ਪੀਟੀਆਈ, ਨਵੀਂ ਦਿੱਲੀ : ਵਿੱਤ ਮੰਤਰੀ ਸੀਤਾਰਮਣ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਉਣ ਲਈ ਹਰ ਤਰ੍ਹਾਂ ਦੇ ਸੁਧਾਰ ਲਈ ਹਮੇਸ਼ਾ ਤਿਆਰ ਹੈ। ਭਾਰਤ ਸਵੀਡਨ ਬਿਜਨੈਸ ਸਮਿਟ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਧਾਰਾਂ ਲਈ ਵੱਖ ਵੱਖ ਕਦਮ ਚੁੱਕੇ ਹਨ, ਜਿਸ ਵਿਚ ਕਾਰਪੋਰੇਟ ਟੈਕਸ ਨੂੰ ਘੱਟ ਕਰਨਾ ਵੀ ਸ਼ਾਮਲ ਹੈ।

ਸੀਤਾਰਮਣ ਨੇ ਕਿਹਾ, 'ਮੈਂ ਨਿਵੇਸ਼ ਲਈ ਸੱਦਾ ਦੇਣਾ ਅਤੇ ਭਰੋਸੇ ਦੇ ਸਕਦੀ ਹਾਂ ਕਿ ਭਾਰਤ ਸਰਕਾਰ ਵੱਖ ਵੱਖ ਖੇਤਰਾਂ ਵਿਚ ਅੱਗੇ ਸੁਧਾਰ ਲਈ ਪ੍ਰਤੀਬੱਧ ਹਾਂ, ਚਾਹੇ ਉਹ ਬੈਂਕਿੰਗ, ਖਨਨ ਜਾਂ ਬੀਮਾ ਖੇਤਰ ਹੋਵੇ।

ਵਿੱਤ ਮੰਤਰੀ ਨੇ ਬੁਨਿਆਦੀ ਢਾਂਚਾ ਵਿਕਾਸ ਯੋਜਨਾਵਾਂ ਵਿਚ ਨਿਵੇਸ਼ ਲਈ ਸਵੀਡਿਸ਼ ਫਰਮਾਂ ਨੂੰ ਸੱਦਾ ਦਿੱਤਾ ਹੈ। ਭਾਰਤ ਦੀ ਯੋਜਨਾ ਅਗਲੇ ਪੰਜ ਸਾਲਾਂ ਵਿਚ ਬੁਨਿਆਦੀ ਢਾਂਚਾ ਖੇਤਰ ਵਿਚ ਲਗਪਗ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਹੈ।

Posted By: Tejinder Thind