਡ-19 ਸੰਕਟ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਰੈਪੋ ਰੇਟ 'ਚ 1.35 ਫੀਸਦੀ ਦੀ ਕਟੌਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ 'ਚ ਆਰਥਿਕ ਵਾਧੇ ਦਰ 'ਚ ਸੁਸਤੀ ਤੋਂ ਨਜਿੱਠਣ ਲਈ ਇਹ ਕਦਮ ਚੁੱਕੇ ਗਏ ਸਨ। ਆਰਬੀਆਈ ਗਵਰਨਰ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਨਜਿੱਠਣ ਲਈ ਆਰਬੀਆਈ ਰੈਪੋ ਰੇਟ 'ਚ 1.15 ਫੀਸਦੀ ਦੀ ਕਟੌਤੀ ਕਰ ਚੁੱਕਿਆ ਹੈ।

Posted By: Amita Verma