ਪੀਟੀਆਈ, ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀ Vacation travel concessions (LTC) ਵਾਊਚਰ ਯੋਜਨਾ ਦਾ ਫਾਇਦਾ ਲੈਣ ਲਈ ਕਈ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦੇ ਬਿੱਲ ਦੇ ਸਕਦੇ ਹਨ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਐੱਲਟੀਸੀ ਵਾਊਚਰ ਯੋਜਨਾ ਤਹਿਤ ਕਰਮਚਾਰੀਆਂ ਦੁਆਰਾ ਦਿੱਤੇ ਜਾਣ ਵਾਲੇ ਬਿੱਲ ਉਨ੍ਹਾਂ ਦੇ ਖ਼ੁਦ ਦੇ ਨਾਮ 'ਤੇ ਹੋਣੇ ਜ਼ਰੂਰੀ ਹਨ। ਵਿੱਤ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਖ਼ਰਚ ਵਿਭਾਗ ਨੇ ਯੋਜਨਾ ਬਾਰੇ ਸਵਾਲਾਂ ਦਾ ਇਕ ਸੈੱਟ ਜਾਰੀ ਕੀਤਾ ਹੈ। ਇਸ ਸੈੱਟ 'ਚ ਕਰਮਚਾਰੀਆਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਦਿੱਤਾ ਗਿਆ ਹੈ।

ਸਵਾਲਾਂ ਦੇ ਇਸ ਸੈੱਟ ਅਨੁਸਾਰ, ਕਰਮਚਾਰੀ ਛੁੱਟੀਆਂ ਖ਼ਰਚ ਕੀਤੇ ਬਿਨਾਂ ਹੀ ਜਾਇਜ਼ ਐੱਲਟੀਸੀ ਕਿਰਾਏ ਦਾ ਪ੍ਰਯੋਗ ਕਰਕੇ ਯੋਜਨਾ ਦਾ ਫਾਇਦਾ ਚੁੱਕ ਸਕਦੇ ਹਨ। ਧਿਆਨ ਦੇਣ ਯੋਗ ਹੈ ਕਿ ਸਰਕਾਰ ਨੇ ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ 12 ਅਕਤੂਬਰ ਨੂੰ ਐੱਲਟੀਸੀ ਨਕਦ ਵਾਊਚਰ ਯੋਜਨਾ ਦਾ ਐਲਾਨ ਕੀਤਾ ਸੀ। ਸਰਕਾਰੀ ਕਰਮਚਾਰੀਆਂ ਨੂੰ ਐੱਲਟੀਸੀ ਵਾਊਚਰ ਯੋਜਨਾ ਦਾ ਲਾਭ ਲੈਣ ਲਈ ਅਜਿਹੇ ਪ੍ਰੋਡਕਟਸ ਤੇ ਸਰਵਿਸਿਜ਼ ਖ਼ਰੀਦਣੀਆਂ ਹੋਣਗੀਆਂ, ਜਿਨ੍ਹਾਂ 'ਤੇ 12 ਫ਼ੀਸਦੀ ਜਾਂ ਵੱਧ ਜੀਐੱਸਟੀ ਲੱਗਦੀ ਹੈ।

ਇਸਤੋਂ ਪਹਿਲਾਂ ਤਕ ਕਰਮਚਾਰੀਆਂ ਨੂੰ ਇਸ ਯੋਜਨਾ ਦੇ ਲਾਭ ਸਿਰਫ਼ ਯਾਤਰਾ ਤਕ ਹੀ ਮਿਲਦਾ ਸੀ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਕਰਮਚਾਰੀ ਛੁੱਟੀਆਂ ਨੂੰ ਖ਼ਰਚ ਕੀਤੇ ਬਿਨਾਂ ਹੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਏਐੱਫਕਿਊ (ਵਾਰ-ਨਾਰ ਪੁੱਛੇ ਜਾਣ ਵਾਲੇ ਸਵਾਲਾਂ) ਦੇ ਸੈੱਟ 'ਚ ਇਕ ਸਵਾਲ ਇਹ ਪੁੱਛਿਆ ਗਿਆ ਕਿ ਕਿਸੇ ਕਰਮਚਾਰੀ ਦੇ ਪਰਿਵਾਰ ਦੇ ਚਾਰ ਮੈਂਬਰ ਐੱਲਟੀਸੀ ਲਈ ਪਾਤਰ ਹਨ ਤਾਂ ਕੀ ਅਸੀਂ ਮੈਂਬਰਾਂ 'ਤੇ ਵੀ ਯੋਜਨਾ ਦਾ ਲਾਭ ਲੈ ਸਕਦੇ ਹਾਂ। ਏਐੱਫਕਿਊ 'ਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ 'ਚ ਕਰਮਚਾਰੀ ਯੋਜਨਾ ਦੇ ਪਾਤਰ ਪਰਿਵਾਰ ਦੇ ਐੱਲਟੀਸੀ ਹਿੱਸੇ ਦੇ ਬਰਾਬਰ ਅੰਸ਼ਿਕ ਲਾਭ ਲੈ ਸਕਦੇ ਹਨ।

ਮੰਤਰਾਲੇ ਨੇ ਕਿਹਾ, ਇਹ ਯੋਜਨਾ ਵਿਕੱਲਪਿਕ ਹੈ, ਇਸ ਲਈ ਜੇਕਰ ਕਿਸੇ ਮੈਂਬਰ ਦੇ ਐੱਲਟੀਸੀ ਕਿਰਾਏ ਦਾ ਪ੍ਰਯੋਗ ਇਸ ਉਦੇਸ਼ ਲਈ ਨਹੀਂ ਹੋ ਪਾਉਂਦਾ ਤਾਂ ਉਹ ਮੈਂਬਰ ਐੱਲਟੀਸੀ 'ਚ ਮੌਜੂਦ ਨਿਰਦੇਸ਼ਾਂ ਦੇ ਅੰਤਰਗਤ ਐੱਲਟੀਸੀ ਲੈ ਸਕਦੇ ਹਨ।' ਮੰਤਰਾਲੇ ਨੇ ਏਐੱਲਕਿਊ 'ਚ ਦੱਸਿਆ ਕਿ ਐੱਲਟੀਸੀ ਵਾਊਚਰ ਯੋਜਨਾ ਦੇ ਅੰਤਰਗਤ ਕਰਮਚਾਰੀ ਕਈ ਸਾਰੇ ਬਿੱਲ ਦੇ ਸਕਦਾ ਹੈ, ਪਰ ਇਸ 'ਚ ਖ਼ਰੀਦ ਮਾਰਚ 'ਚ ਸਮਾਪਤ ਹੋਣੀ ਚਾਹੀਦੀ ਹੈ।

Posted By: Ramanjit Kaur