ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਕਾਲ 'ਚ ਲੋਕਾਂ ਲਈ ਬੱਚਤ ਤੇ ਨਿਵੇਸ਼ ਦੋ ਵੱਡੀਆਂ ਚੁਣੌਤੀਆਂ ਬਣ ਗਏ ਹਨ। ਜਿੱਥੇ ਇਕ ਪਾਸੇ ਲੋਕਾਂ ਕੋਲ ਆਮਦਨੀ ਦੇ ਸਾਧਨ ਘਟੇ ਹਨ, ਉੱਥੇ ਹੀ ਪੈਸਾ ਨਿਵੇਸ਼ ਕਰਨ ਦੇ ਬਦਲ ਵੀ ਘਟੇ ਹਨ। ਅਜਿਹੇ ਵਿਚ ਕੇਂਦਰ ਸਰਕਾਰ ਲੋਕਾਂ ਲਈ ਇਕ ਧਮਾਕੇਦਾਰ ਸਕੀਮ ਲਿਆ ਰਹੀ ਹੈ ਜਿਸ ਤੋਂ ਬਾਅਦ ਇਸ ਵਿਚ ਨਿਵੇਸ਼ ਕਰਨ ਵਾਲਿਆਂ ਨੂੰ FD ਤੋਂ ਕਿਤੇ ਜ਼ਿਆਦਾ ਫਾਇਦਾ ਮਿਲ ਸਕਦਾ ਹੈ। ਅਸੀਂ ਤੁਹਾਨੂੰ ਅੱਜ ਇਸੇ ਸਕੀਮ ਬਾਰੇ ਦੱਸਣ ਜਾ ਰਹੇ ਹਾਂ। ਇਸ ਸਕੀਮ ਦਾ ਨਾਂ ਹੈ ਫਲੋਟਿੰਗ ਰੇਟ ਸੇਵਿੰਗਜ਼ ਬਾਂਡ ਸਕੀਮ (Floating Rate Savings Bonds, 2020 (FRSB))। ਇਹ ਇਕ ਟੈਕਸੇਬਲ ਸਕੀਮ ਹੈ।

ਕੇਂਦਰ ਸਰਕਾਰ ਇਸ ਯੋਜਨਾ ਨੂੰ ਉਸ ਸੇਵਿੰਗ ਬਾਂਡਸ 2018 ਸਕੀਮ ਦੀ ਜਗ੍ਹਾ ਲਿਆ ਰਹੀ ਹੈ ਜਿਸ ਵਿਚ ਲੋਕਾਂ ਨੂੰ 7.75 ਫ਼ੀਸਦੀ ਵਿਆਜ ਮਿਲਦਾ ਸੀ। ਇਸ ਸਕੀਮ ਨੂੰ ਇਸੇ ਸਾਲ 28 ਮਈ ਨੂੰ ਬੰਦ ਕੀਤਾ ਗਿਆ ਸੀ। ਹੁਣ ਇਸ ਦੀ ਜਗ੍ਹਾ ਆ ਰਹੀ ਨਵੀਂ ਸਕੀਮ 'ਚ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਵੇਸ਼ ਦਾ ਫਾਇਦਾ ਮਿਲੇਗਾ।

ਕਿੰਨਾ ਮਿਲੇਗਾ ਵਿਆਜ

ਇਸ ਯੋਜਨਾ ਤਹਿਤ ਤੁਹਾਨੂੰ 7.15 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਇਹ ਬਾਂਡ 1 ਜੁਲਾਈ ਤੋਂ ਖਰੀਦੀ ਲਈ ਉਪਲਬਧ ਹੋਵੇਗਾ। RBI ਦੇ ਪ੍ਰੈੱਸ ਨੋਟ ਅਨੁਸਾਰ ਇਸ ਯੋਜਨਾ 'ਚ ਵਿਆਜ ਦਰਾਂ ਹਰ 6 ਮਹੀਨੇ 'ਚ ਰਿਵਾਈਜ਼ ਕੀਤੀਆਂ ਜਾਣਗੀਆਂ। ਇਸ ਤਹਿਤ ਪਹਿਲਾ ਰੀਸੈਟ 1 ਜਨਵਰੀ 2021 ਨੂੰ ਹੋਵੇਗਾ। ਨਿਵੇਸ਼ ਕਰਨ ਵਾਲਿਆਂ ਨੂੰ ਵਿਆਜ ਹਰ 6 ਮਹੀਨੇ 'ਚ ਮੈਚਿਓਰ ਹੋਣ 'ਤੇ ਵਿਆਜ ਮਿਲੇਗਾ।

ਕੌਣ ਕਰ ਸਕਦਾ ਹੈ ਨਿਵੇਸ਼

ਇਸ ਯੋਜਨਾ 'ਚ ਨਿੱਜੀ ਤੇ ਹਿੰਦੂ ਅਨਡਿਵਾਈਡਿਡ ਫੈਮਿਲੀ ਨਿਵੇਸ਼ ਕਰ ਸਕਦੀ ਹੈ।

ਕਿੰਨਾ ਕਰ ਸਕਦੇ ਹੋ ਨਿਵੇਸ਼

ਇਸ ਯੋਜਨਾ 'ਚ ਤੁਸੀਂ ਘੱਟੋ-ਘੱਟ 1000 ਰੁਪਏ ਨਿਵੇਸ਼ ਕਰ ਸਕਦੇ ਹੋ, ਉੱਥੇ ਹੀ ਵੱਧ ਤੋਂ ਵੱਧ ਰਕਮ ਦੀ ਲਿਮਟ ਨਹੀਂ ਹੈ। ਕੈਸ਼ ਵਿਚ ਵਧ ਤੋਂ ਵੱਧ 20 ਹਜ਼ਾਰ ਦਾ ਬਾਂਡ ਖਰੀਦਿਆ ਜਾ ਸਕਦਾ ਹੈ।

Posted By: Seema Anand